ਸਿਆਸਤਖਬਰਾਂਦੁਨੀਆ

ਪਾਕਿ ’ਚ ਮਹਿੰਗਾਈ ਵਿਰੁੱਧ ‘ਆਈ. ਐੱਮ. ਐੱਫ. ਹਾਏ-ਹਾਏ’ ਦੇ ਲੱਗੇ ਨਾਅਰੇ 

ਰਾਵਲਪਿੰਡੀ-ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੇ ਖ਼ਿਲਾਫ਼ ਪੈਟਰੋਲੀਅਮ ਉਤਪਾਦ ਅਤੇ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਸਬੰਧੀ ਪਾਕਿਸਤਾਨ ਮੂਵਮੈਂਟ (ਪੀ. ਡੀ. ਐੱਮ.) ਨੇ ਪੰਜਾਬ ਸੂਬੇ ਦੇ ਰਾਵਲਪਿੰਡੀ ਤੋਂ 15 ਦਿਨਾਂ ਰਾਸ਼ਟਰਵਿਆਪੀ ਵਿਰੋਧ ਸ਼ੁਰੂ ਕੀਤਾ। ਪ੍ਰਦਰਸ਼ਨਕਾਰੀਆਂ ਨੇ ‘ਆਈ. ਐੱਮ. ਐੱਫ. ਹਾਏ-ਹਾਏ’ ਦੇ ਨਾਅਰੇ ਵੀ ਲਗਾਏ।
ਰਾਵਲਪਿੰਡੀ ਦੇ ਮੇਅਰ ਸਰਦਾਰ ਨਸੀਮ ਖਾਨ ਅਤੇ ਜੇ.ਯੂ.ਆਈ.-ਐੱਫ. ਦੇ ਨੇਤਾ ਡਾਕਟਰ ਜ਼ਿਆਉਰ ਰਹਿਮਾਨ ਦੀ ਅਗਵਾਈ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਅਤੇ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲੁਰ ਰਹਿਮਾਨ (ਜੇ.ਯੂ.ਆਈ.-ਐੱਫ.) ਦੇ ਸਿਆਸੀ ਵਰਕਰ ਰਾਵਲਪਿੰਡੀ ਪ੍ਰੈੱਸ ਕਲੱਬ ਦੇ ਸਾਹਮਣੇ ਇਕੱਠੇ ਹੋਏ। ਸਾਬਕਾ ਮੰਤਰੀ ਮਰੀਅਮ ਔਰੰਗਜ਼ੇਬ, ਤਾਹਿਰਾ ਔਰੰਗਜ਼ੇਬ, ਦਾਨਿਆਲ ਚੌਧਰੀ ਅਤੇ ਹਨੀਫ਼ ਅੱਬਾਸੀ ਨੇ ਵੀ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਆਪਣੇ ਨੇਤਾਵਾਂ ਦੇ ਪੱਖ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਅੰਦਰੂਨੀ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਦੇ ਖ਼ਿਲਾਫ਼ ਨਾਅਰੇ ਲਗਾਏ।

Comment here