ਅਜਬ ਗਜਬਖਬਰਾਂਦੁਨੀਆ

ਦੁਨੀਆ ਦਾ ਸਭ ਤੋਂ ਉੱਚਾ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ ਸ਼ੁਰੂ

ਰੋਹਤਾਂਗ-ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ ਦੇ ਕਾਜ਼ਾ ’ਚ ਵਿਸ਼ਵ ਦਾ ਸਭ ਤੋਂ ਉੱਚਾ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਸ਼ੁਰੂ ਹੋ ਗਿਆ ਹੈ। ਗੋ ਇਗੋ ਨੈੱਟਵਰਕਿੰਗ ਕੰਪਨੀ ਕਾਜ਼ਾ ਨੇ ਇਲੈਕਟ੍ਰਿਕ ਵਾਹਨਾਂ ਦਾ ਚਾਰਜਿੰਗ ਸਟੇਸ਼ਨ ਸਥਾਪਤ ਕੀਤਾ ਹੈ। ਐੱਸ.ਡੀ.ਐੱਮ. ਕਾਜ਼ਾ ਮਹੇਂਦਰ ਪ੍ਰਤਾਪ ਸਿੰਘ ਇਸ ਪ੍ਰੋਗਰਾਮ ’ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਮਹੇਂਦਰ ਪ੍ਰਤਾਪ ਨੇ ਕਿਹਾ ਕਿ ਚਾਰਜਿੰਗ ਸਟੇਸ਼ਨ ਸਥਾਪਤ ਹੋਣ ਨਾਲ ਕਾਫ਼ੀ ਫ਼ਾਇਦਾ ਹੋਵੇਗਾ ਅਤੇ ਗ੍ਰੀਨ ਵਾਤਾਵਰਣ ਲਈ ਸਾਰਥਕ ਰਹੇਗਾ। ਇੱਥੇ 2 ਇਲਕੈਟ੍ਰਿਕ ਸਕੂਟੀ ਟ੍ਰਾਇਲ ਲਈ ਵੀ ਦਿੱਤੀਆਂ ਗਈਆਂ ਹਨ। ਕੰਪਨੀ ਦੇ ਬਰਾਂਡ ਹੈੱਡ ਵਰਦ ਮੋਰੀਆ ਨੇ ਦੱਸਿਆ ਕਿ ਟੀਮ ਦੇ 2 ਮੈਂਬਰ ਮਨਾਲੀ ਤੋਂ ਕਾਜ਼ਾ ਇਲੈਕਟ੍ਰਿਕ ਸਕੂਟੀ ’ਤੇ ਆਏ ਹਨ। ਇਸ ਦੌਰਾਨ 3 ਜਗ੍ਹਾ ਸਕੂਟੀ ਚਾਰਜ ਕੀਤੀ ਗਈ।
ਜੇਕਰ ਇੱਥੇ ਸਟੇਸ਼ਨ ਟ੍ਰਾਇਲ ਸਫ਼ਲ ਰਿਹਾ ਤਾਂ ਹੋਰ ਸਟੇਸ਼ਨ ਵੀ ਸਥਾਪਤ ਕੀਤੇ ਜਾ ਸਕਦੇ ਹਨ। ਕੰਪਨੀ ਦੀ ਮਾਰਕੀਟ ਕਮਿਊਨੀਕੇਸ਼ਨ ਹੈੱਡ ਮਾਨਵੀ ਨੇ ਕਿਹਾ ਕਿ ਮੇਕ ਇਨ ਇੰਡੀਆ ਦੇ ਅਧੀਨ ਗੋ ਇਗੋ ਨੈੱਟਵਰਕਿੰਗ ਕੰਪਨੀ ਬਣੀ ਹੈ। ਦੇਸ਼ ਭਰ ’ਚ ਅੱਸੀ ਸਟੇਸ਼ਨ ਸਥਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ 4 ਤੋਂ 5 ਘੰਟਿਆਂ ’ਚ ਸਕੂਟੀ ਫੁੱਲ ਚਾਰਜ ਹੋ ਜਾਂਦੀ ਹੈ। ਮੈਦਾਨੀ ਖੇਤਰਾਂ ’ਚ ਇਕ ਵਾਰ ਫੁੱਲ ਚਾਰਜਿੰਗ ਨਾਲ ਸਕੂੀ 95 ਕਿਲੋਮੀਟਰ ਚੱਲਦੀ ਹੈ। ਕਾਜ਼ਾ ਵਰਗੇ ਖੇਤਰ ’ਚ 70 ਤੋਂ 75 ਕਿਲੋਮੀਟਰ ਇਕ ਵਾਰ ਚਾਰਜਿੰਗ ’ਚ ਚੱਲ ਸਕਦੀ ਹੈ।

Comment here