ਅਪਰਾਧਸਿਆਸਤਖਬਰਾਂਦੁਨੀਆ

ਜੈਸ਼ ਤੇ ਲਸ਼ਕਰ ਦੇ ਨਿਸ਼ਾਨੇ ’ਤੇ ਜੰਮੂ-ਕਸ਼ਮੀਰ

ਕਾਬੁਲ-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਅਫ਼ਸਰ, ਸਾਈਬਰ ਪ੍ਰੋਪੇਗੰਡਾ ਯੂਨਿਟ, ਤਾਲਿਬਾਨ, ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ਦੇ ਅੱਤਵਾਦੀ ਅਫ਼ਗਾਨਿਸਤਾਨ ਦੇ ਸਿਮ ਕਾਰਡ ਦੀ ਵਰਤੋਂ ਕਰ ਰਹੇ ਹਨ। ਇਕ ਰਿਪੋਰਟ ਮੁਤਾਬਕ ਅਜੇ ਪੀ. ਓ. ਕੇ. ਵਿਚ ਅਫ਼ਗਾਨਿਸਤਾਨ ਨੰਬਰ ਵਾਲੇ ਲਗਭਗ 3000 ਸਿਮ ਕਾਰਡ ਐਕਟਿਵ ਦਿਖ ਰਹੇ ਹਨ। ਜਿਥੇ ਇਕ ਪਾਸੇ ਆਈ. ਐੱਸ. ਆਈ. ਦੀ ਸਾਈਬਰ ਪ੍ਰੋਪੇਗੰਡਾ ਯੂਨਿਟ ਦੇ ਲੋਕ ਵੱਡੇ ਪੈਮਾਨੇ ’ਤੇ ਅਫ਼ਵਾਹ ਰਾਹੀਂ ਕਸ਼ਮੀਰ ਵਾਦੀ ਵਿਚ ਹਿੰਸਾ ਫੈਲਾਉਣ ਅਤੇ ਨਵੇਂ ਅੱਤਵਾਦੀਆਂ ਦੀ ਬਹਾਲੀ ਦੀ ਕੋਸ਼ਿਸ਼ ਵਿਚ ਲੱਗੇ ਹਨ। ਉਥੇ ਬਰਫ਼ ਡਿੱਗਣ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿਚ ਵੱਡੇ ਹਮਲੇ ਲਈ ਇਨ੍ਹਾਂ ਅੱਤਵਾਦੀਆਂ ਦੀ ਵਰਤੋਂ ਕਰਨ ਦੀ ਤਿਆਰੀ ਹੈ। ਖੁਫ਼ੀਆ ਸੂਤਰਾਂ ਮੁਤਾਬਕ ