ਸਿਆਸਤਖਬਰਾਂ

ਪੰਜਾਬ ਦੇ ਅਸਲ ਮੁੱਦਿਆਂ ’ਤੇ ਗੱਲ ਕਰੋ—ਸਿੱਧੂ

ਚੰਡੀਗੜ੍ਹ-ਪੰਜਾਬ ਕਾਂਗਰਸ ’ਚ ਚਲ ਰਹੇ ਘਮਸਾਨ ਨੂੰ ਲੈ ਕੇ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਸਮਾਂ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਕਰਨ ਦਾ ਹੈ, ਜਿਹੜੇ ਹਰ ਪੰਜਾਬੀ ਅਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨਾਲ ਜੁੜੇ ਹੋਏ ਹਨ। ਸਿੱਧੂ ਨੇ ਕਿਹਾ ਕਿ ਧੁੰਦ ਨੂੰ ਸਾਫ ਹੋਣ ਦਿਓ ਹਕੀਕਤ ਸੂਰਜ ਵਾਂਗ ਚਮਕੇਗੀ। ਉਨ੍ਹਾਂ ਕਿਹਾ ਕਿ ਸਵਾਰਥੀ ਲੋਕਾਂ ਤੋਂ ਦੂਰ ਰਹਿ ਕੇ ਸਿਰਫ ਉਸ ਰਾਹ ’ਤੇ ਧਿਆਨ ਕੇਂਦਰਿਤ ਕਰੋ ਜੋ ਜਿੱਤੇਗਾ ਪੰਜਾਬ, ਜਿੱਤੇਗੀ ਪੰਜਾਬੀਅਤ ਅਤੇ ਜਿੱਤੇਗਾ ਹਰ ਪੰਜਾਬੀ ਵੱਲ ਲੈ ਕੇ ਜਾਵੇਗਾ। ਪੰਜਾਬ ਸਿਰ ਚੜ੍ਹੇ ਕਰਜ਼ੇ ਨਾਲ ਕਿਵੇਂ ਨਜਿੱਠਿਆ ਜਾਵੇ? ਮੈਂ ਪੰਜਾਬ ਦੇ ਅਸਲ ਮੁੱਦਿਆਂ ’ਤੇ ਡੱਟਿਆ ਰਹਾਂਗਾ ਅਤੇ ਇਨ੍ਹਾਂ ਤੋਂ ਪਿੱਛੇ ਨਹੀਂ ਹਟਾਂਗਾ। ਨਾ ਪੂਰਿਆ ਜਾ ਸਕਣ ਵਾਲੇ ਨੁਕਸਾਨ ਅਤੇ ਡੈਮੇਜ ਕੰਟਰੋਲ ਲਈ ਆਖ਼ਰੀ ਮੌਕੇ ਵਿਚਕਾਰ ਇਹ ਸਪੱਸ਼ਟ ਹੈ ਕਿ ਕੌਣ ਸੂਬੇ ਦੇ ਸਰੋਤਾਂ ਨੂੰ ਨਿੱਜੀ ਜੇਬਾਂ ਵਿਚ ਜਾਣ ਦੀ ਬਜਾਏ ਸੂਬੇ ਦੇ ਖ਼ਜ਼ਾਨੇ ਵਿਚ ਵਾਪਸ ਲਿਆਵੇਗਾ। ਕੌਣ ਸਾਡੇ ਮਹਾਨ ਸੂਬੇ ਨੂੰ ਖ਼ੁਸ਼ਹਾਲੀ ਵੱਲ ਲੈ ਕੇ ਜਾਣ ਦੀ ਪਹਿਲਕਦਮੀ ਦੀ ਅਗਵਾਈ ਕਰੇਗਾ।

Comment here