ਸਿਆਸਤਖਬਰਾਂਦੁਨੀਆ

ਪਾਕਿਸਤਾਨ ‘ਚ ਖੰਡ ਪੈਟਰੋਲ ਨਾਲੋਂ ਮਹਿੰਗੀ

ਇਸਲਾਮਾਬਾਦ-ਪਾਕਿਸਤਾਨ ‘ਚ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ। ਇੱਥੇ ਖੰਡ ਦਾ ਰੇਟ ਪੈਟਰੋਲ ਨਾਲੋਂ ਮਹਿੰਗਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਇੱਕ ਕਿਲੋ ਖੰਡ ਲਈ 150 ਰੁਪਏ ਦੇਣੇ ਪੈਂਦੇ ਹਨ। ਜਦੋਂ ਕਿ ਇੱਥੇ ਪੈਟਰੋਲ 130.30 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਰਿਪੋਰਟ ਮੁਤਾਬਕ ਪੇਸ਼ਾਵਰ ਸ਼ਹਿਰ ਦੇ ਥੋਕ ਬਾਜ਼ਾਰਾਂ ‘ਚ ਖੰਡ ਦੀ ਕੀਮਤ ‘ਚ 8 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਲਾਹੌਰ ਦੇ ਥੋਕ ਬਾਜ਼ਾਰਾਂ ‘ਚ ਖੰਡ 126 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਜਾਣਕਾਰੀ ਮੁਤਾਬਕ ਕਰਾਚੀ ਦੇ ਥੋਕ ਬਾਜ਼ਾਰ ‘ਚ ਖੰਡ 142 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇੱਥੇ ਇੱਕ ਦਿਨ ਵਿੱਚ ਖੰਡ ਦੀ ਕੀਮਤ ਵਿੱਚ 12 ਰੁਪਏ ਤੱਕ ਦਾ ਵਾਧਾ ਹੋਇਆ ਹੈ। ਕੋਇਟਾ ਦੇ ਥੋਕ ਬਾਜ਼ਾਰ ਵਿੱਚ ਵੀ ਖੰਡ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਦੂਜੇ ਪਾਸੇ ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨੀ ਲੋਕਾਂ ਨੂੰ ਰਾਹਤ ਦੇਣ ਲਈ ਇਮਰਾਨ ਖਾਨ ਸਰਕਾਰ ਨੇ 120 ਅਰਬ ਰੁਪਏ ਦੇ ਵੱਡੇ ਪੈਕੇਜ ਦਾ ਐਲਾਨ ਕੀਤਾ ਹੈ। ਸਰਕਾਰ ਦੇ ਇਸ ਕਦਮ ਨਾਲ 13 ਕਰੋੜ ਲੋਕਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਸਸਤੀਆਂ ਦਰਾਂ ‘ਤੇ ਉਪਲਬਧ ਕਰਵਾਈਆਂ ਜਾਣਗੀਆਂ। ਸਰਕਾਰ ਦੀ ਇਸ ਯੋਜਨਾ ਤਹਿਤ ਗਰੀਬ ਪਰਿਵਾਰ ਅਗਲੇ 6 ਮਹੀਨਿਆਂ ਤੱਕ 30 ਫੀਸਦੀ ਘੱਟ ਕੀਮਤ ‘ਤੇ ਕਣਕ ਦਾ ਆਟਾ, ਘਿਓ ਅਤੇ ਦਾਲਾਂ ਖਰੀਦ ਸਕਣਗੇ। ਸਰਕਾਰ ਇਨ੍ਹਾਂ ਚੀਜ਼ਾਂ ‘ਤੇ ਸਬਸਿਡੀ ਦੇਵੇਗੀ।

Comment here