ਅਪਰਾਧਸਿਆਸਤਖਬਰਾਂ

ਭਗਵੰਤ ਮਾਨ ਸਿੱਖਾਂ ਦੇ ਮਸਲਿਆਂ ‘ਚ ਦਖਲ ਨਾ ਦੇਵੇ : ਸਰਨਾ

ਦਿੱਲੀ-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਗੁਰਧਾਮਾਂ ਤੋਂ ਹੋ ਰਹੇ ਸਿੱਧੇ ਪ੍ਰਸਾਰਨ ਬਾਰੇ ਦਿੱਤੇ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਰ ਉੱਪਰ ਜੋ ਨਿੱਤ ਦਿਨ ਸਿੱਖਾਂ ਦੇ ਮਸਲਿਆਂ ‘ਚ ਦਖਲ ਅੰਦਾਜ਼ੀ ਕਰਨ ਦਾ ਜਨੂੰਨ ਸਵਾਰ ਹੋਇਆ ਹੈ। ਉਸਦੇ ਤਹਿਤ ਉਸਨੇ ਜੋ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਧਾਮਾਂ ਤੋਂ ਹੋ ਰਹੇ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਸੰਬੰਧੀ ਜੋ ਬੇਲੋੜਾ ਬਿਆਨ ਦਿੱਤਾ ਹੈ। ਉਹ ਅੱਤ ਦਰਜੇ ਦਾ ਘਟੀਆ ਤੇ ਨਿੰਦਣਯੋਗ ਹੈ। ਪੰਜਾਬ ਦਾ ਮੁੱਖ ਮੰਤਰੀ ਜੋ ਕਿ ਖੁਦ ਪਤਿਤ ਹੈ। ਉਸਨੂੰ ਕੋਈ ਨੈਤਿਕ ਅਧਿਕਾਰ ਨਹੀਂ ਕਿ ਇਹ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਦਖਲ ਅੰਦਾਜੀ ਕਰੇ । ਇਹ ਵੀਚਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਸ ਪਰਮਜੀਤ ਸਿੰਘ ਸਰਨਾ ਨੇ ਦਿੱਤੇ।
ਸ. ਸਰਨਾ ਨੇ ਆਖਿਆ ਕਿ ਭਗਵੰਤ ਮਾਨ ਦਾ ਇਹ ਕਹਿਣਾ ਕਿ ਸਰਕਾਰ ਸਿੱਧੇ ਪ੍ਰਸਾਰਨ ਲਈ ਸਹਾਇਤ ਕਰਨ ਲਈ ਤਿਆਰ ਹੈ । ਇਹ ਬੇਹੱਦ ਹੰਕਾਰ ਭਰਿਆ ਤੇ ਹੋਛਾ ਬਿਆਨ ਹੈ । ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਵੀ ਅਹੁਦੇ ਤੇ ਬੈਠਾ ਹੋਵੇ ਉਹ ਗੁਰਦੁਆਰਾ ਸਾਹਿਬਾਨਾਂ ਵਿੱਚ ਨਿਮਰਤਾ ਨਾਲ ਤੇ ਕੋਈ ਵੀ ਸੇਵਾ ਕਰ ਸਕਦਾ ਹੈ ਪਰ ਇਸ ਹੰਕਾਰ ਭਾਵ ਨਾਲ ਨਹੀਂ। ਗੁਰੂ ਰਾਮਦਾਸ ਪਾਤਸ਼ਾਹ ਦੇ ਇਸ ਦਰ ਤੇ ਕੁੱਲ ਦੁਨੀਆਂ ਆ ਕੇ ਦਾਤਾਂ ਮੰਗਦੀ ਹੈ ।