ਖਬਰਾਂਦੁਨੀਆਮਨੋਰੰਜਨ

ਨਾਂ ਦੀ ਤਬਦੀਲੀ ਕਾਰਨ ਉਰਫੀ ਜਾਵੇਦ ਦੀ ਦੁਬਈ ਐਂਟਰੀ ’ਤੇ ਲੱਗਾ ਬੈਨ

ਮੁੰਬਈ-ਹਾਲ ਹੀ ਵਿਚ ਯੂ. ਏ. ਈ. ਨੇ ਇਕ ਨਵਾਂ ਕਾਨੂੰਨ ਬਣਾਇਆ ਹੈ, ਜਿਸ ਦੇ ਤਹਿਤ ਇੱਕਲੇ ਨਾਮ (ਸਿੰਗਲ ਨਾਮ ਯਾਨੀਕਿ ਕੋਈ ਸਰਨੇਮ ਨਹੀਂ) ਵਾਲੇ ਭਾਰਤੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਈ ਗਈ ਹੈ। ‘ਬਿੱਗ ਬੌਸ ਓਟੀਟੀ’ ਤੋਂ ਲਾਈਮਲਾਈਟ ’ਚ ਆਈ ਉਰਫੀ ਜਾਵੇਦ ਛੋਟੇ ਪਰਦੇ ਦਾ ਮਸ਼ਹੂਰ ਨਾਂ ਬਣ ਚੁੱਕੀ ਹੈ। ਉਹ ਹਰ ਦੂਜੇ ਦਿਨ ਸੁਰਖੀਆਂ ’ਚ ਰਹਿੰਦੀ ਹੈ। ਸੋਸ਼ਲ ਮੀਡੀਆ ’ਤੇ ਉਸ ਦੀ ਝਲਕ ਦੇਖਣ ਨੂੰ ਨਾ ਮਿਲੇ ਤਾਂ ਵੀ ਲੋਕਾਂ ਦਾ ਦਿਨ ਪੂਰਾ ਨਹੀਂ ਹੁੰਦਾ। ਆਪਣੇ ਅਜੀਬ ਪਹਿਰਾਵੇ ਕਾਰਨ ਉਸ ਨੂੰ ਅਕਸਰ ਇੰਟਰਨੈੱਟ ’ਤੇ ਟਰੋਲ ਕੀਤਾ ਜਾਂਦਾ ਹੈ ਪਰ ਇਸ ਵਾਰ ਉਸ ਦਾ ਮੁੱਦਾ ਉਸ ਦਾ ਫੈਸ਼ਨ ਜਾਂ ਕੱਪੜੇ ਨਹੀਂ ਸਗੋ ਕੁਝ ਹੋਰ ਹੈ, ਜਿਸ ਕਾਰਨ ਉਰਫੀ ਦੀ ਦੁਬਈ ’ਚ ਐਂਟਰੀ ਬੈਨ ਹੋ ਗਈ ਹੈ।
ਉਰਫੀ ਦੇ ਦੁਬਈ ਨਾ ਜਾਣ ਦਾ ਕਾਰਨ
ਦਰਅਸਲ, ਹਾਲ ਹੀ ’ਚ ਅਰਬ ਦੇਸ਼ ਨੇ ਇੱਕ ਨਵਾਂ ਕਾਨੂੰਨ ਲਿਆਂਦਾ ਹੈ, ਜਿਸ ਦੇ ਤਹਿਤ ਇੱਕਲੇ ਨਾਮ (ਸਿੰਗਲ ਨਾਮ ਯਾਨੀਕਿ ਕੋਈ ਸਰਨੇਮ ਨਹੀਂ) ਵਾਲੇ ਭਾਰਤੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਈ ਗਈ ਹੈ। ਦੱਸ ਦੇਈਏ ਕਿ, ਉਰਫੀ ਨੇ ਆਪਣੇ ਇੰਸਟਾਗ੍ਰਾਮ ਬਾਇਓ ’ਚ ਲਿਖਿਆ, ‘ਮੇਰਾ ਅਧਿਕਾਰਤ ਨਾਮ UORFI’ ਹੈ। ਉਰਫੀ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਨਾਂ ਬਦਲਿਆ ਸੀ। ਇਸ ਬਦਲਾਅ ਨਾਲ ਹੀ ਉਰਫੀ ਨੇ ਆਪਣੇ ਨਾਂ ਦੇ ਅੰਗਰੇਜ਼ੀ ਅੱਖਰਾਂ ’ਚ ‘ਓ’ ਜੋੜ ਦਿੱਤਾ ਸੀ। ਉਸ ਨੇ ਆਪਣੇ ਸਾਰੇ ਦਸਤਾਵੇਜ਼ਾਂ ’ਚ ਇਹ ਬਦਲਾਅ ਵੀ ਕੀਤਾ ਸੀ। ਉਰਫੀ ਜਾਵੇਦ ਦੇ ਪਾਸਪੋਰਟ ’ਤੇ ਵੀ ਹੁਣ ਉਸ ਦਾ ਨਵਾਂ ਨਾਂ ਹੈ, ਨਾਲ ਹੀ ਜਾਵੇਦ ਨੂੰ ਵੀ ਉਸ ਦੇ ਨਾਂ ਤੋਂ ਹਟਾ ਦਿੱਤਾ ਗਿਆ ਹੈ। ਹੁਣ ਇਹ ਬਦਲਾਅ ਉਸ ਨੂੰ ਭਾਰੀ ਪੈ ਰਿਹਾ ਹੈ।
ਉਰਫੀ ਜਾਵੇਦ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ’ਤੇ ਇਕ ਸਟੋਰੀ ਸ਼ੇਅਰ ਕੀਤੀ ਹੈ, ਜਿਸ ਰਾਹੀਂ ਉਸ ਨੇ ਦੱਸਿਆ ਹੈ ਕਿ ਉਹ ਯੂ. ਏ. ਈ. ਯਾਨੀ ਅਰਬ ਦੇਸ਼ ਦੀ ਯਾਤਰਾ ਨਹੀਂ ਕਰ ਸਕੇਗੀ। ਆਪਣੇ ਇੰਸਟਾਗ੍ਰਾਮ ਦੇ ਸਟੋਰੀ ਸੈਕਸ਼ਨ ’ਚ ਉਸ ਨੇ ਲਿਖਿਆ ਹੈ, ‘ਇਸ ਲਈ ਮੇਰਾ ਅਧਿਕਾਰਤ ਨਾਂ ਹੁਣ ਸਿਰਫ਼ ”UORFI ਹੈ, ਕੋਈ ਸਰਨੇਮ ਨਹੀਂ’। ਇਸ ਦੇ ਨਾਲ ਹੀ ਉਸ ਨੇ ਨਵੇਂ ਕਾਨੂੰਨ ਦੀ ਖ਼ਬਰ ਨਾਲ ਜੁੜਿਆ ਲਿੰਕ ਵੀ ਸਾਂਝਾ ਕੀਤਾ ਹੈ।
ਇਹ ਹੈ ਅਰਬ ਦੇਸ਼ ਦਾ ਨਵਾਂ ਕਾਨੂੰਨ
21 ਨਵੰਬਰ ਨੂੰ ਏਅਰ ਇੰਡੀਆ ਅਤੇ ਏ. ਆਈ. ਐਕਸਪ੍ਰੈਨ ਨੇ ਐਲਾਨ ਕੀਤਾ ਹੈ ਕਿ ਉਹ ਭਾਰਤੀ ਨਾਗਰਿਕ, ਜਿਨ੍ਹਾਂ ਦੇ ਪਾਸਪੋਰਟ ’ਤੇ ਸਿੰਗਲ ਨਾਂ ਹੈ ਯਾਨੀ ਕਿ ਜਿਹੜੇ ਲੋਕ ਆਪਣੇ ਸਰਨੇਮ ਦਾ ਇਸਤੇਮਾਲ ਨਹੀਂ ਕਰਦੇ। ਉਨ੍ਹਾਂ ਨੂੰ ਯੂ. ਏ. ਈ. ਇੰਮੀਗਰੇਸ਼ਨ ਵਿਭਾਗ ਆਪਣੇ ਦੇਸ਼ ’ਚ ਆਉਣ ਦੀ ਇਜਾਜ਼ਤ ਨਹੀਂ ਦਿੰਦਾ। ੇ

Comment here