ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਨੇ ਇਸਲਾਮਿਕ ਸ਼ਰੀਆ ਕਾਨੂੰਨ ਕੀਤਾ ਲਾਗੂ, ਦਾੜੀ ਕੱਟਣ ’ਤੇ ਲਾਈ ਰੋਕ

ਕਾਬੁਲ-ਬੰਦੂਕ ਦੇ ਦਮ ’ਤੇ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਹੋਣ ਵਾਲੇ ਤਾਲਿਬਾਨ ਨੇ ਹੁਣ ਦਾੜੀ ਕੱਟਣ ਜਾਂ ਸ਼ੇਵ ਕਰਨ ’ਤੇ ਵੀ ਰੋਕ ਲਗਾ ਦਿੱਤੀ ਹੈ। ਸੈਲੂਨ ਸੰਚਾਲਕਾਂ ਤੇ ਹੋਰਨਾਂ ਨੂੰ ਜਾਰੀ ਪੱਤਰ ’ਚ ਦਾਡ ਕੱਟਣ ਜਾਂ ਸ਼ੇਵ ਕਰਨ ਨੂੰ ਇਸਲਾਮੀ ਕਾਨੂੰਨ ਦੀ ਉਲੰਘਣਾ ਦੱਸਿਆ ਗਿਆ ਹੈ ਤੇ ਅਜਿਹਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਵੀ ਚਿਤਾਵਨੀ ਵੀ ਦਿੱਤੀ ਗਈ ਹੈ।
ਆਈਏਐੱਨਐੱਸ ਨੇ ਬੀਬੀਸੀ ਦੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਕਾਬੁਲ ਦੇ ਕੁਝ ਸੈਲੂਨ ਸੰਚਾਲਕ ਵੀ ਇਸ ਆਦੇਸ਼ ਦੀ ਪੁਸ਼ਟੀ ਕਰ ਰਹੇ ਹਨ। ਆਦੇਸ਼ ’ਚ ਕਿਹਾ ਗਿਆ ਹੈ ਕਿ ਇਸਦੇ ਖ਼ਿਲਾਫ਼ ਕਿਸੇ ਨੂੰ ਵੀ ਸ਼ਿਕਾਇਤ ਕਰਨ ਦੀ ਇਜਾਜ਼ਤ ਨਹੀਂ ਹੈ। ਸੈਲੂਨ ਸੰਚਾਲਕਾਂ ਦਾ ਕਹਿਣਾ ਹੈ ਕਿ ਗਾਹਕਾਂ ਨੇ ਵੀ ਦਾੜੀ, ਸ਼ੇਵ ਕਰਵਾਉਣਾ ਬੰਦ ਕਰ ਦਿੱਤਾ ਹੈ।
ਅਸਲ ’ਚ ਤਾਲਿਬਾਨ ਸਾਲ 1996-01 ਦੇ ਆਪਣੇ ਸ਼ਾਸਨ ਦੌਰਾਨ ਲਾਗੂ ਇਸਲਾਮਿਕ ਸ਼ਰੀਆ ਕਾਨੂੰਨ ਨੂੰ ਮੁੜ ਤੋਂ ਲਾਗੂ ਕਰ ਰਿਹਾ ਹੈ। ਉਸ ਨੇ ਔਰਤਾਂ ਦੇ ਕੰਮ ਕਰਨ ਅਤੇ ਬਾਜ਼ਾਰ ਜਾਣ ’ਤੇ ਵੀ ਰੋਕ ਲਗਾ ਦਿੱਤੀ ਹੈ।

Comment here