ਸਿਆਸਤਖਬਰਾਂਦੁਨੀਆ

ਬਲੋਚਿਸਤਾਨ ਸਰਕਾਰ ਵਲੋਂ ‘ਪਾਕਿਸਤਾਨ ਜ਼ਿੰਦਾਬਾਦ’ ਦੀ ਕਾਲਰ ਟਿਊਨ ਲਾਉਣ ਦੇ ਹੁਕਮ

ਇਸਲਾਮਾਬਾਦ-ਲੰਘੇ ਦਿਨ ਬਲੋਚਿਸਤਾਨ ਸਰਕਾਰ ਨੇ ਆਪਣੇ ਅਧਿਕਾਰੀਆਂ ਨੂੰ ‘ਪਾਕਿਸਤਾਨ ਜ਼ਿੰਦਾਬਾਦ’ ਦੀ ਕਾਲਰ ਟਿਊਨ ਲਗਾਉਣ ਦਾ ਹੁਕਮ ਦਿੱਤਾ ਹੈ। ਇੰਨਾ ਹੀ ਨਹੀਂ ਜਾਰੀ ਕੀਤੇ ਗਏ ਹੁਕਮ ਵਿਚ ਇਸ ਕਾਲਰ ਟਿਊਨ ਨੂੰ ਲਗਾਉਣ ਦਾ ਤਰੀਕਾ ਵੀ ਦੱਸਿਆ ਗਿਆ ਹੈ।
ਬਲੋਚਿਸਤਾਨ ਸਰਕਾਰ ਦੇ ਹਿਊਮਨਸ ਰਿਸੋਰਸ ਡਿਪਾਰਟਮੈਂਟ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਸੂਬੇ ਦੇ ਚੀਫ ਸਕੱਤਰ, ਸਾਇੰਸ ਅਤੇ ਇੰਫਾਰਮੇਸ਼ਨ ਤਕਨਾਲੋਜੀ ਡਿਪਾਰਟਮੈਂਟ ਨਾਲ ਹੋਈ ਬੈਠਕ ਵਿਚ ਪਾਕਿਸਤਾਨ ਜ਼ਿੰਦਾਬਾਦ ਕਾਲਰ ਟਿਊਨ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਬਲੋਚਿਸਤਾਨ ਸੂਬੇ ਦੇ ਸਾਰੇ ਕਰਮਚਾਰੀਆਂ ਲਈ ਇਹ ਕਾਲਰ ਟਿਊਣ ਲਗਾਉਣਾ ਜ਼ਰੂਰੀ ਹੋਵੇਗਾ।
ਦੱਸਣਯੋਗ ਹੈ ਕਿ ਬਲੋਚਿਸਤਾਨ ਵਿਚ ਵਿਦਰੋਹੀਆ ਦੇ ਹਮਲੇ ਲਗਾਤਾਰ ਵਧਦੇ ਜਾ ਰਹੇ ਹਨ। ਰਾਜਧਾਨੀ ਕਵੇਟਾ ਵਿਚ ਕੁੱਝ ਦਿਨ ਪਹਿਲਾਂ ਹੀ ਇਕ ਪੁਲਸ ਚੌਕੀ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ ਕਈ ਪੁਲਸ ਕਰਮੀਆਂ ਦੇ ਇਲਾਵਾ 7 ਲੋਕਾਂ ਦੀ ਮੌਤ ਹੋਈ ਸੀ।

Comment here