ਦੁਨੀਆ

ਤਾਲਿਬਾਨਾਂ ਨਾਲ ਘੰਟਿਆਂ ਤੱਕ ਇਕੱਲਿਆਂ ਜੂਝਣ ਵਾਲੇ ਅਫਗਾਨੀ ਸਿਪਾਹੀ ਦੇ ਚਰਚੇ

ਕੰਧਾਰ – ਤਾਲਿਬਾਨ ਦੇ ਕਹਿਰ ਦਾ ਸ਼ਿਕਾਰ ਅਫਗਾਨਿਸਤਾਨ ਦੇ ਕੰਧਾਰ ਵਿੱਚ ਵੀ ਹਿੰਸਾ ਜਾਰੀ ਹੈ। ਇਸ ਇਲਾਕੇ ਬਾਰੇ ਤਾਲਿਬਾਨ ਵੱਲੋੰ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਅਫਗਾਨਿਸਤਾਨ ਦੇ 80 ਫ਼ੀਸਦੀ ਹਿੱਸੇ ਤੇ ਕਬਜ਼ਾ ਕਰ ਲਿਆ ਹੈ। ਇੱਥੇ ਅਫਗਾਨ ਫੌਜਾਂ ਪੂਰੀ ਤਾਕਤ ਨਾਲ ਤਾਲਿਬਾਨ ਲੜਾਕਿਆਂ ਦਾ ਸਾਹਮਣਾ ਕਰ ਰਹੀਆਂ ਹਨ। ਇੱਥੇ ਕੰਧਾਰ ਦੇ ਦੱਖਣੀ ਹਿੱਸੇ ਵਿਚ ਤਾਲਿਬਾਨਾਂ ਨਾਲ ਇਕੱਲਿਆਂ 18 ਘੰਟਿਆਂ ਤੱਕ ਜੂਝਣ ਵਾਲੇ ਅਫਗਾਨਿਸਤਾਨ ਦੇ ਬਹਾਦਰ ਪੁਲਸ ਅਫ਼ਸਰ ਅਹਿਮਦ ਸ਼ਾਹ ਦੀ ਬਹਾਦਰੀ ਦੇ ਚਰਚੇ ਹੋ ਰਹੇ ਹਨ। ਜਾਣਕਾਰੀ ਅਨੁਸਾਰ ਸ਼ਾਹ 14 ਸਾਥੀਆਂ ਨਾਲ ਕੰਧਾਰ ਵਿਚ ਇਕ ਚੌਕੀ ‘ਤੇ ਤਾਇਨਾਤ ਸੀ, ਤਾਂ ਤਾਲਿਬਾਨਾਂ ਨੇ ਚੌਕੀ ‘ਤੇ ਹਮਲਾ ਕਰ ਦਿੱਤਾ। ਇੱਥੇ ਸ਼ਾਹ ਗੰਭੀਰ ਜ਼ਖਮੀ ਹੋ ਗਿਆ, ਪਰ ਉਸ ਨੇ ਆਤਮ ਸਮਰਪਣ ਨਹੀਂ ਕੀਤਾ ਅਤੇ ਤਾਲਿਬਾਨ ਨਾਲ ਡਟ ਕੇ ਮੁਕਾਬਲਾ ਕੀਤਾ। ਪਤਾ ਲੱਗਣ ਤੇ ਅਫਗਾਨਿਸਤਾਨ ਵੱਲੋਂ ਸ਼ਾਹ ਦੀ ਮਦਦ ਲਈ ਮੌਕੇ ‘ਤੇ ਵਾਧੂ ਫੋਰਸ ਭੇਜੀ ਗਈ,  ਸ਼ਾਹ ਨੂੰ ਬਚਾਇਆ ਗਿਆ ਤੇ ਹਸਪਤਾਲ ਦਾਖਲ ਸ਼ਾਹ ਦੀ ਹਾਲਤ ਹੁਣ ਸਥਿਰ ਹੈ। ਇਸ ਬਹਾਦਰ ਅਫਸਰ ਨੇ ਕਿਹਾ ਕਿ ਸਾਡੇ ਦੁਸ਼ਮਣ ਕਮਜ਼ੋਰ ਹਨ , ਸਾਡੀ ਫੌਜ ਦਾ ਮਨੋਬਲ ਤੋੜਨਾ ਚਾਹੁੰਦੇ ਹਨ। ਪਰ ਸਾਨੂੰ ਨਿਡਰਤਾ ਨਾਲ ਉਹਨਾਂ ਨੂੰ ਹਰਾਉਣਾ ਪਵੇਗਾ।

Comment here