ਸਿਆਸਤਖਬਰਾਂਦੁਨੀਆ

ਤਾਲਿਬਾਨ ਨੇ ਭਾਰਤ ਲਈ ਸੁੱਕੇ ਮੇਵਿਆਂ ਦਾ ਵਪਾਰ ਸ਼ੁਰੂ ਕੀਤਾ

ਕਾਬੁਲ- ਅਫ਼ਗਾਨਿਸਤਾਨ ‘ਤੇ ਪੂਰੀ ਤਰ੍ਹਾਂ ਕਬਜ਼ੇ ਤੋਂ ਬਾਅਦ ਤਾਲਿਬਾਨ ਨੇ ਭਾਰਤ ਨਾਲ ਕਾਰੋਬਾਰ, ਵਪਾਰ ਬੰਦ ਕਰ ਦਿੱਤਾ ਸੀ। ਪਰ ਹੁਣ ਖਬਰ ਆਈ ਹੈ ਅਟਾਰੀ-ਵਾਹਗਾ ਸਰਹੱਦ ਤੋੰ ਸੁਕੇ ਮੇਵਿਆਂ ਦਾ ਵਪਾਰ ਫੇਰ ਸ਼ੁਰੂ ਹੋ ਗਿਆ ਹੈ, ਵਪਾਰੀਆਂ ਨੇ ਕੁਝ ਰਾਹਤ ਦੀ ਸਾਹ ਲਈ ਹੈ। ਤਾਲਿਬਾਨ ਦੇ ਅਫ਼ਗਾਨਿਸਤਾਨ ‘ਤੇ ਪੂਰੀ ਤਰ੍ਹਾਂ ਕਬਜ਼ੇ ਤੋਂ ਬਾਅਦ ਉਧਰੋਂ ਅਸਥਾਈ ਤੌਰ ‘ਤੇ ਬੰਦ ਹੋਇਆ ਸੁੱਕੇ ਮੇਵਿਆਂ ਦਾ ਕਾਰੋਬਾਰ ਅੰਮ੍ਰਿਤਸਰ ਦੀ ਅਟਾਰੀ-ਵਾਹਗਾ ਸਰਹੱਦ ਅਧਿਕਾਰਤ ਚੈਕ ਪੋਸਟ ‘ਤੇ ਮੁੜ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਦਰਾਮਦਕਾਰ ਘਬਰਾਏ ਹੋਏ ਹਨ ਅਤੇ ਪੂਰਨ ਰੂਪ ਨਾਲ ਵਪਾਰ ਕਰਨ ਦੀ ਸਥਿਤੀ ਆਮ ਹੋਣ ਦੀ ਉਡੀਕ ਕਰ ਰਹੇ ਹਨ। ਅਫਗਾਨੀ ਡ੍ਰਾਈ ਪੋਰਟ ਤੋਂ ਕਾਫੀ ਮਾਤਰਾ ਵਿੱਚ ਸੁੱਕੇ ਮੇਵੇ ਤਿਉਹਾਰਾਂ ਦੇ ਸੀਜਨ ਤੋਂ ਪਹਿਲਾਂ ਭਾਰਤ ਵਿੱਚ ਪੁੱਜਣ ਦੀ ਉਮੀਦ ਹੈ। ਫੈਡਰੇਸ਼ਨ ਆਫ਼ ਡਰਾਈ ਫ਼ਰੂਟ ਐਂਡ ਕਰਿਆਨਾ ਵਪਾਰੀ ਦੇ ਪ੍ਰਧਾਨ ਅਨਿਲ ਮਹਿਰਾ ਨੇ ਕਿਹਾ ਕਿ ਸਰਕਾਰ ਦੇ ਡਿੱਗਣ ਕਾਰਨ 10 ਦਿਨਾਂ ਤੋਂ ਵੱਧ ਸਮੇਂ ਤੱਕ ਬੰਦ ਰਹਿਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਬੈਂਕਾਂ ਨੇ ਆਪਣਾ ਕੰਮਕਾਜ ਮੁੜ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਦੀਆਂ ਅਤੇ ਤਿਉਹਾਰਾਂ ਦੀ ਸ਼ੁਰੂਆਤ ਦੇ ਨਾਲ, ਸੁੱਕੇ ਮੇਵਿਆਂ ਦੀ ਵਿਕਰੀ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ, ਜਿਸ ਦੀ ਮੰਡੀ ਵਿੱਚ ਕਮੀ ਸੀ। ਉਨ੍ਹਾਂ ਕਿਹਾ ਹੈ ਕਿ ਰੋਜ਼ਾਨਾ ਆਯਾਤ ਕੀਤੇ ਜਾ ਰਹੇ ਵਾਹਨਾਂ ਦੀ ਗਿਣਤੀ ਸਤੰਬਰ ਵਿੱਚ ਤਿੰਨ ਤੋਂ ਅਕਤੂਬਰ ਵਿੱਚ 10 ਹੋ ਜਾਂਦੀ ਹੈ। ਕਾਬੁਲ ਅਤੇ ਕੰਧਾਰ ਦੇ ਸਾਡੇ ਸਾਥੀ ਵਪਾਰੀ ਦਸਦੇ ਹਨ ਕਿ ਕੱਟੀਆਂ ਗਈਆਂ ਫਸਲਾਂ ਭਾਰਤ ਭੇਜਣ ਦੀ ਉਡੀਕ ਕੀਤੀ ਜਾ ਰਹੀ ਹੈ। ਹਾਲਾਂਕਿ, ਭਾਰਤੀ ਦਰਾਮਦਕਾਰ ਬਹੁਤ ਘਬਰਾਏ ਹੋਏ ਹਨ ਅਤੇ ਸਥਿਤੀ ਦੇ ਆਮ ਹੋਣ ਦੀ ਉਡੀਕ ਕਰਦੇ ਹੋਏ ਲੋੜੀਂਦੇ ਆਦੇਸ਼ ਦੇਣ ਤੋਂ ਝਿਜਕਦੇ ਹਨ। ਇੰਡੋ-ਫਾਰੇਨ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਬੀ.ਕੇ. ਬਜਾਜ ਨੇ ‘ਦਿ ਟ੍ਰਿਬਿਨ ਨੂੰ ਦਿੱਤੇ ਬਿਆਨ ਵਿੱਚ ਅਫਗਾਨ ਬਾਜ਼ਾਰ ਤੋਂ ਸਪਲਾਈ ਬੰਦ ਹੋਣ ਦੇ ਲੰਮੇ ਸਮੇਂ ਦੇ ਪ੍ਰਭਾਵ ਦੇ ਕਿਸੇ ਵੀ ਡਰ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਤੋਂ ਸਪਲਾਈ ਅਸਥਾਈ ਤੌਰ ‘ਤੇ ਬੰਦ ਹੋਣ ਅਤੇ ਰੱਖੜੀ ਕਾਰਨ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਸੁੱਕੇ ਮੇਵਿਆਂ ਦੀਆਂ ਕੀਮਤਾਂ ਵਿੱਚ ਹਾਲ ਹੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰੱਖੜੀ ਦੇ ਤਿਉਹਾਰ ਤੋਂ ਬਾਅਦ ਸੁੱਕੇ ਮੇਵਿਆਂ ਦੀ ਕੀਮਤ ਵਿੱਚ 10 ਫੀਸਦੀ ਦੀ ਕਮੀ ਆਈ ਹੈ।

Comment here