ਅਪਰਾਧਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਬੰਬ ਦੇ ਦੋਸ਼ ’ਚ ਗ੍ਰਿਫ਼ਤਾਰ ਦੋ ਸਿੱਖਾਂ ਤੋਂ ਕੈਨੇਡੀਅਨ ਪੁਲੀਸ ਨੇ ਮੁਆਫ਼ੀ ਮੰਗੀ

ਓਟਾਵਾ-ਬੀਤੇ ਸ਼ਨੀਵਾਰ ਸੰਸਦ ਨੇੜੇ ਇਕ ਵਾਹਨ ਵਿਚ ਸ਼ੱਕੀ ਬੰਬ ਸਮੱਗਰੀ ਹੋਣ ਦੀ ਜਾਣਕਾਰੀ ਮਗਰੋਂ ਪੁਲਸ ਨੇ ਸੰਸਦ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿਸ ਦੌਰਾਨ ਰੈਲੀ ਆਯੋਜਕ ਦੋ ਸਿੱਖਾਂ ਪਰਮਿੰਦਰ ਸਿੰਘ ਅਤੇ ਮਨਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਬਾਅਦ ‘ਚ ਅਫ਼ਸਰਾਂ ਨੇ ਮੁਆਫੀ ਮੰਗ ਕੇ ਉਹਨਾਂ ਨੂੰ ਰਿਹਾਅ ਕਰ ਦਿੱਤਾ।ਜਾਣਕਾਰੀ ਅਨੁਸਾਰ ਸ਼ੱਕੀ ਸਮੱਗਰੀ ਲਈ ਉਨ੍ਹਾਂ ਦੀ ਦਸਤਾਰ ਅਤੇ ਵਾਹਨਾਂ ਦੀ ਤਲਾਸ਼ੀ ਵੀ ਲਈ ਗਈ ਅਤੇ ਕੱਕਾਰ (ਕੜਾ, ਕਿਰਪਾਨ) ਉਤਾਰੇ ਗਏ।
ਇਹਨਾਂ ਸਿੱਖ ਸਮਾਗਮ ਦੇ ਦੋ ਆਯੋਜਕਾਂ ਦਾ ਕਹਿਣਾ ਹੈ ਕਿ ਬੰਬ ਦੀ ਧਮਕੀ ਦੇ ਸਬੰਧ ਵਿੱਚ ਗ਼ਲਤ ਤਰੀਕੇ ਨਾਲ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਹ ਅਜੇ ਵੀ ਸਦਮੇ ਵਿੱਚ ਹਨ। ਇਹ ਘਟਨਾ ਉਦੋਂ ਵਾਪਰੀ ਜਦ ’84 ਦੀ ਯਾਦ ‘ਚ ਕੁਝ ਸਿੱਖ ਉੱਥੇ ਰੈਲੀ ਕਰਨ ਲਈ ਪੁੱਜੇ ਸਨ ਤਾਂ ਪੁਲਸ ਨੇ ਉਨ੍ਹਾਂ ਨੂੰ ਸੰਸਦ ਨੇੜੇ ਨਿਰਧਾਰਤ ਜਗ੍ਹਾ ‘ਚ ਨਾ ਜਾਣ ਦਿੱਤਾ ਅਤੇ ਕੁਝ ਦੂਰੀ ‘ਤੇ ਸਥਿਤ ਕੈਨੇਡਾ ਦੀ ਸੁਪਰੀਮ ਕੋਰਟ ਦੀ ਇਮਾਰਤ ਨੇੜੇ ਰੋਕ ਦਿੱਤਾ। ਇਸ ਤੋਂ ਪਹਿਲਾਂ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਵਲੋਂ ਪੁਲਸ ਨੂੰ ਸੰਸਦ ਨੇੜੇ ਬੰਬ ਸਮੱਗਰੀ ਹੋਣ ਬਾਰੇ ਸੂਚਿਤ ਕੀਤਾ ਸੀ, ਜਿਸ ਨੂੰ ਅਧਿਕਾਰੀਆਂ ਨੇ ਬੇਹੱਦ ਗੰਭੀਰਤਾ ਨਾਲ ਲਿਆ ਅਤੇ ਸੰਸਦ ‘ਚ ਮੈਂਬਰਾਂ ਅਤੇ ਸਟਾਫ ਨੂੰ ਵੀ ਸਾਵਧਾਨ ਕਰ ਦਿੱਤਾ ਗਿਆ।
ਵਰਲਡ ਸਿੱਖ ਸੰਸਥਾ ਦੇ ਪ੍ਰਧਾਨ ਤਜਿੰਦਰ ਸਿੰਘ ਸਿੱਧੂ ਨੇ ਸਮੁੱਚੇ ਘਟਨਾਕ੍ਰਮ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਭਾਰਤ ਸਰਕਾਰ ਅਤੇ ਮੀਡੀਆ ਵਲੋਂ ਸਿੱਖਾਂ ਨੂੰ ਅੱਤਵਾਦ ਨਾਲ ਜੋੜਨ ਲਈ ਅਜਿਹੀਆਂ ਘਟਨਾਵਾਂ ਦਾ ਸਹਾਰਾ ਲਿਆ ਜਾਂਦਾ ਹੈ, ਜਿਸ ਨਾਲ ਕੈਨੇਡਾ ‘ਚ ਸ਼ਾਂਤੀਪੂਰਵਕ ਰਹਿ ਕੇ ਵਿਚਾਰਾਂ ਦਾ ਪ੍ਰਗਟਾਵਾ ਕਰ ਰਹੇ ਕੈਨੇਡੀਅਨ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹ ਘੱਟ ਗਿਣਤੀਆਂ ਦਾ ਅਪਮਾਨ ਹੈ। ਇਹੋ ਜਿਹੀਆਂ ਗਤੀਵਿਧੀਆਂ ਤੇ ਰੋਕ ਲੱਗਣੀ ਚਾਹੀਦੀ ਹੈ।

Comment here