ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਪਾਕਿ ‘ਚ ਕੋਰੋਨਾ ਦੀ 5ਵੀਂ ਲਹਿਰ ਦਾ ਖਤਰਾ, ਸਰਕਾਰ ਵਲੋਂ ਸਖ਼ਤੀ

ਕਰਾਚੀ-ਪਾਕਿਸਤਾਨ ‘ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਵੀਂ ਲਹਿਰ ਦਾ ਖਤਰਾ ਜਤਾਇਆ ਜਾ ਰਿਹਾ ਹੈ। ਇਸ ਵਿਚਾਲੇ ਹਵਾਬਾਜ਼ੀ ਅਥਾਰਿਟੀ (ਸੀ.ਏ.ਏ.) ਨੇ ਯਾਤਰੀਆਂ ਲਈ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਹੈ। ਦੇਸ਼ ‘ਚ ਕੋਰੋਨਾ ਦੇ ਖਤਰੇ ਨੂੰ ਫੈਲਣ ਤੋਂ ਰੋਕਣ ਲਈ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐੱਨ.ਸੀ.ਓ.ਸੀ.) ਦੇ ਨਿਰਦੇਸ਼ਾਂ ਦੇ ਤਹਿਤ ਪਾਕਿਸਤਾਨ ‘ਚ ਨਵੀਂ ਐਡਵਾਇਜ਼ਰੀ 5 ਜਨਵਰੀ ਤੋਂ ਲਾਗੂ ਹੋਵੇਗੀ।
ਐਡਵਾਇਜ਼ਰੀ ਦੇ ਤਹਿਤ ਸੀ.ਏ.ਏ. ਨੇ ਲੋਕਾਂ ਦੇ ਲਈ ਉਡਾਣ ਤੋਂ 48 ਘੰਟੇ ਪਹਿਲੇ ਪੀ.ਸੀ.ਆਰ. ਟੈਸਟ ਕਰਵਾਉਣਾ ਜ਼ਰੂਰੀ ਕਰ ਦਿੱਤਾ ਹੈ। ਜਿਓ ਨਿਊਜ਼ ਨੇ ਦੱਸਿਆ ਕਿ 15 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਯਾਤਰੀਆਂ ਨੂੰ ਪਾਕਿਸਤਾਨ ਆਉਣ ‘ਤੇ ਆਪਣੇ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਸੀ.ਏ.ਏ. ਨੇ ਕਿਹਾ ਕਿ ਬੀ ਸ਼੍ਰੇਣੀ ਦੇ ਦੇਸ਼ਾਂ ਤੋਂ ਪਾਬੰਦੀ ਹਟਾਉਣ ਨੂੰ ਲੈ ਕੇ ਇਕ ਹੋਰ ਬਦਲਾਅ ਕੀਤਾ ਜਾ ਰਿਹਾ ਹੈ।
ਜਿਓ ਨਿਊਜ਼ ਨੇ ਦੱਸਿਆ ਕਿ ਸੀ.ਏ.ਏ. ਵਲੋਂ ਜਾਰੀ ਨਵੀਂ ਐਡਵਾਇਜ਼ਰੀ ‘ਚ ਕੋਰੋਨਾ ਦੇ iਖ਼ਲਾਫ਼ ਵੈਕਸੀਨੇਸ਼ਨ ਲੈਣੀ ਜ਼ਰੂਰੀ ਕੀਤੀ ਹੈ। ਇਸ ਦੇ ਨਾਲ ਹੀ ਪਾਕਿਸਤਾਨ ਆਉਣ ਵਾਲੇ 15 ਸਾਲ ਤੋਂ ਜ਼ਿਆਦਾ ਉਮਰ ਦੇ ਯਾਤਰੀਆਂ ਨੂੰ ਵੈਕਸੀਨੇਸ਼ਨ ਦਾ ਸਬੂਤ ਨਾਲ ਲਿਆਉਣਾ ਵੀ ਜ਼ਰੂਰੀ ਕੀਤਾ ਗਿਆ ਹੈ। 6 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੂੰ ਪਾਕਿਸਤਾਨ ਦੀ ਯਾਤਰਾ ਸ਼ੁਰੂ ਕਰਨ ਨਾਲ 48 ਘੰਟੇ ਪਹਿਲੇ ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਲਿਆਉਣੀ ਵੀ ਜ਼ਰੂਰੀ ਹੈ।
ਯੂਰਪ ਤੋਂ ਸਿੱਧੇ ਪਾਕਿਸਤਾਨ ਆਉਣ ਵਾਲੀਆਂ ਉਡਾਣਾਂ ਦੇ ਯਾਤਰੀਆਂ ਨੂੰ ਰੈਪਿਡ ਏਟੀਜਨ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਕੇ.ਐੱਸ.ਏ., ਯੂ.ਏ.ਈ. ਤੇ ਕਤਰ ਤੋਂ 50 ਫੀਸਦੀ ਯਾਤਰੀਆਂ ਦੀ ਸਮੱਰਥਾ ਦੇ ਨਾਲ ਆਉਣ ਵਾਲੀਆਂ ਉਡਾਣਾਂ ਦੇ ਯਾਤਰੀਆਂ ਨੂੰ ਰੈਪਿਡ ਏਟੀਜਨ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਕੁਝ ਗਿਣੀਆਂ-ਚੁਣੀਆਂ ਉਡਾਣਾਂ ਨਾਲ ਯਾਤਰਾਂ ਕਰਨ ‘ਤੇ ਵੀ ਰੈਪਿਡ ਏਟੀਜਨ ਟੈਸਟ ਕਰਵਾਉਣਾ ਜ਼ਰੂਰੀ ਕੀਤਾ ਗਿਆ ਹੈ।

Comment here