ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਸਰਕਾਰ ਅੱਤਵਾਦੀਆਂ ਲਈ ਬਣ ਸਕਦੀ ਹੈ ਸੁਰੱਖਿਅਤ ਪਨਾਹਗਾਹ: ਯੂਐੱਨ

ਬ੍ਰਿਟੇਨ- ਬੀਤੇ ਦਿਨ ਮੀਡੀਆ ਰਿਪੋਰਟ ਜਾਣਕਾਰੀ ਅਨੁਸਾਰ ਸੰਯੁਕਤ ਰਾਸ਼ਟਰ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ 5 ਹਜ਼ਾਰ ਅੱਤਵਾਦੀਆਂ ਨੇ ਅਫ਼ਗਾਨਿਸਤਾਨ ਵਿਚ ਆਪਣੀ ਸੁਰੱਖਿਅਤ ਪਨਾਹਗਾਹ ਬਣਾਉਣ ਦੀ ਗੱਲ ਆਖੀ ਹੈ। ਰਿਪੋਰਟ ਅਨੁਸਾਰ ਤਹਿਰੀਕ-ਏ-ਪਾਕਿਸਤਾਨ ਦੇ ਲੜਾਕਿਆਂ ਦੇ ਇਸ ਖੇਤਰ ਵਿਚ ਪ੍ਰਮੁੱਖ ਅੱਤਵਾਦੀ ਸੰਗਠਨਾਂ ਜਿਵੇਂ ਤਾਲਿਬਾਨ, ਅਲ-ਕਾਇਦਾ ਅਤੇ ਆਈ.ਐੱਸ.-ਕੇ ਨਾਲ ਨਜ਼ਦੀਕੀ ਸਬੰਧ ਹਨ। ਇਸਤੇ ਸੰਯੁਕਤ ਰਾਸ਼ਟਰ ਦੀ ਵਿਸ਼ਲੇਸ਼ਣਾਤਮਕ ਸਹਾਇਤਾ ਅਤੇ ਪਾਬੰਦੀਆਂ ਦੀ ਨਿਗਰਾਨੀ ਟੀਮ ਨੇ ਆਪਣੀ 29ਵੀਂ ਰਿਪੋਰਟ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਆਲੇ-ਦੁਆਲੇ ਦੇ ਖੇਤਰ ਵਿਚ ਅਲ-ਕਾਇਦਾ ਅਤੇ ਅਜਿਹੇ ਦੂਜੇ ਅੱਤਵਾਦੀ ਸੰਗਠਨਾਂ ਲਈ ਇਕ ਸੁਰੱਖਿਅਤ ਪਨਾਹਗਾਹ ਬਣ ਸਕਦੀ ਹੈ। ਡਾਨ’ ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਅਫਗਾਨਿਸਤਾਨ ਵਿਚ ਇਸ 3,000 ਤੋਂ 5,500 ਅੱਤਵਾਦੀ ਮੌਜੂਦ ਹਨ, ਜਿਨ੍ਹਾਂ ਵਿਚ ਇਨ੍ਹਾਂ ਦੇ ਸੰਗਠਨ ਦਾ ਨੇਤਾ ਨੂਰਵਲੀ ਮਹਿਸੂਦ ਵੀ ਸ਼ਾਮਲ ਹੈ। ਅਫ਼ਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਦੇ ਇਨਕਾਰ ਦੇ ਬਾਵਜੂਦ ਭਾਰਤੀ ਉਪ ਮਹਾਂਦੀਪ ਵਿਚ  ਅਲ-ਕਾਇਦਾ ਦੀ ਮੌਜੂਦਗੀ ਬਣੀ ਹੋਈ ਹੈ, ਜਿਸ ਦੀ ਅਗਵਾਈ ਓਸਾਮਾ ਮਹਿਮੂਦ ਅਤੇ ਉਪ ਮੁਖੀ ਆਤਿਫ ਯਾਹੀਆ ਗੋਰੀ ਕਰ ਰਹੇ ਹਨ। ਤਹਿਰੀਕ-ਏ-ਤਾਲਿਬਾਨ ਦੇ ਅੱਤਵਾਦੀ ਗਜ਼ਨੀ, ਹੇਲਮੰਡ, ਕੰਧਾਰ, ਨਿਮਰੋਜ਼, ਪਕਤਿਕਾ ਅਤੇ ਜਾਬੁਲ ਦੇ ਖੇਤਰਾਂ ਵਿਚ ਅਫ਼ਗਾਨਿਸਤਾਨ ਦੀ ਨਾਗਰਿਕ ਸਰਕਾਰ ਦੇ ਖ਼ਿਲਾਫ਼ ਲੜਾਈ ਵਿਚ ਸ਼ਾਮਲ ਸਨ।

Comment here