ਸਿਆਸਤਖਬਰਾਂਦੁਨੀਆ

ਦਿ ਡੈਮੋਕਰੇਸੀ ਫੋਰਮ ਅਤੇ ਟੀ ਡੀ ਐੱਫ ਵੱਲੋਂ ਲਾਈਵ ਵੈਬੀਨਾਰ

ਵਿਸ਼ਾ -ਚੀਨ ਦੀ ਦੱਖਣੀ ਤੇ ਦੱਖਣ-ਪੂਰਬੀ ਏਸ਼ੀਆ ਚ ਦਬਦਬਾ ਸਥਾਪਿਤ ਕਰਨ ਲਈ ਲੜਾਈ: ਕੀ ਸਫਲ ਹੋ ਸਕਦੀ ਹੈ?’

ਦਿ ਡੈਮੋਕਰੇਸੀ ਫੋਰਮ ਦੇ ਮੁਖੀ ਲਾਰਡ ਬਰੂਸ ਵੱਲੋਂ 16 ਫਰਵਰੀ, 2022 ਬੁੱਧਵਾਰ ਨੂੰ ਯੂਕੇ ਦੇ ਸਮਾਂ ਦੁਪਹਿਰ 2-4 ਵਜੇ ਲਾਈਵ ਵੈਬੀਨਾਰ ਕਰਾਇਆ ਜਾ ਰਿਹਾ ਹੈ, ਜਿਸ ਦਾ ਵਿਸ਼ਾ ‘ ਚੀਨ ਦੀ ਦੱਖਣੀ ਤੇ ਦੱਖਣ-ਪੂਰਬੀ ਏਸ਼ੀਆ ਚ ਦਬਦਬਾ ਸਥਾਪਿਤ ਕਰਨ ਲਈ ਲੜਾਈ: ਕੀ ਸਫਲ ਹੋ ਸਕਦੀ ਹੈ?’ ਹੋਵੇਗਾ। ਇਸ ਸੰਜੀਦਾ ਵਿਸ਼ੇ ਤੇ ਵਿਚਾਰ ਚਰਚਾ ਵਿੱਚ ਸ਼ਾਮਲ ਹੋਣ ਲਈ ਬੁੱਧੀਜੀਵੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਸ ਵੈਬੀਨਾਰ ਦੇ ਸੰਚਾਲਕ ਹੰਫਰੀ ਹਾਕਸਲ (ਲੇਖਕ ਅਤੇ ਬੀਬੀਸੀ ਏਸ਼ੀਆ ਦੇ ਸਾਬਕਾ ਪੱਤਰਕਾਰ) ਹੋਣਗੇ। ਡਾ ਸ਼ੀਨਾ ਚੈਸਟਨਟ ਗ੍ਰੀਟੈਂਸ(ਐਸੋਸੀਏਟ ਪ੍ਰੋਫੈਸਰ, ਯੂਨੀਵਰਸਿਟੀ ਆਫ ਟੈਕਸਾਸ, ਆਸਟਿਨ; ਵਿਜ਼ਿਟਿੰਗ ਫੈਲੋ ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ), ਡੇਰੇਕ ਗ੍ਰਾਸਮੈਨ ( ਸੀਨੀਅਰ ਰੱਖਿਆ ਵਿਸ਼ਲੇਸ਼ਕ, RAND ਕਾਰਪੋਰੇਸ਼ਨ), ਪ੍ਰੋ. ਰਾਬਰਟ ਸੂਟਰ ( ਪ੍ਰੋਫੈਸਰ ਆਫ ਪ੍ਰੈਕਟਿਸ ਆਫ ਇੰਟਰਨੈਸ਼ਨਲ ਅਫੇਅਰਜ਼, ਇਲੀਅਟ ਸਕੂਲ ਆਫ ਇੰਟਰਨੈਸ਼ਨਲ ਅਫੇਅਰਜ਼, ਜਾਰਜ ਵਾਸ਼ਿੰਗਟਨ ਯੂਨੀਵਰਸਿਟੀ), ਡਾ: ਪੈਟਰਿਕ ਕਰੋਨਿਨ ( ਏਸ਼ੀਆ-ਪ੍ਰਸ਼ਾਂਤ ਸੁਰੱਖਿਆ ਚੇਅਰ, ਹਡਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਐਂਡ ਸਕਿਓਰਿਟੀ ਅਫੇਅਰਜ਼), ਐੱਚ.ਈ. ਡਾ ਮਾਈਕਲ ਰੀਟਰਰ ( ਈਯੂ-ਰਾਜਦੂਤ (ਰਿਟਾਇਰਡ), ਸੀਨੀਅਰ ਪ੍ਰੋਫੈਸਰ, ਸੁਰੱਖਿਆ, ਕੂਟਨੀਤੀ ਅਤੇ ਰਣਨੀਤੀ ਕੇਂਦਰ, ਬ੍ਰਸੇਲਜ਼ ਸਕੂਲ ਆਫ਼ ਗਵਰਨੈਂਸ) ਪੈਨਲਿਸਟ ਹੋਣਗੇ।  ਇਸ ਦੀ ਸਮਾਪਤੀ ਬੈਰੀ ਗਾਰਡੀਨਰ ਐਮਪੀ (ਚੇਅਰ ਆਫ ਟੀਡੀਐਫ) ਦੀ ਵਿਸ਼ੇਸ਼ ਟਿੱਪਣੀ ਨਾਲ ਹੋਵੇਗੀ।

Comment here