ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨ ਦੇ ਸਹਿਯੋਗ ਨਾਲ ਜੈਸ਼ ਭਾਰਤ ਚ ਕਰ ਸਕਦੈ ਹਮਲੇ

ਨਵੀਂ ਦਿੱਲੀ- ਤਾਲਿਬਾਨ ਵਲੋਂ ਅਫਗਾਨਿਸਤਾਨ ਦੇ ਜੈਸ਼-ਏ-ਮੁਹੰਮਦ ਦੇ ਲਗਭਗ 100 ਮੈਂਬਰਾਂ ਨੂੰ ਜੇਲ ਤੋਂ ਰਿਹਾਅ ਕੀਤਾ ਗਿਆ ਹੈ ਜੋ ਵਾਪਸ ਅੱਤਵਾਦੀ ਸੰਗਠਨ ਵਿਚ ਸ਼ਾਮਲ ਹੋ ਗਏ ਹਨ, ਇਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਭਾਰਤ ਵਿਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਿਹਾ ਹੈ। ਜੈਸ਼ ਦਾ ਪਹਿਲਾ ਟਾਰਗੈੱਟ ਜੰਮੂ ਅਤੇ ਕਸ਼ਮੀਰ ਹੈ। ਸੁਰੱਖਿਆ ਏਜੰਸੀਆਂ ਨੂੰ ਜੈਸ਼ ਸੰਗਠਨ ਮੁਖੀ ਮਸੂਦ ਅਜ਼ਹਰ ਬਾਰੇ ਜੈਸ਼-ਏ-ਮੁਹੰਮਦ ਨਾਲ ਜੁੜਿਆ ਇਕ ਸੋਸ਼ਲ ਮੀਡੀਆ ਪੋਸਟ ਮਿਲਿਆ ਹੈ, ਜੋ ਅਫਗਾਨਿਸਤਾਨ ਦੀ ਜਿੱਤ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਹਮਲਿਆਂ ਲਈ ਕੇਡਰਾਂ ਨੂੰ ਤਿਆਰ ਕਰਨ ਲਈ ਪ੍ਰੇਰਿਤ ਕਰਦੇ ਹਨ। ਸੁਰੱਖਿਆ ਏਜੰਸੀ ਨੇ ਇਨਪੁਟ ਦਿੱਤਾ ਕਿ ਜੈਸ਼-ਏ-ਮੁਹੰਮਦ ਅਤੇ ਤਾਲਿਬਾਨ ਦੇ ਸੀਨੀਅਰ ਅਧਿਕਾਰੀ ਪਹਿਲਾਂ ਹੀ ਭਾਰਤ ’ਤੇ ਹਮਲੇ ਨੂੰ ਲੈ ਕੇ ਬੈਠਕ ਕਰ ਚੁੱਕੇ ਹਨ। ਇਸ ਦੌਰਾਨ ਜੈਸ਼ ਨੂੰ ਭਾਰਤ ਨੂੰ ਟਾਰਗੈੱਟ ਕਰਨ ਅਤੇ ਆਪਣੀਆਂ ਅੱਤਵਾਦੀ ਸਰਗਰਮੀਆਂ ਨੂੰ ਪੂਰਾ ਕਰਨ ਵਿਚ ਸਮਰਥਨ ਦਾ ਭਰੋਸਾ ਦਿੱਤਾ ਗਿਆ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਦੇ ਘਟਨਾਚੱਕਰ ਨਾਲ ਪਾਕਿਸਤਾਨੀ ਫੋਰਸਾਂ ਦਾ ਵੀ ਹੌਸਲਾ ਵਧੇਗਾ, ਜੋ ਅੱਤਵਾਦੀਆਂ ਦੀ ਘੁਸਪੈਠ ਵਿਚ ਮਦਦ ਕਰਦੇ ਹਨ। ਦੇਸ਼ ਚ ਅਲਰਟ ਜਾਰੀ ਕਰ ਦਿੱਤਾ ਗਿਆ।

Comment here