ਅਪਰਾਧਖਬਰਾਂ

ਦੋ ਹੈਂਡ ਗ੍ਰਨੇਡ ਨਾਲ 1 ਵਿਅਕਤੀ ਕਾਬੂ, ਜਨਮ ਅਸ਼ਟਮੀ ਮੌਕੇ ਵੱਡੀ ਵਾਰਦਾਤ ਦੀ ਸੀ ਯੋਜਨਾ

ਤਰਨਤਾਰਨ – ਪੰਜਾਬ ਦਾ ਸਰਹੱਦੀ ਇਲਾਕਾ ਇੱਕ ਵਾਰ ਫੇਰ ਦਹਿਸ਼ਤੀ ਸਾਏ ਤੋਂ ਬਬਚ ਗਿਆ, ਪਿਛਲੇਰੀ ਰਾਤ ਤਰਨਤਾਰਨ ਦੇ ਪਿੰਡ ਕੱਕਾ ਕੰਡਿਆਲਾ ਨੇੜੇ ਪੁਲਿਸ ਨੇ ਇੱਕ ਬਾਈਕ ਸਵਾਰ ਨੂੰ ਦੋ ਹੈਂਡ ਗਰਨੇਡ ਸਮੇਤ ਕਾਬੂ ਕੀਤਾ। ਜਾਣਕਾਰੀ ਮੁਤਾਬਕ ਜਨਮ ਅਸ਼ਟਮੀ ਮੌਕੇ ਇਹ ਮੁਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ‘ਚ ਸੀ। ਫੜੇ ਗਏ ਮੁਲਜ਼ਮ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਪੁਲਿਸ ਵੱਲੋਂ ਜ਼ਿਲ੍ਹੇ ਭਰ ‘ਚ ਚੌਕਸੀ ਵਧਾਈ ਗਈ ਸੀ। ਐੱਸਐੱਚਓ ਸਿਟੀ ਇੰਸਪੈਕਟਰ ਜਸਵੰਤ ਸਿੰਘ ਭੱਟੀ ਪਿੰਡ ਕੱਕਾ ਕੰਡਿਆਲਾ ਨੇੜੇ ਗਸ਼ਤ ਕਰ ਰਹੇ ਸਨ ਕਿ ਸਪਲੈਂਡਰ ਮੋਟਰ ਸਾਈਕਲ ਪੀਬੀ 46ਏਐੱਫ 6592 ‘ਤੇ ਸ਼ੱਕੀ ਹਾਲਾਤ ‘ਚ ਘੁੰਮ ਰਹੇ ਮੁਲਜ਼ਮ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਗਈ। ਇਸ ਦੌਰਾਨ ਉਸ ਦੇ ਕਬਜ਼ੇ ‘ਚੋਂ ਦੋ ਹੈਂਡ ਗਰਨੇਡ, ਇਕ ਆਧਾਰ ਕਾਰਡ, ਇਕ ਮੋਬਾਈਲ ਰੈੱਡਮੀ ਕੰਪਨੀ ਡਬਲ ਸਿਮ, ਡਰਾਈਵਿੰਗ ਲਾਇਸੈਂਸ ਆਦਿ ਬਰਾਮਦ ਹੋਏ ਜਿਨ੍ਹਾਂ ਦੇ ਆਧਾਰ ‘ਤੇ ਉਸ ਦੀ ਪਛਾਣ ਸਰੂਪ ਸਿੰਘ ਨਿਵਾਸੀ ਪਿੰਡ ਜੌਹਲ ਢਾਏ ਵਾਲਾ ਥਾਣਾ ਗੋਇੰਦਵਾਲ ਸਾਹਿਬ ਵਜੋਂ ਹੋਈ। ਜਨਮ ਅਸ਼ਟਮੀ ਮੌਕੇ ਇਹ ਮੁਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ‘ਚ ਸੀ। ਉਸ ਦੇ ਖਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਦਾ ਕਿਸ ਅੱਤਵਾਦੀ ਸੰਗਠਨ ਨਾਲ ਸੰਪਰਕ ਹੈ, ਇਹ ਫਿਲਹਾਲ ਪਤਾ ਨਹੀਂ ਲੱਗ ਸਕਿਆ।

Comment here