ਅਜਬ ਗਜਬਖਬਰਾਂ

ਪਰਿਵਾਰ ਦੇ 5 ਮੈਂਬਰਾਂ ਦੀ ਸ਼ੱਕੀ ਹਾਲਤ ਚ ਮੌਤ

ਢਾਈ ਸਾਲਾ ਬੱਚੀ 5 ਦਿਨ ਲਾਸ਼ਾਂ ਨਾਲ ਰਹੀ!!

ਬੈਂਗਲੁਰੂ-ਬੀਤੇ ਦਿਨੀਂ ਬੈਂਗਲੁਰੂ ’ਚ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਖ਼ੁਦਕੁਸ਼ੀ ਅਤੇ 9 ਮਹੀਨੇ ਦੇ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ’ਚ ਸ਼ੰਕਰ ਦੀ ਪਤਨੀ ਭਾਰਤੀ (51), ਧੀਆਂ ਸਿਨਚਾਨਾ (34), ਸਿੰਧੁਰਾਣੀ (31), ਪੁੱਤ ਮਧੁਸਾਗਰ ਅਤੇ 9 ਮਹੀਨੇ ਦਾ ਪੋਤਾ ਸ਼ਾਮਲ ਹੈ। ਚਾਰੇ ਲੋਕ ਵੱਖ-ਵੱਖ ਕਮਰਿਆਂ ’ਚ ਫਾਹੇ ਨਾਲ ਲਟਕੇ ਮਿਲੇ, ਜਦੋਂ ਕਿ ਨਵਜਾਤ ਬਿਸਤਰ ’ਤੇ ਮਿਲਿਆ, ਜਿਸ ਦੀ ਮੌਤ ਭੁੱਖ ਕਾਰਨ ਹੋਈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਬੁਰੀ ਤਰ੍ਹਾਂ ਸੜ ਚੁਕੀਆਂ ਸਨ। ਪੁਲਸ ਨੂੰ ਉੱਥੇ ਸਿਨਚਾਨਾ ਦੀ ਢਾਈ ਸਾਲ ਦੀ ਬੱਚੀ ਮਿਲੀ, ਜੋ ਖਾਣ-ਪੀਣ ਨੂੰ ਕੁਝ ਨਹੀਂ ਮਿਲਣ ਕਾਰਨ ਬੇਹੋਸ਼ ਸੀ। ਪੁਲਸ ਨੇ ਕਿਹਾ ਕਿ ਬੱਚੀ ਦਾ ਜਿਉਂਦੀ ਮਿਲਣਾ ‘ਚਮਤਕਾਰ’ ਹੀ ਹੈ। ਉਸ ਨੂੰ ਨਜ਼ਦੀਕੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਬੱਚੀ ਨੂੰ ਹੋਸ਼ ਆ ਗਿਆ ਹੈ ਅਤੇ ਡਾਕਟਰਾਂ ਅਨੁਸਾਰ ਉਸ ਦੀ ਹਾਲਤ ਸਥਿਰ ਹੈ। ਸ਼ੰਕਰ ਨੇ ਪੁਲਸ ਨੂੰ ਦੱਸਿਆ ਕਿ ਪਰਿਵਾਰ ’ਚ ਕੁਝ ਪਰੇਸ਼ਾਨੀਆਂ ਸਨ ਅਤੇ ਉਨ੍ਹਾਂ ਦੀ ਇਕ ਧੀ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਪੁਲਸ ਨੇ ਇਸ ਸੰਬੰਧ ’ਚ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਗੁਆਂਢੀਆਂ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ।

Comment here