ਸਿਆਸਤਖਬਰਾਂ

ਬਾਦਲਕਿਆਂ ਨੂੰ ਕਿਤੇ ਮਹਿੰਗੀ ਨਾ ਪੈ ਜਾਏ ਬਰਾੜ ਨਾਲ ਯਾਰੀ!

ਪ੍ਰਧਾਨ ਜੀ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ-ਮੱਕੜ

ਜਲੰਧਰ-ਅਕਾਲੀ ਦਲ ਬਾਦਲ ਨੇ ਲੰਘੇ ਦਿਨ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਨੂੰ ਕਾਂਗਰਸ ਨਾਲੋਂ ਤੋੜ ਕੇ ਮੁੜ ਆਪਣੇ ਨਾਲ ਰਲਾ ਲਿਆ ਅਤੇ ਜਲੰਧਰ ਕੈਂਟ ਤੋਂ ਉਮੀਦਵਾਰ ਵੀ ਐਲਾਨ ਦਿੱਤਾ। ਇਸ ਮਗਰੋਂ ਜਲੰਧਰ ਚ ਬਗਾਵਤ ਦੇ ਸੰਕੇਤ ਮਿਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਵਿਸ਼ਵਾਸਘਾਤ ਕਰਨ ਤੇ ਉਨ੍ਹਾਂ ਦਾ ਸਿਆਸੀ ਕਤਲ ਕਰਨ ਦਾ ਦੋਸ਼ ਲਾਇਆ ਹੈ। ਮੱਕੜ ਨੇ ਕਿਹਾ ਕਿ ਚਾਰ ਦਿਨ ਪਹਿਲਾਂ ਉਹ ਸੁਖਬੀਰ ਨੂੰ ਮਿਲੇ ਸਨ, ਉਨ੍ਹਾਂ ਕਿਹਾ ਸੀ ਕਿ ਤਕੜੇ ਹੋ ਕੇ ਜਲੰਧਰ ਛਾਉਣੀ ਹਲਕੇ ਵਿੱਚ ਕੰਮ ਕਰੋ। ਮੱਕੜ ਨੇ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਨੇ ਜਗਬੀਰ ਬਰਾੜ ਦੀ ਵਾਪਸੀ ਤੋਂ ਵੀ ਇਨਕਾਰ ਕੀਤਾ ਸੀ, ਪਰ ਹੁਣ ਪ੍ਰਧਾਨ ਨੇ ਨਾ ਸਿਰਫ ਬਰਾੜ ਨੂੰ ਪਾਰਟੀ ਚ ਸ਼ਾਮਲ ਕੀਤਾ, ਬਲਕਿ ਉਹਨਾਂ ਦੀ ਥਾਂ ਉਮੀਦਵਾਰ ਵੀ ਐਲਾਨ ਦਿੱਤਾ, ਕੀ ਇਹ ਵਿਸ਼ਵਾਸਘਾਤ ਨਹੀਂ ਹੈ? ਮੱਕੜ ਨੇ ਕਿਹਾ ਕਿ ਮੈਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਠ ਨਹੀਂ ਦਿਖਾਈ ਸੀ ਤੇ ਹਰ ਦੁਖ ਸੁਖ ਵੇਲੇ ਪਾਰਟੀ ਦੇ ਨਾਲ ਡਟਿਆ,  ਪਰ ਜਿਹੜੇ ਆਗੂ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ, ਉਹਨੂੰ ਫਿਰ ਪਲਕਾਂ ਤੇ ਬਿਠਾ ਲਿਆ ਗਿਆ। ਮੱਕੜ ਨੇ ਐਲਾਨ ਕੀਤਾ ਹੈ ਕਿ ਉਹ ਜਲੰਧਰ ਛਾਉਣੀ ਤੋਂ ਚੋਣ ਜ਼ਰੂਰ ਲੜਨਗੇ, ਪਰ ਉਹ ਕਿਹੜੀ ਪਾਰਟੀ ਵੱਲੋਂ ਚੋਣ ਲੜਨਗੇ, ਇਸ ਬਾਰੇ ਹਾਲੇ ਉਨ੍ਹਾਂ ਨੇ ਖੁਲਾਸਾ ਨਹੀਂ ਕੀਤਾ।

Comment here