ਸਿਆਸਤਖਬਰਾਂਚਲੰਤ ਮਾਮਲੇ

ਜੌਹਰੀ ਨੇ ਚਾਂਦੀ ਦੇ ਰਾਮ ਮੰਦਰ ਦੇ ਚਾਰ ਮਾਡਲ ਕੀਤੇ ਤਿਆਰ

ਸੂਰਤ-ਅਯੁੱਧਿਆ ਵਿਚ ਰਾਮ ਮੰਦਰ ਬਣਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਇਸ ਦਰਮਿਆਨ ਗੁਜਰਾਤ ਦੇ ਸੂਰਤ ਸ਼ਹਿਰ ਵਿਚ ਇਕ ਜੌਹਰੀ ਨੇ ਚਾਂਦੀ ਦਾ ਅਨੋਖਾ ਅਤੇ ਖ਼ੂਬਸੂਰਤ ਰਾਮ ਮੰਦਰ ਦਾ ਮਾਡਲ ਬਣਾਇਆ ਹੈ। ਜੌਹਰੀ ਨੇ ਰਾਮ ਮੰਦਰ ਦੇ 4 ਵੱਖ-ਵੱਖ ਮਾਡਲ ਤਿਆਰ ਕੀਤੇ ਹਨ। ਇਹ ਮਾਡਲ ਚੇਤ ਦੇ ਨਰਾਤਿਆਂ ਮੌਕੇ ਜਨਤਾ ਦੇ ਦਰਸ਼ਨਾਂ ਲਈ ਉਪਲੱਬਧ ਹੋਣਗੇ, ਜੋ ਅਸਲੀ ‘ਚ ਰਾਮ ਮੰਦਰ ਦੇ ਦਰਸ਼ਨ ਕਰਨ ਵਰਗਾ ਅਨੁਭਵ ਪ੍ਰਦਾਨ ਕਰੇਗਾ। ਚਾਂਦੀ ਦਾ ਰਾਮ ਮੰਦਰ ਦਾ ਮਾਡਲ ਵੇਖਣ ਵਿਚ ਬਹੁਤ ਹੀ ਖ਼ੂਬਸੂਰਤ ਲੱਗਦਾ ਹੈ। ਸੂਰਤ ਦੇ ਜੌਹਰੀ ਡੀ. ਖੁਸ਼ਾਲਦਾਸ ਨੇ ਮੰਦਰ ਦੀਆਂ 4 ਵੱਖ-ਵੱਖ ਚਾਂਦੀ ਦੇ ਮਾਡਲ ਬਣਾਏ ਹਨ, ਜਿਨ੍ਹਾਂ ਦਾ ਵਜ਼ਨ 600 ਗ੍ਰਾਮ ਤੋਂ ਲੈ ਕੇ 5.6 ਕਿਲੋਗ੍ਰਾਮ ਤੱਕ ਹੈ। ਇਨ੍ਹਾਂ ਜਟਿਲ ਨੱਕਾਸ਼ੀ ਮਾਡਲ ਦੀ ਕੀਮਤ 70,000 ਤੋਂ 5 ਲੱਖ ਰੁਪਏ ਦਰਮਿਆਨ ਹੈ। ਇਨ੍ਹਾਂ ਵੱਖ-ਵੱਖ ਚਾਂਦੀ ਦੇ ਮਾਡਲਾਂ ਨੂੰ ਬਣਾਉਣ ਵਿਚ ਲੱਗਭਗ 2 ਮਹੀਨੇ ਦੀ ਸਖ਼ਤ ਮਿਹਨਤ ਲੱਗੀ। ਮੰਦਰ ਨੂੰ ਚਾਂਦੀ ਦਾ ਰੂਪ ਦੇਣ ਤੋਂ ਪਹਿਲਾਂ ਲੱਕੜ ਦਾ ਤਿਆਰ ਕੀਤਾ ਗਿਆ।

Comment here