ਅਪਰਾਧਸਿਆਸਤਖਬਰਾਂ

ਨਾਗਾਲੈਂਡ ਚ ਘੁਸਪੈਠੀਆਂ ਦੇ ਸ਼ੱਕ ਚ 11 ਆਮ ਲੋਕਾਂ ਦਾ ਕਤਲ

ਕੋਹਿਮਾ (ਨਾਗਾਲੈਂਡ)- ਨਾਗਾਲੈਂਡ ਵਿੱਚ ਉਸ ਵੇਲੇ ਤਣਾਅ ਪੱਸਰ ਗਿਆ, ਜਦ ਇੱਥੇ ਘੁਸਪੈਠੀਆਂ ਦੇ ਸ਼ੱਕ ਚ ਆਮ ਲੋਕਾਂ ਦਾ ਕਤਲੇਆਮ ਕਰ ਦਿੱਤਾ ਗਿਆ। ਉਤਰ ਪੂਰਬੀ ਰਾਜ ਨਾਗਾਲੈਂਡ ਵਿੱਚ ਐਤਵਾਰ ਸਵੇਰੇ ਕਥਿਤ ਤੌਰ ‘ਤੇ ਸੁਰੱਖਿਆ ਬਲਾਂ ਦੀ ਗੋਲੀ ਨਾਲ 11 ਆਮ ਲੋਕਾਂ ਦੀ ਮੌਤ ਹੋ ਗਈ। ਘਟਨਾ ਮੋਨ ਜ਼ਿਲ੍ਹੇ ਦੇ ਤਿਰੂ ਪਿੰਡ  ਵਿੱਚ ਉਦੋਂ ਹੋਈ, ਜਦੋਂ ਸੁਰੱਖਿਆ ਬਲਾਂ ਨੇ ਇਨ੍ਹਾਂ ਲੋਕਾਂ ਨੂੰ  ਐਨਐਸਸੀਐਨ ਦਾ ਸ਼ੱਕੀ ਅੱਤਵਾਦੀ ਸਮਝਿਆ। ਇਸਤੋਂ ਬਾਅਦ ਜ਼ਿਲ੍ਹੇ ਵਿੱਚ ਤਣਾਅ ਦੀ ਸਥਿਤੀ ਬਣ ਗਈ। ਉਥੇ ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਥਾਨਕ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਪ੍ਰਦਰਸ਼ਨ ਕਰਨ ਲੱਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਬੇਕਸੂਰ ਸਨ। ਉਹ ਨੇੜੇ ਕੋਲੇ ਦੀ ਖਾਨ ਤੋਂ ਘਰ ਆ ਰਹੇ ਸੀ। ਘਟਨਾ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਨੇਫਿਊ ਰਿਓ  ਨੇ ਐਸਆਈਟੀ ਜਾਂਚ ਦੀ ਗੱਲ ਕਹੀ ਹੈ। ਜਾਣਕਾਰੀ ਅਨੁਸਾਰ ਘਟਨਾ ਕਾਰਨ ਗੁੱਸੇ ‘ਚ ਆਏ ਲੋਕਾਂ ਨੇ ਸੁਰੱਖਿਆ ਬਲਾਂ ਦੀਆਂ ਕੁੱਝ ਗੱਡੀਆਂ ਨੂੰ ਅੱਗ ਲਾ ਦਿੱਤੀ। ਇਸ ਦੌਰਾਨ ਸੁਰੱਖਿਆ ਬਲਾਂ ਭੀੜ ‘ਤੇ ਫਾਈਰਿੰਗ ਕਰ ਦਿੱਤੀ, ਜਿਸ ਵਿੱਚ ਕੁਝ ਹੋਰ ਲੋਕਾਂ ਨੂੰ ਗੋਲੀ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈ।  ਘਟਨਾ ਦੀ ਪੁਸ਼ਟੀ ਕਰਦਿਆਂ ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਓ ਰਿਓ ਨੇ ਕਿਹਾ, ‘ਮੋਨ ਜ਼ਿਲ੍ਹੇ ਦੇ ਓਟਿੰਗ ਵਿੱਚ ਨਾਗਰਿਕਾਂ ਦੀ ਮੌਤ ਦੀ ਦੁਖਦਾਈ ਘਟਨਾ ਨਿਖੇਧੀਯੋਗ ਹੈ। ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਜ਼ਖ਼ਮੀਆਂ ਨੂੰ ਛੇਤੀ ਸਿਹਤ ਸਹੂਲਤਾਂ ਦੀ ਇੱਛਾ ਕਰਦੇ ਹਾਂ। ਇਸ ਮਾਮਲੇ ਵਿੱਚ ਉਚ ਪੱਧਰੀ ਐਸਆਈਟੀ ਜਾਂਚ ਕਰੇਗੀ ਅਤੇ ਕਾਨੂੰਨ ਅਨੁਸਾਰ ਇਨਸਾਫ਼ ਹੋਵੇਗਾ। ਸਾਰੇ ਵਰਗਾਂ ਨੂੰ ਸ਼ਾਂਤੀ ਦੀ ਅਪੀਲ।” ਉਧਰ, ਘਟਨਾ ਉਪਰੰਤ ਅਸਮ ਰਾਈਫਲਜ਼ ਨੇ ਵੀ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਦੇ ਤਿਰੂ ਪਿੰਡ ਵਿੱਚ ਉਗਰਵਾਦੀਆਂ ਦੀ ਆਵਾਜਾਈ ਦਾ ਪੁਖਤਾ ਤੌਰ ‘ਤੇ ਗੁਪਤ ਜਾਣਕਾਰੀ ਮਿਲੀ ਸੀ। ਇਸਦੇ ਆਧਾਰ ‘ਤੇ ਖਾਸ ਅਪ੍ਰੇਸ਼ਨ ਚਲਾਉਣ ਦੀ ਯੋਜਨਾ ਤੈਅ ਹੋਈ ਸੀ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੌਤ ਦੇ ਮਾਮਲੇ ਵਿੱਚ ਜਾਂਚ ਉਪਰ ਪੱਧਰ ‘ਤੇ ਕੋਰਟ ਆਫ਼ ਇਨਕੁਆਰੀ ਰਾਹੀਂ ਹੋਵੇਗੀ ਅਤੇ ਦੋਸ਼ੀਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਅਸਮ ਰਾਈਫਲਜ਼ ਨੇ ਕਿਹਾ ਕਿ ਉਗਰਵਾਦੀਆਂ ਖਿਲਾਫ਼ ਇਸ ਮੁਹਿੰਮ ਦੌਰਾਨ ਘਟਨਾ ਵਿੱਚ ਸੁਰੱਖਿਆ ਬਲਾਂ ਦੇ ਕਈ ਜਵਾਨ ਵੀ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚ ਇੱਕ ਜਵਾਨ ਸ਼ਹੀਦ ਵੀ ਹੋਇਆ ਹੈ। ਇਹ ਘਟਨਾ ਅਤੇ ਉਸਦੇ ਪਿੱਛੋਂ ਘਟਨਾਕ੍ਰਮ ਦੁਖਦਾਈ ਹੈ।

Comment here