ਸਿਆਸਤਖਬਰਾਂਦੁਨੀਆ

ਤਾਲਿਬਾਨ ਖਿਲਾਫ ਲੋਕ ਰੋਹ ਭੜਕਿਆ, ਸੜਕਾਂ ਲਾ ਰਹੇ ਨੇ ਅੱਲਾ ਹੂ ਅਕਬਰ ਦੇ ਨਾਅਰੇ

ਕਾਬੁਲ- ਅਮਰੀਕੀ ਫੌਜ ਦੀ ਅਫਗਾਨਿਸਤਾਨ ਤੋਂ ਵਾਪਸੀ ਦੀ ਚੱਲ ਰਹੀ ਸਰਗਰਮੀ ਦੇ ਦੌਰਾਨ ਤਾਲਿਬਾਨੀ ਅੱਤਵਾਦ ਦੇ ਪੈਰ ਦਿਨ ਬ ਦਿਨ ਪੱਸਰਦੇ ਜਾ ਰਹੇ ਹਨ। ਹਰ ਰੋਜ਼ ਮਜ਼ਲੂਮ ਲੋਕ ਤਾਲਿਬਾਨੀ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ, ਸਰਕਾਰੀ ਦਫਤਰਾਂ ਤੋਂ ਲੈ ਕੇ ਧਾਰਮਿਕ ਅਸਥਾਨ ਤੱਕ ਤਾਲਿਬਾਨੀ ਕਬਜ਼ੇ ਹੇਠ ਜਾ ਰਹੇ ਹਨ। ਖਰਾਬ ਹੋ ਰਹੀ ਸਥਿਤੀ ਨੂੰ ਸੰਭਾਲਣ ਲਈ ਅਫਗਾਨ ਫੌਜ ਵੀ ਜਾਨ ਤਲੀ ਤੇ ਧਰ ਕੇ ਜੂਝ ਰਹੀ ਹੈ। ਲੰਘੇ ਦਿਨ ਅਵਾਮ ਨੇ ਅਫਗਾਨ ਫੌਜ ਦਾ ਸਮਰਥਨ ਕਰਦਿਆਂ ਤੇ ਤਾਲਿਬਾਨਾਂ ਦਾ ਵਿਰੋਧ ਕਰਦਿਆਂ ਹਜ਼ਾਰਾਂ ਦੀ ਗਿਣਤੀ ਚ ਸੜਕਾਂ ਤੇ ਆ ਕੇ ਰੋਸ ਮੁਜਾ਼ਹਰੇ ਕੀਤੇ ਅਤੇ ਅੱਲਾ ਹੂ ਅਕਬਰ ਦੇ ਨਾਅਰੇ ਲਾਏ। ਹੇਰਾਤ ਵਿੱਚ ਸ਼ੁਰੂ ਹੋਇਆ ਇਹ ਰੋਸ ਪ੍ਰਦਰਸ਼ਨ ਦੇਸ਼ ਦੇ ਹੋਰ ਹਿੱਸਿਆਂ ਚ ਫੈਲ ਰਿਹਾ ਹੈ। ਇਸ ਵਿੱਚ ਕਪਿਸਾ, ਬਗਲਾਨ, ਨੂਰਿਸਤਾਨ, ਸਰ ਏ ਪੁਲ , ਕੁਨਾਰ, ਨੰਗਰਹਾਰ, ਖੋਸਤ ਆਦਿ ਸੂਬੇ ਸ਼ਾਮਲ ਹਨ। ਕਾਬੁਲ ਦੀਆਂ ਸੜਕਾਂ ਤੇ ਲੰਘੇ ਦਿਨੀਂ ਤਾਲਿਬਾਨੀ ਹਮਲਿਆਂ ਦਾ ਵਿਰੋਧ ਕਰਦਿਆਂ ਅਫਗਾਨ ਰਾਸ਼ਟਰੀ ਰੱਖਿਆ ਅਤੇ ਸੁਰੱਖਿਆ ਬਲਾਂ ਦਾ ਸਮਰਥਨ ਕਰਨ ਲਈ ਰਾਤ ਨੂੰ ਹਜ਼ਾਰਾਂ ਲੋਕਾਂ ਨੇ ਅੱਲਾ ਹੂ ਅਕਬਰ ਦੇ ਨਾਅਰੇ ਲਾਉਂਦਿਆਂ ਰੈਲੀ ਕੱਢੀ। ਬਹੁਤ ਸਾਰੇ ਲੋਕ ਜਿਹਨਾਂ ਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਉਹ ਆਪਣੇ ਘਰਾਂ ਦੀਆਂ ਛੱਤਾਂ ਤੇ ਚੜ ਕੇ ਨਾਅਰੇ ਲਾ ਰਹੇ ਹਨ, ਮਸਜਿਦਾਂ ਦੇ ਲਾਊਡ ਸਪੀਕਰਾਂ ਤੋਂ ਵੀ ਨਾਅਰੇ ਲਾਏ ਗਏ। ਇਸ ਵਿਰੋਧ ਪ੍ਰਦਰਸ਼ਨ ਨੂੰ ਜਨ ਅੰਦੋਲਨ ਦੱਸਦਿਆਂ ਲੋਕ ਏਨੇ ਹੌਸਲੇ ਵਿੱਚ ਆ ਰਹੇ ਹਨ ਕਿ ਉਹ ਸ਼ਰੇਆਮ ਕਹਿ ਰਹੇ ਹਨ ਕਿ ਉਹ ਸੁਰੱਖਿਆ ਫੋਰਸਿਜ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸਲਾਮਿਕ ਰਿਪਬਲਿਕ ਆਫ ਅਫਗਾਨਿਸਤਾਨ ਅਤੇ ਸੰਵਿਧਾਨ ਦੀ ਰੱਖਿਆ ਕਰਨਗੇ। ਕਿਹਾ ਹੈ ਕਿ ਉਹ ਰੋਸ ਮੁਜ਼ਾਹਰੇ ਕਰਕੇ ਇਹ ਦੱਸਣਾ ਚਾਹੁੰਦੇ ਹਨ ਕਿ ਉਹ ਯੁੱਧ ਤੋਂ ਅੱਕ ਚੁੱਕੇ ਹਨ, ਤੇ ਆਪਣੇ ਸੁਰੱਖਿਆ ਬਲਾਂ ਦਾ ਸਮਰਥਨ ਕਰਦੇ ਹਨ।

Comment here