ਸਿਆਸਤਖਬਰਾਂ

ਤਿੰਨਾਂ ਸੈਨਾਵਾਂ ਦੇ ਏਕੀਕਰਨ ਵੱਲ ਵਧ ਰਿਹਾ ਭਾਰਤ-ਰਾਜਨਾਥ ਸਿੰਘ

ਨਵੀਂ ਦਿੱਲੀ–ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਫੌਜੀ ਸਾਜ਼ੋ-ਸਾਮਾਨ ਬਾਰੇ ’ਚ ਸੈਨਾ ਦੇ ਇਕ ਲੌਜਿਸਟਿਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਹਥਿਆਰਬੰਦ ਬਲਾਂ ਦੀਆਂ ਤਿੰਨਾਂ ਸੈਨਾਵਾਂ ਨੂੰ ਏਕੀਕਰਨ ਕਰਨ ਦੀ ਦਿਸ਼ਾ ’ਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਤੇ ਸਾਜ਼ੋ-ਸਾਮਾਨ ਲਈ ਸਾਂਝਾ ਮਨਜ਼ੂਰੀ ਵਿਵਸਥਾ ਕਾਇਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਇਕ ਸੇਵਾ ਦੇ ਸਰੋਤਾਂ ਨੂੰ ਹੋਰ ਸੇਵਾ ਲਈ ਮੁਫ਼ਤ ’ਚ ਉਪਲਬੱਧ ਕਰਵਾਇਆ ਜਾ ਸਕੇ।
ਸੈਮੀਨਾਰ ਦੇ ਉਦਘਾਟਨ ਸਮਾਰੋਹ ’ਚ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ, ਏਅਰ ਚੀਫ਼ ਮਾਰਸ਼ਲ ਵੀ. ਆਰ. ਚੌਧਰੀ ਅਤੇ ਜਲ ਸੈਨਾ ਮੁਖੀ ਐਡਮਿਰਲ ਆਰ. ਹਰੀ ਕੁਮਾਰ ਅਤੇ ਨੀਤੀ ਆਯੋਗ ਦੇ ਮੈਂਬਰ ਵੀ. ਕੇ. ਸਾਰਸਵਤ ਸਮੇਤ ਹੋਰ ਲੋਕ ਸ਼ਾਮਲ ਹੋਏ।
ਰੱਖਿਆ ਮੰਤਰੀ ਨੇ ਆਪਣੇ ਸੰਬੋਧਨ ’ਚ ਨਾਗਰਿਕਾਂ ਅਤੇ ਫੌਜ ਹਿੱਸੇਦਾਰਾਂ ਵਿਚਕਾਰ ਜ਼ਰੂਰੀ ਤਾਲਮੇਲ ’ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਭਾਰਤ ‘ਅੰਮ੍ਰਿਤ ਕਾਲ’ ਦੀ ਦਹਿਲੀਜ਼ ’ਤੇ ਖੜ੍ਹਾ ਹੈ ਅਤੇ ਅਜਿਹੇ ’ਚ ਦੋਵਾਂ ਪਾਸਿਆਂ ਦੇ ਵੱਖ-ਵੱਖ ਖੇਤਰਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਟੀਚੇ ਨੂੰ ਪ੍ਰਾਪਤ ਕਰਨ ਲਈ ਵਚਨਬੱਧਤਾ ਦਰਸਾਉਂਦੀ ਹੈ ਰਾਜਨਾਥ ਸਿੰਘ ਨੇ ਦਿੱਲੀ ਕੈਂਟ ’ਚ ਮਾਨੇਕਸ਼ਾ ਸੈਂਟਰ ’ਚ ਆਯੋਜਿਤ ਪ੍ਰੋਗਰਾਮ ’ਚ ਕਿਹਾ ਕਿ ਤਿੰਨਾਂ ਸੇਨਾਵਾਂ ਦੇ ਏਕੀਕਰਨ ਨਾਲ ਸਭ ਤੋਂ ਜ਼ਿਆਦਾ ਫਾਇਦਾ ਸਾਜ਼ੋ-ਸਾਮਾਨ ਨੂੰ ਲੈ ਕੇ ਹੋਵੇਗਾ।

Comment here