ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਦੀ ਨਾਪਿਕ ਹਰਕਤ-ਭਾਰਤੀ ਰੇੰਜਰਾਂ ਨੇ ਫੜੀ ਪੌਣੇ ਪੰਜ ਕਿੱਲੋ ਹੈਰੋਇਨ

ਤਸਕਰਾਂ ਨੇ ਧੁੰਦ ‘ਚ ਤੇਜ਼ ਕੀਤੀਆਂ ਸਰਗਰਮੀਆਂ

ਅੰਮ੍ਰਿਤਸਰ- ਸਰਦੀ ਰੁੱਤ ਵਿੱਚ ਧੁੰਦ ਭਰੇ ਮੌਸਮ ਦਾ ਅਪਰਾਧੀ ਲੋਕ ਫਾਇਦਾ ਚੁੱਕਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ, ਖਾਸ ਕਰਕੇ ਸਰਹੱਦ ਪਾਰਲੇ ਨਸ਼ਾ ਤਸਕਰ ਅਜਿਹੇ ਮੌਸਮ ਵਿੱਚ ਨਸ਼ਾ ਤਸਕਰੀ ਦੀਆਂ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕਰ ਰਹੇ ਹਨ। ਬੀਤੇ ਦਿਨੀ ਅਟਾਰੀ ਦੇ ਨੇੜੇ ਸੀਮਾ ਸਰੱਖਿਆ ਬਲ ਨੇ ਮੁਹਾਵਾ ਚੌਕੀਂ ਦੇ ਲਾਗੇ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ ਨਜ਼ਦੀਕ ਤੋਂ ਪਾਕਿ ਸਮੱਗਲਰਾਂ ਵੱਲੋਂ ਪਾਕਿ ਵਾਪਸ ਭੱਜਦੇ ਸਮੇਂ ਜੋ ਹਥਿਆਰ ਸੁੱਟੇ ਗਏ ਸਨ, ਉਨ੍ਹਾਂ ਨੂੰ ਬਰਾਮਦ ਕੀਤਾ ਤੇ ਕੱਲ ਫੇਰ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿ ਤਸਕਰਾਂ ਵੱਲੋਂ ਭਾਰਤ ਅੰਦਰ ਹੈਰੋਇਨ ਦੀ ਸਮੱਗਲਿੰਗ ਕਰਨ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਹੈ। ਬੀਤੀ ਰਾਤ ਬੀਈਪੀਓ ਦਾਉਕੇ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 144 ਬਟਾਲੀਅਨ ਨੂੰ ਭਾਰਤ-ਪਕਿਸਤਾਨ ਦਰਮਿਆਨ ਲੱਗੀ ਕੰਡਿਆਲੀ ਤਾਰ ਦੇ ਲਾਗੇ ਕੁਝ ਹਿਲਜੁਲ ਦਾ ਸ਼ੱਕ ਪਿਆ ਸੀ ਤੇ ਜਿਸ ’ਤੇ ਉਨ੍ਹਾਂ ਨੇ ਧੁੰੰਦ ਘੱਟਣ ਤੋਂ ਬਾਅਦ ਇਕ ਸਰਚ ਆਪੇ੍ਰਸ਼ਨ ਚਲਾਇਆ, ਜਿਸ ’ਤੇ ਉਨ੍ਹਾਂ ਨੂੰ ਬਾਰਡਰ ਪਿਲਰ ਨੰਬਰ 113 ਦੇ ਨਜ਼ਦੀਕ ਸਰਹੱਦ ’ਤੇ ਭਾਰਤ ਵਾਲੇ ਪਾਸੇ ਪਏ ਪੰਜ ਪਲਾਸਟਿਕ ਦੇ ਪੈਕਟ ਮਿਲੇ, ਜਿਸ ਵਿਚ ਪਾਕਿ ਤੋਂ ਆਈ 4 ਕਿਲੋ 760 ਗ੍ਰਾਮ ਹੈਰੋਇਨ ਸੀ। ਸੀਮਾ ਸਰੱਖਿਆ ਬਲ ਨੇ ਹੈਰੋਇਨ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੋਰ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ।

Comment here