ਅਪਰਾਧਖਬਰਾਂਦੁਨੀਆ

ਫੌਜੀ ਦੇ ਨੰਨੇ ਬੱਚੇ ਤੇ ਤਾਲਿਬਾਨ ਦਾ ਤਸ਼ੱਦਦ, ਸੌ ਕੋੜੇ ਮਾਰੇ

ਕਾਬੁਲ- ਤਾਲਿਬਾਨ ਦੇ ਕਹਿਰ ਦਾ ਸ਼ਿਕਾਰ ਅਫਗਾਨਿਸਤਾਨ ਚ  ਜਵਾਨ, ਬੁੱਢੇ ਤੇ ਔਰਤਾਂ ਹੀ ਨਹੀਂ ਬੱਚੇ ਵੀ ਝੱਲ ਰਹੇ ਹਨ। ਤਾਲਿਬਾਨ ਨੇ ਅਫਗਾਨੀਆਂ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਜਿਨ੍ਹਾਂ ਬੱਚਿਆਂ ਨੇ ਸਕੂਲ ਜਾਣਾ ਸੀ, ਉਹ ਅੱਤਵਾਦੀਆਂ ਨਾਲ ਜੂਝ ਰਹੇ ਹਨ। ਲੰਘੇ ਸੋਮਵਾਰ  ਅਫਗਾਨਿਸਤਾਨ ਦੇ ਰੱਖਿਆ ਮੰਤਰਾਲਾ ਦੇ ਬੁਲਾਰੇ ਨੇ ਇਕ ਫੋਟੋ ਪੋਸਟ ਕੀਤੀ, ਜਿਸ ’ਚ ਬੱਚਾ ਬੁਰੀ ਤਰ੍ਹਾਂ ਜ਼ਖਮੀ ਨਜ਼ਰ ਆ ਰਿਹਾ ਹੈ। ਇਸ ਬੱਚੇ ਨੂੰ ਅੱਤਵਾਦੀਆਂ ਨੇ 100 ਕੋੜੇ ਮਾਰੇ ਤੇ ਬੁਰੀ ਤਰ੍ਹਾਂ ਕੁੱਟਿਆ ਹੈ। ਤਸਵੀਰ ’ਚ ਬੱਚਾ ਕਿਸੇ ਹਸਪਤਾਲ ’ਚ ਦਾਖਲ ਨਜ਼ਰ ਆ ਰਿਹਾ ਹੈ। ਇਹ ਤਸਵੀਰ ਇਸ ਗੱਲ ਦਾ ਸਬੂਤ ਹੈ ਕਿ ਤਾਲਿਬਾਨ ਦੇ ਜ਼ੁਲਮ ਤੋਂ ਕੋਈ ਵੀ ਬਚ ਨਹੀਂ ਰਿਹਾ ਹੈ। ਫੋਟੋ ਟਵੀਟ ਕਰਦਿਆਂ ਬੁਲਾਰੇ ਫਵਾਦ ਅਮਨ ਨੇ ਲਿਖਿਆ ਕਿ ਤਾਲਿਬਾਨ ਦੇ ਅੱਤਵਾਦੀਆਂ ਨੇ ਫਰਯਾਬ ਸੂਬੇ ਦੇ ਸ਼ੇਰਿਨ ਤਗਾਬ ਜ਼ਿਲ੍ਹੇ ’ਚ ਇਕ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ ਕਿਉਂਕਿ ਉਸ ਦੇ ਪਿਤਾ ਇਕ ਅਫਗਾਨ ਫੌਜੀ ਸਨ। ਅੱਗੇ ਉਨ੍ਹਾਂ ਲਿਖਿਆ ਕਿ ਤਾਲਿਬਾਨ ਹਰ ਰੋਜ਼ ਆਪਣੇ ਕਬਜ਼ੇ ਵਾਲੇ ਇਲਾਕਿਆਂ ’ਚ ਨਿਰਦੋਸ਼ ਨਾਗਰਿਕਾਂ ਨੂੰ ਮਾਰਦਾ ਹੈ ਤੇ ਲੋਕਾਂ ਦੀ ਜਾਇਦਾਦ ਲੁੱਟਦਾ ਹੈ। ਤਾਲਿਬਾਨ ਦੀ ਹੈਵਾਨੀਅਤ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।  ਕੁਝ ਦਿਨ ਪਹਿਲਾਂ ਤਾਲਿਬਾਨ ਨੇ ਅਫਗਾਨਿਸਤਾਨ ਦੇ ਮਸ਼ਹੂਰ ਕਾਮੇਡੀਅਨ ਨਜ਼ਰ ਮੁਹੰਮਦ ਖਾਸ਼ਾ ਦਾ ਵਹਿਸ਼ੀ ਕਤਲ ਕਰ ਦਿੱਤੀ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਬਣਾਇਆ ਗਿਆ ਵੀਡੀਓ ਵੀ ਸਮੂਹ ਵੱਲੋਂ ਜਾਰੀ ਕੀਤਾ ਗਿਆ ਸੀ, ਜਿਸ ’ਚ ਤਾਲਿਬਾਨੀ ਲੜਾਕੇ ਨਜ਼ਰ ਨੂੰ ਮਾਰ ਰਹੇ ਸਨ। ਇਸ ਦੌਰਾਨ ਨਜ਼ਰ ਖਾਸ਼ਾ ਆਪਣੀ ਜ਼ਿੰਦਗੀ ਦਾ ਆਖਰੀ ਮਜ਼ਾਕ ਵੀ ਕਰਦੇ ਹਨ ਤੇ ਮਰਦੇ-ਮਰਦੇ ਤਾਲਿਬਾਨ ਨੂੰ ਜਵਾਬ ਦੇ ਜਾਂਦੇ ਹਨ। ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਸਦਮੇ ’ਚ ਹੈ।  ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦੇ ਕਤਲ ਦਾ ਦੋਸ਼ ਵੀ ਤਾਲਿਬਾਨ ’ਤੇ ਲੱਗਾ ਹੈ।  ਉਸ ਨੂੰ ਵੀ ਜ਼ਖਮੀ ਹਾਲਤ ਚ ਫੜ ਕੇ ਤਸ਼ਦਦ ਕਰਕੇ ਤਾਲਿਬਾਨ ਨੇ ਕਤਲ ਕੀਤਾ,

Comment here