ਸਿਆਸਤਖਬਰਾਂਦੁਨੀਆ

ਤਾਲਿਬਾਨੀ ਸਮੱਸਿਆ ਲਈ ਇਮਰਾਨ ਵਲੋਂ ਅਮਰੀਕਾ ਵੱਲ ਉਂਗਲ

ਕਿਹਾ- ਅਮਰੀਕਾ ਨੇ ਸਥਿਤੀ ਉਲਝਾਈ

ਕਾਬੁਲ – ਅਫ਼ਗਾਨਿਸਤਾਨ ਚ ਤਾਲਿਬਾਨੀ ਕਹਿਰ ਦੇ ਦਰਮਿਆਨ ਪਾਕਿਸਤਾਨ ਤਾਲਿਬਾਨਾਂ ਦਾ ਸਮਰਥਨ ਕਰਨ ਦਾ ਦੋਸ਼ ਝੱਲ ਰਿਹਾ ਹੈ, ਪਰ ਫੇਰ ਵੀ ਸਾਰੇ ਹਾਲਾਤਾਂ ਲਈ ਖੁਦ ਨੂੰ ਪਾਕ-ਸਾਫ ਦੱਸਦਾ ਹੋਇਆ, ਹੋਰਨਾਂ ਵੱਲ ਉੰਗਲ ਕਰ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਮਰੀਕਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਸੇ ਕਾਰਨ ਅਫ਼ਗਾਨ ਸਮੱਸਿਆ ਪੂਰੀ ਤਰ੍ਹਾਂ ਉਲਝ ਗਈ ਹੈ। ਇਸ ਸਮੱਸਿਆ ਦਾ ਹੱਲ ਸਾਰੀਆਂ ਧਿਰਾਂ ਦੇ ਸਿਆਸੀ ਹੱਲ ਨਾਲ ਹੀ ਹੋ ਸਕੇਗਾ।  ਪਾਕਿਸਤਾਨ ਦੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਅਫ਼ਗਾਨਿਸਤਾਨ ‘ਚ ਤਾਲਿਬਾਨ ਦੀ ਜਿੱਤ ਨੂੰ ਪੂਰੀ ਦੁਨੀਆ ਦੇ ਮੁਸਲਮਾਨਾਂ ਦੀ ਜਿੱਤ ਦੱਸਿਆ ਹੈ।

ਅਫਗਾਨ ਦੇ ਵਿਗੜੇ ਹਾਲਾਤ ਦਾ ਅਸਰ ਪੂਰੀ ਦੁਨੀਆ ਚ ਦਿਸ ਰਿਹਾ ਹੈ, ਅਫਗਾਨ ਸਮੱਸਿਆ ਤੇ ਵਖ ਵਖ ਮੁਲਕ ਵਖਰੀ ਵਖਰੀ ਰਾਇ ਦੇ ਰਹੇ ਹਨ। ਰੂਸ ਦੇ ਰੱਖਿਆ ਮੰਤਰੀ ਸਰਗੇਈ ਸੋਯਗੁ ਨੇ ਕਿਹਾ ਹੈ ਕਿ ਇਸਲਾਮਿਕ ਸਟੇਟ (ਆਈਐੱਸ) ਦੇ ਅੱਤਵਾਦੀ ਸੀਰੀਆ, ਲੀਬੀਆ ਤੇ ਹੋਰ ਦੇਸ਼ਾਂ ਤੋਂ ਅਫ਼ਗਾਨਿਸਤਾਨ ਪਹੁੰਚ ਰਹੇ ਹਨ।  ਕਿਹਾ ਕਿ ਅਫ਼ਗਾਨਿਸਤਾਨ ‘ਚ ਅਮਰੀਕਾ ਦਾ ਮਿਸ਼ਨ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ। ਸਰਗੇਈ ਨੇ ਇਹ ਗੱਲ ਦੁਸ਼ਾਂਬੇ ‘ਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਬੈਠਕ ‘ਚ ਕਹੀ। ਇਸ ਦੌਰਾਨ ਤਾਲਿਬਾਨ ਦੇ ਨੌਂ ਮੈਂਬਰੀ ਵਫ਼ਦ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ ਹੈ। ਤਾਲਿਬਾਨ ਨੇ ਚੀਨ ਨੂੰ ਇਕ ਵਾਰ ਫਿਰ ਭਰੋਸਾ ਦਿੱਤਾ ਹੈ ਕਿ ਅਫ਼ਗਾਨਿਸਤਾਨ ਦੀ ਜ਼ਮੀਨ ਚੀਨ ਖ਼ਿਲਾਫ਼ ਇਸਤੇਮਾਲ ਨਹੀਂ ਕੀਤੀ ਜਾਵੇਗੀ। ਚੀਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਤਾਲਿਬਾਨ ਅਫ਼ਗਾਨਿਸਾਤਨ ‘ਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ।

ਚੱਲ ਰਹੀ ਜੰਗ ‘ਚ ਪਿਛਲੇ 24 ਘੰਟਿਆਂ ਦੌਰਾਨ ਫ਼ੌਜ ਨੇ ਪਕਤੀਆ ਸੂਬੇ ‘ਚ ਤਾਲਿਬਾਨ ਦੇ ਡਿਪਟੀ ਚੀਫ ਅਬਦੁਲ ਹੱਕ ਉਮਰੀ ਨੂੰ ਮਾਰ ਸੁੱਟਿਆ। ਅਬਦੁਲ ਹੱਕ ਦੋਹਾ ‘ਚ ਅਫ਼ਗਾਨ ਸਰਕਾਰ ਨਾਲ ਗੱਲਬਾਤ ‘ਚ ਹਿੱਸਾ ਲੈ ਰਹੇ ਤਾਲਿਬਾਨ ਦੇ ਇਕ ਨੇਤਾ ਦਾ ਪੁੱਤਰ ਹੈ। ਇਸ ਤੋਂ ਇਲਾਵਾ ਤਾਲਿਬਾਨ ਦਾ ਅੱਤਵਾਦੀ ਮੁੱਲਾ ਸ਼ਫੀਕ ਵੀ ਲੜਾਈ ‘ਚ ਢੇਰ ਹੋ ਗਿਆ। ਏਧਰ ਅਫ਼ਗਾਨ ਰਾਸ਼ਟਰਪਤੀ ਨੇ ਕਿਹਾ ਹੈ ਕਿ ਅਫ਼ਗਾਨ ਸਮੱਸਿਆ ਦਾ ਫ਼ੌਜੀ ਹੱਲ ਨਹੀਂ ਹੋ ਸਕਦਾ। ਅਸੀਂ ਤਾਲਿਬਾਨ ਨਾਲ ਸਿੱਧੀ ਗੱਲਬਾਤ ਲਈ ਤਿਆਰ ਹਾਂ।  ਅਸੀਂ ਪੰਜ ਹਜ਼ਾਰ ਤਾਲਿਬਾਨ ਨੂੰ ਛੱਡ ਕੇ ਸ਼ਾਂਤੀ ਦਾ ਸੰਦੇਸ਼ ਪਹਿਲਾਂ ਹੀ ਦੇ ਦਿੱਤਾ ਹੈ।

 

Comment here