ਭਗਵੰਤ ਮਾਨ ਇਹ ਸਮਝ ਲਵੇ ਕਿ ਸਿੱਖ ਕੌਮ ਆਪਣੇ ਗੁਰਧਾਮਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀ ਆਪਣੇ ਗੁਰਧਾਮਾਂ ਦਾ ਬਹੁਤ ਸੁਚੱਜੇ ਢੰਗ ਨਾਲ ਕਰ ਰਹੀ ਹੈ । ਭਗਵੰਤ ਮਾਨ ਆਪਣੀ ਹੰਕਾਰੀ ਬਿਰਤੀ ਨਾਲ ਗੁਰੂਘਰਾਂ ਨਾਲ ਮੱਥਾ ਲਗਾਉਣ ਦੀ ਬਜਾਏ ਆਪਣਾ ਧਿਆਨ ਸਰਕਾਰ ਚਲਾਉਣ ਵੱਲ ਲਗਾਏ ਜੋ ਹਰ ਫਰੰਟ ਤੇ ਫ਼ੇਲ੍ਹ ਸਾਬਤ ਹੋ ਰਹੀ ਹੈ । ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਹਰ ਕੰਮ ਕਰਨ ਦੇ ਸਮਰੱਥ ਹੈ ਉਹ ਸੰਗਤ ਦੀ ਸੇਵਾ ਹਰ ਵੇਲੇ ਲੈਣ ਲਈ ਤਿਆਰ ਹੈ ਪਰ ਇਕ ਪਤਿਤ ਦੀ ਸਰਕਾਰ ਦੀ ਇਸ ਹੈਂਕੜ ਭਰੀ ਮੰਗ ਕਦੇ ਪ੍ਰਵਾਨ ਨਹੀਂ ਕਰੇਗੀ। ਸ਼੍ਰੋਮਣੀ ਕਮੇਟੀ ਸੰਗਤ ਦੇ ਸਹਿਯੋਗ ਨਾਲ ਉਹ ਜਦੋਂ ਚਾਹੇਗੀ ਆਪਣਾ ਚੈਨਲ ਆਪ ਖੜ੍ਹਾ ਕਰਨ ਤੇ ਸਮਰੱਥ ਹੈ ।
ਅੱਜ ਬੇਅੰਤ ਸੰਗਤ ਸਿੱਧੇ ਪ੍ਰਸਾਰਨ ਰਾਹੀ ਗੁਰੂ ਘਰ ਨਾਲ ਜੁੜੀ ਹੋਈ ਹੈ । ਜਿਸ ਤਰ੍ਹਾਂ ਭਗਵੰਤ ਮਾਨ ਨੇ ਪਿਛਲੇ ਸਮੇਂ ਵਿੱਚ ਕਿੰਨੇ ਹੀ ਚੈਨਲ ਬੰਦ ਕੀਤੇ ਹਨ । ਇਸਦਾ ਕੀ ਭਰੋਸਾ ਹੈ ਕਿ ਕੱਲ੍ਹ ਨੂੰ ਸਿੱਧੇ ਪ੍ਰਸਾਰਨ ਨੂੰ ਆਪਣੇ ਕੰਟਰੋਲ ‘ਚ ਕਰਕੇ ਬਾਅਦ ਵਿੱਚ ਬੰਦ ਕਰ ਸੰਗਤ ਨੂੰ ਗੁਰੂ ਘਰ ਨਾਲ਼ੋਂ ਤੋੜਨ ਦੇ ਯਤਨ ਕਰੇ । ਭਗਵੰਤ ਮਾਨ ਨੇ ਜੋ ਪਿਛਲੇ ਦਿਨੀ ਬਲਜੀਤ ਸਿੰਘ ਦਾਦੂਵਾਲ ਨਾਲ ਵੀ ਜੋ ਘੰਟਿਆਂਬੱਧੀ ਮੀਟਿੰਗ ਕੀਤੀ ਹੈ । ਉਸਦਾ ਮੰਤਵ ਵੀ ਭਗਵੰਤ ਮਾਨ ਨੂੰ ਸਾਫ਼ ਕਰਨਾ ਚਾਹੀਦਾ ਹੈ ਕਿ ਕਿਤੇ ਉਹ ਕਿਸੇ ਅਸਿੱਧੇ ਤਰੀਕੇ ਨਾਲ ਗੁਰੂ ਘਰਾਂ ਦੇ ਪ੍ਰਬੰਧ ਤੇ ਕਾਬਜ਼ ਹੋਣ ਦੀ ਤਿਆਰੀ ਤੇ ਨਹੀਂ ਕਰ ਰਿਹਾ ।

Comment here