ਸਿਆਸਤਖਬਰਾਂ

ਪੀ.ਐੱਮ. ਮੋਦੀ ਦੀ ਕੇਦਾਰਨਾਥ ਫੇਰੀ

ਦੇਹਰਾਦੂਨ-ਲੰਘੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਜਾ ਅਰਚਨਾ ਤੋਂ ਪਹਿਲਾਂ ਕੇਦਾਰਨਾਥ ਮੰਦਰ ਵੱਲ ਜਾਂਦੇ ਸਮੇਂ ਪ੍ਰੋਟੈਕਸ਼ਨ ਵਾਲ ’ਤੇ ਲਗਾਈ ਗਈ ਪੇਂਟਿੰਗਜ਼ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲੇ ਪੜਾਅ ’ਚ ਪੂਰਨ ਹੋ ਚੁਕੇ ਮੁੜ ਨਿਰਮਾਣ ਕੰਮਾਂ ਅਤੇ ਹੋਰ ਹੋਣ ਵਾਲੇ ਨਿਰਮਾਣ ਕੰਮਾਂ ’ਤੇ ਆਧਾਰਤ ਸਰਕਲ ਫਿਲਮ ਦਾ ਨਿਰੀਖਣ ਕੀਤਾ। ਪ੍ਰਧਾਨ ਮੰਤਰੀ ਵਲੋਂ ਰੁਦਰਾਭਿਸ਼ੇਕ ਕੀਤੇ ਜਾਣ ਦੌਰਾਨ ਦੇਸ਼ ਦੇ ਸਾਰੇ 12 ਜੋਤੀਲਿੰਗਾਂ ਅਤੇ 8 ਮਠਾਂ ’ਚ ਵੀ ਇਸ ਦਾ ਲਾਈਵ ਪ੍ਰਸਾਰਨ ਕੀਤਾ ਗਿਆ। ਮੰਦਰ ’ਚ ਪ੍ਰਵੇਸ਼ ਤੋਂ ਪਹਿਲਾਂ ਮੰਦਰ ਕਮੇਟੀ ਦੇ ਅਧਿਕਾਰੀਆਂ ਅਤੇ ਮੁਖੀ ਸੰਤਾਂ ਨੇ ਪੀ.ਐੱਮ. ਮੋਦੀ ਦਾ ਸੁਆਗਤ ਕੀਤਾ। ਇਹ ਸਮਾਧੀ 2013 ਦੀ ਹੜ੍ਹ ਆਫ਼ਤ ’ਚ ਨੁਕਸਾਨੀ ਗਈ ਸੀ, ਜਿਸ ਦਾ ਮੁੜ ਨਿਰਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ 320 ਕਰੋੜ ਰੁਪਏ ਦੀ ਲਾਗਤ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪੂਜਾ ਅਰਚਨਾ ਤੋਂ ਬਾਅਦ ਪੀ.ਐੱਮ. ਮੋਦੀ ਨੇ ਕੇਦਾਰਨਾਥ ਧਾਮ ’ਚ ਆਦਿਗੁਰੂ ਸ਼ੰਕਰਾਚਾਰੀਆ ਦੀ ਮੂਰਤੀ ਅਤੇ ਸਮਾਧੀ ਦਾ ਉਦਘਾਟਨ ਕੀਤਾ।

Comment here