ਸਿਆਸਤਖਬਰਾਂਚਲੰਤ ਮਾਮਲੇ

ਦਿੱਲੀ ਦੇ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨੂੰ ਲੈ ਹੰਗਾਮਾ

ਨਵੀਂ ਦਿੱਲੀ-ਦਿੱਲੀ ਨਗਰ ਨਿਗਮ ਦੀ ਮੀਟਿੰਗ ਹੰਗਾਮੇ ਦੇ ਕਾਰਨ ਇੱਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ। ਹੰਗਾਮੇ ਦੇ ਕਾਰਨ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵੀ ਮੁਲਤਵੀ ਕਰ ਦਿੱਤੀ ਗਈ। ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਨਿਯੁਕਤ ਕੀਤੇ ਗਏ 10 ਆਲਡਰਮੈਨਾਂ ਨੂੰ ਸਦਨ ਦੀ ਬੈਠਕ ਦੇ ਵਿੱਚ ਸਭ ਤੋਂ ਪਹਿਲਾਂ ਸਹੁੰ ਚੁਕਾਈ ਜਾਣੀ ਸੀ।ਪਰ ਇਸ ਤੋਂ ਪਹਿਲਾਂ ਹੀ 6 ਜਨਵਰੀ ਨੂੰ ਹੰਗਾਮੇ ਕਾਰਨ ਮੇਅਰ ਦੀ ਚੋਣ ਟਾਲ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਇਸ ਦੌਰਾਨ ਭਾਜਪਾ ਦੇ ਕੌਂਸਲਰਾਂ ਦੇ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ‘ਆਪ’ ਕੌਂਸਲਰਾਂ ਨੇ ‘ਸ਼ਰਮ ਕਰੋ’ ਦੇ ਨਾਅਰੇ ਲਗਾਏ ਤਾਂ ਭਾਜਪਾ ਨੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਾਏ। ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਨੇ ਕਿਹਾ ਕਿ ਸਦਨ ਦੀ ਕਾਰਵਾਈ ਇਸ ਤਰ੍ਹਾਂ ਨਹੀਂ ਚੱਲ ਸਕਦੀ।ਇਸ ਲਈ ਸਦਨ ਦੀ ਕਾਰਵਾਈ ਅਗਲੀ ਤਾਰੀਖ਼ ਤੱਕ ਮੁਲਤਵੀ ਕਰ ਦਿੱਤੀ ਜਾਂਦੀ ਹੈ।
ਓਧਰ ਦੂਜੇ ਪਾਸੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਐਮਸੀਡੀ ਦੇ ਮੇਅਰ ਦੀ ਚੋਣ ਅੱਜ ਹੀ ਕੀਤੀ ਜਾਵੇ। ਹਾਲਾਂਕਿ ਸਦਨ ਦੇ ਵਿੱਚ ‘ਆਪ’ ਕੌਂਸਲਰਾਂ ਨੇ ਕੋਈ ਹੰਗਾਮਾ ਨਹੀਂ ਕੀਤਾ। ਭਾਜਪਾ ਨੇ ਆਪਣੇ ਹੀ ਕੌਂਸਲਰਾਂ ਤੋਂ ਹੰਗਾਮਾ ਕਰਵਾਇਆ ਅਤੇ ਮੇਅਰ ਚੋਣ ਨੂੰ ਫਿਰ ਤੋਂ ਟਾਲ ਦਿੱਤਾ ਗਿਆ।

Comment here