ਸਿਆਸਤਖਬਰਾਂਦੁਨੀਆ

ਪਾਕਿ ਨਾਲ ਹੀ ਤਾਲਿਬਾਨ ਕਰੇਗਾ ਅਜ਼ਾਦੀ ਦਾ ਐਲਾਨ-ਇਤਿਹਾਸਕਾਰ ਡੇਲਰਿੰਪਲ

ਨਵੀਂ ਦਿੱਲੀ- ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਰਾਜ ਨੂੰ ਲੈ ਕੇ ਪੈਦਾ ਹੋਣ ਵਾਲੇ ਹਾਲਾਤਾਂ ਬਾਰੇ ਵੱਖ ਵੱਖ ਤਰਾਂ ਦੀ ਚਰਚਾ ਚੱਲ ਰਹੀ ਹੈ। ਇਤਿਹਾਸਕਾਰ ਤੇ ਲੇਖਕ ਵਿਲੀਅਮ ਡੇਲਰਿੰਪਲ ਨੇ ਚਿਤਾਵਨੀ ਦਿੱਤੀ ਹੈ ਕਿ ਤਾਲਿਬਾਨ ਨੂੰ ਘੱਟ ਨਹੀਂ ਮੰਨਣਾ ਚਾਹੀਦਾ ਹੈ ਅਤੇ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਨੂੰ ਪਾਕਿਸਤਾਨ ਨੇ ਟਰੇਨਿੰਗ ਦਿੱਤੀ ਅਤੇ ਉਸਦੀ ਆਰਥਿਕ ਮਦਦ ਕੀਤੀ ਹੈ ਪਰ ਹੁਣ ਇਹ ਸੰਭਾਵਨਾ ਵੀ ਹੈ ਕਿ ਉਹ ਆਕਾ ਨਾਲ ਹੀ ਆਜ਼ਾਦੀ ਦਾ ਐਲਾਨ ਕਰ ਸਕਦਾ ਹੈ। ਡੇਲਰਿੰਪਲ ਨੇ ਕਿਹਾ ਕਿ ਅਮਰੀਕਾ ਦਾ ਅਫਗਾਨਿਸਤਾਨ ਤੋਂ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਫੈਸਲਾ ‘ਰਣਨੀਤਕ ਰੂਪ ਨਾਲ ਗਲਤ’ ਅਤੇ ‘ਭਾਵਨਾਤਮਕ ਰੂਪ ਨਾਲ ਚੰਗੀ ਸੋਚ ਵਾਲਾ ਨਹੀਂ ਹੈ। ਡੇਲਰਿੰਪਲ 2012 ਵਿਚ ਆਈ ‘ਰਿਟਰਨ ਆਫ ਏ ਕਿੰਗ : ਦਿ ਬੈਟਲ ਫਾਰ ਅਫਗਾਨਿਸਤਾਨ’ ਨਾਂ ਦੀ ਕਿਤਾਬ ਦੇ ਲੇਖਕ ਹਨ। ਉਨ੍ਹਾਂ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਮੰਗਲਵਾਰ ਨੂੰ ਕਾਬੁਲ ਤੋਂ ਅਮਰੀਕਾ ਦੇ ਬਾਕੀ ਬਚੇ ਫੌਜੀ ਇਕ ਜਹਾਜ਼ ਰਾਹੀਂ ਮੁਲਕ ਤੋਂ ਰਵਾਨਾ ਹੋ ਗਏ ਅਤੇ ਜੰਗ ਵਿਚ ਤਬਾਹ ਦੇਣ ਨੂੰ ਤਾਲਿਬਾਨ ਦੇ ਹੱਥਾਂ ਵਿਚ ਛੱਡ ਦਿੱਤਾ। ਡੇਲਰਿੰਪਲ ਨੇ ਕਿਹਾ ਕਿ ਜੇਕਰ ਕੁਝ ਭਾਰਤੀ ਰਣਨੀਤੀਕਾਰ ਅਤੇ ਲੇਖਕ ਤਾਲਿਬਾਨ ਨੂੰ ਪੂਰੀ ਤਰ੍ਹਾਂ ਨਾਲ ਪਾਕਿਸਤਾਨੀ ਅੰਦੋਲਨ ਦੱਸਦੇ ਹਨ ਤਾਂ ਇਹ ਗਲਤ ਹੈ। ਇਹ ਇਕ ਅਫਗਾਨ ਅੰਦੋਲਨ ਹੈ ਜੋ ਇਕ ਅਤਿਅੰਤ ਕੱਟੜ ਅਤੀ-ਸ਼ਰਧਾਵਾਨ ਪੇਂਡੂ ਅਫਗਾਨ ਅੰਦੋਲਨ ਨੂੰ ਦਰਸ਼ਾਉਂਦਾ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਉਨ੍ਹਾਂ ਫਾਈਨਾਂਸ ਕੀਤਾ, ਮੈਦਾਨ ਵਿਚ ਉਤਰਿਆ ਅਤੇ ਉਨ੍ਹਾਂ ਪਨਾਹ ਦਿੱਤੀ ਅਤੇ ਇਹ 20 ਸਾਲ ਤੱਕ ਹੋਇਆ।

Comment here