ਸਿਆਸਤਖਬਰਾਂਦੁਨੀਆ

ਢਾਕਾ ਚ ਪਾਕਿ ਹਾਈ ਕਮਿਸ਼ਨ ਅੱਗੇ ਅੱਤਵਾਦ ਦੇ ਮੁੱਦੇ ਤੇ ਰੋਸ ਰੈਲੀ

ਢਾਕਾ – ਅੱਤਵਾਦ ਵੱਖਵਾਦ ਦਾ ਸਮਰਥਨ ਕਰਨ ਦਾ ਦੋਸ਼ ਝੱਲ ਰਹੇ ਪਾਕਿਸਤਾਨ ਖਿਲਾਫ ਵੱਖ ਵੱਖ ਮੁਲਕਾਂ ਵਿੱਚ ਆਏ ਦਿਨ ਰੋਸ ਮੁਜਾ਼ਹਰੇ ਹੋ ਰਹੇ ਹਨ। 14 ਅਗਸਤ ਨੂੰ ਢਾਕਾ ਵਿਚ ਪਾਕਿਸਤਾਨ ਹਾਈ ਕਮਿਸ਼ਨ ਸਾਹਮਣੇ ਬੰਗਲਾਦੇਸ਼ ਜਾਗਰੂਕ ਨਾਗਰਿਕ ਕਮੇਟੀ  ਨੇ  ਵਿਰੋਧ ਪ੍ਰਦਰਸ਼ਨ ਕੀਤਾ। ਸਵੇਰ ਵੇਲੇ ਵਿਰੋਧੀ ਰੈਲੀ ਕੱਢੀ। ਇਸ ਵਿਰੋਧ ਤੋਂ ਪਹਿਲਾਂ ਇਕ ਬੈਠਕ  ਮੁਕਤੀਜੋਧਾ ਦੇ ਪ੍ਰੋਫੈਸਰ ਡਾਕਟਰ ਨੀਮਚੰਦ ਭੌਮਿਕ ਦੀ ਅਗਵਾਈ ਵਿੱਚ ਹੋਈ।  ਬੀ.ਸੀ.ਸੀ.ਸੀ. ਨੇ ਪਾਕਿਸਤਾਨ ਤੋਂ ਅੱਤਵਾਦ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਆਜ਼ਾਦੀ ਘੁਲਾਟੀਏ ਸਲਾਉਦੀਨ ਅਹਿਮਦ, ਪੱਤਰਕਾਰ ਬਾਸੁਦੇਵ ਧਰ, ਬੰਗਲਾਦੇਸ਼ ਕ੍ਰਿਸ਼ਚੀਅਨ ਐਸੋਸੀਏਸ਼ਨ ਦੇ ਪ੍ਰਧਾਨ ਨਿਰਮਲ ਰੋਜ਼ਾਰੀਓ, ਇਸ਼ਾਕ ਖਾਨ, ਮੋਤੀਲਾਲ ਰਾਏ ਅਤੇ ਮੁਹੰਮਦ ਸ਼ਫੀਕੁਲ ਇਸਲਾਮ ਨੇ ਲੱਗਭਗ 100 ਲੋਕਾਂ ਦੀ ਸਭਾ ਨੂੰ ਸੰਬੋਧਿਤ ਕੀਤਾ। ਰੈਲੀ ਵਿਚ ਭਾਗ ਲੈਣ ਵਾਲਿਆਂ ਨੇ ਪਾਕਿਸਤਾਨ ਵੱਲੋਂ ਅੱਤਵਾਦ ਨੂੰ ਲਗਾਤਾਰ ਪ੍ਰਾਯੋਜਿਤ ਕਰਨ ਦੇ ਵਿਰੋਧ ਵਿਚ ਮਨੁੱਖੀ ਲੜੀ ਬਣਾਈ। ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦਿਨਾਜਪੁਰ, ਰੰਗਪੁਰ, ਕੁਸ਼ਤੀਆ ਅਤੇ ਨਦੋਰ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਏ। ਬਿਆਨ ਵਿਚ ਕਿਹਾ ਗਿਆ ਕਿ ਰੈਲੀ ਵਿਚ ਭਾਸ਼ਣ ਦੇਣ ਵਾਲਿਆਂ ਨੇ ਰੇਖਾਂਕਿਤ ਕੀਤਾ ਕਿ 1971 ਵਿਚ ਮੁਕਤੀ ਸੰਗਰਾਮ ਵਿਚ ਆਪਣੀ ਹਾਰ ਤੋਂ ਬਾਅਦ ਪਾਕਿਸਤਾਨ ਨੇ ਬੰਗਲਾਦੇਸ਼ ਅਤੇ ਦੱਖਣ ਪੂਰਬ ਏਸ਼ੀਆ ਵਿਚ ਸਾਜ਼ਿਸ਼ਾਂ ਦਾ ਆਪਣਾ ਨੈੱਟਵਰਕ ਫੈਲਾ ਦਿੱਤਾ ਸੀ। ਰਾਸ਼ਟਰਪਿਤਾ ਬੰਗਬੰਧੁ ਸ਼ੇਖ ਮੁਜੀਬੁਰ ਰਹਿਮਾਨ ਅਤੇ ਉਹਨਾਂ ਦੇ ਪਰਿਵਾਰ ਦਾ ਕਤਲ ਇਸ ਯੋਜਨਾ ਦਾ ਹਿੱਸਾ ਸੀ। ਹੁਣ ਪਾਕਿਸਤਾਨ ਅਫਗਾਨਿਸਤਾਨ ਵਿਚ ਅੱਤਵਾਦੀਆਂ ਦੀ ਮਦਦ ਕਰਨ ਅਤੇ ਕਸ਼ਮੀਰ ਦੇ ਹਾਲਾਤ ਖਰਾਬ ਕਰਨ ਵਿਚ ਲੱਗਿਆ ਹੋਇਆ ਹੈ। ਇਸ ਦਾ ਉਦੇਸ਼ ਪੂਰੇ ਉਪ ਮਹਾਦੀਪ ਨੂੰ ਅਸਥਿਰ ਕਰਨਾ ਹੈ। ਬਿਆਨ ਮੁਤਾਬਕ ਭਾਸ਼ਣ ਦੇਣ ਵਾਲਿਆਂ ਨੇ ਪਾਕਿਸਤਾਨ ਦੀ ਸਾਜਿਸ਼ ਅਤੇ ਗਲਤ ਪ੍ਰਚਾਰ ਨੂੰ ਅਸਫਲ ਕਰਨ ਲਈ ਆਜ਼ਾਦੀ ਦੀ ਲੜਾਈ ਅਤੇ ਲੋਕਤੰਤਰ ਵਿਚ ਵਿਸ਼ਵਾਸ ਰੱਖਣ ਵਾਲੀਆਂ ਸਾਰੀਆਂ ਤਾਕਤਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ।

Comment here