ਖਬਰਾਂ

ਪੰਜਾਬ ’ਚ ਮੀਂਹ ਦੀ ਆਮਦ ਨਾਲ ਠੰਢ ਵਧੀ

8 ਜਨਵਰੀ ਤਕ ਬਾਰਿਸ਼ ਤੇ ਗੜੇਮਾਰੀ ਦੀ ਸੰਭਾਵਨਾ
ਲੁਧਿਆਣਾ-ਪੰਜਾਬ ’ਚ ਕਈ ਥਾਈਂ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ। ਇਹ ਬਾਰਿਸ਼ ਕਣਕ, ਸਬਜ਼ੀਆਂ ਤੇ ਹੋਰ ਫ਼ਸਲਾਂ ਲਈ ਫ਼ਾਇਦੇਮੰਦ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਨਾਲ ਸੁੱਕੀ ਠੰਢ ਤੋਂ ਵੀ ਰਾਹਤ ਮਿਲੇਗੀ। ਬਾਰਿਸ਼ ਕਾਰਨ ਸੂਬੇ ’ਚ ਠੰਢ ਵੱਧ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਠ ਜਨਵਰੀ ਤਕ ਸੂਬੇ ’ਚ ਕਿਤੇ ਸਾਧਾਰਨ ਬਾਰਿਸ਼ ਹੋਵੇਗੀ ਤੇ ਕਿਤੇ ਭਾਰੀ। ਕਿਤੇ-ਕਿਤੇ ਗਡæੇ ਪੈਣ ਦੀ ਵੀ ਸੰਭਾਵਨਾ ਹੈ। ਬਾਰਿਸ਼ ਕਾਰਨ ਹਵਾ ’ਚ ਤੈਰ ਰਹੇ ਪ੍ਰਦੂਸ਼ਣ ਵਧਾਉਣ ਵਾਲੇ ਕਣ ਜ਼ਮੀਨ ’ਤੇ ਆ ਜਾਣਗੇ ਜਿਸ ਨਾਲ ਹਵਾ ਦੀ ਗੁਣਵੱਤਾ ’ਚ ਸੁਧਾਰ ਹੋਵੇਗਾ।
ਧੁੰਦ ਕਾਰਨ ਫ਼ਸਲ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਵੀ ਖ਼ਤਮ ਹੋ ਜਾਣਗੇ। ਜੇਕਰ ਭਾਰੀ ਮੀਂਹ ਪੈਂਦਾ ਹੈ ਅਤੇ ਗੜੇ ਪੈਂਦੇ ਹਨ ਤਾਂ ਫ਼ਸਲਾਂ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਬਿਲਕੁਲ ਵੀ ਸਿੰਚਾਈ ਅਤੇ ਸਪਰੇਅ ਨਾ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਬਰਸਾਤ ਵਾਤਾਵਰਨ ਲਈ ਬਹੁਤ ਲਾਹੇਵੰਦ ਹੈ। ਹਵਾ ‘ਚ ਤੈਰਦੇ ਹੋਏ ਪ੍ਰਦੂਸ਼ਿਤ ਕਣ ਮੀਂਹ ਕਾਰਨ ਜ਼ਮੀਨ ‘ਤੇ ਆ ਜਾਣਗੇ, ਜਿਸ ਨਾਲ ਧੂੰਆਂ ਖਤਮ ਹੋ ਜਾਵੇਗਾ। ਅਜਿਹੇ ‘ਚ ਏਅਰ ਕੁਆਲਿਟੀ ਇੰਡੈਕਸ ‘ਚ ਕਾਫੀ ਸੁਧਾਰ ਹੋਵੇਗਾ।
ਦੱਸ ਦੇਈਏ ਕਿ ਮੌਸਮ ਵਿਗਿਆਨੀ ਲੰਬੇ ਸਮੇਂ ਤੋਂ ਮੀਂਹ ਦੀ ਭਵਿੱਖਬਾਣੀ ਕਰ ਰਹੇ ਸਨ, ਪਰ ਮੀਂਹ ਨਹੀਂ ਪੈ ਰਿਹਾ ਸੀ। ਪਰ ਇਸ ਵਾਰ ਮੀਂਹ ਪੈਣ ਨਾਲ ਵਿਗਿਆਨੀਆਂ ਦੇ ਨਾਲ-ਨਾਲ ਲੋਕਾਂ ਦੇ ਚਿਹਰੇ ਵੀ ਖਿੜ ਗਏ। ਕਿਉਂਕਿ ਇਸ ਬਾਰਿਸ਼ ਨੇ ਸ਼ਹਿਰ ਵਾਸੀਆਂ ਨੂੰ ਸੁੱਕੀ ਠੰਡ ਅਤੇ ਧੂੰਏਂ ਤੋਂ ਕਾਫੀ ਹੱਦ ਤਕ ਰਾਹਤ ਦਿੱਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਾਰ ਸਟ੍ਰੋਂਗਲੀ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ। ਜਿਸ ਕਾਰਨ 8 ਜਨਵਰੀ ਤੱਕ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਜਾਰੀ ਰਹੇਗੀ। ਜਿਸ ਕਾਰਨ ਤਾਪਮਾਨ ‘ਚ ਕਮੀ ਆਵੇਗੀ ਅਤੇ ਠੰਢ ਅਚਾਨਕ ਕਾਫੀ ਵਧ ਜਾਵੇਗੀ।

Comment here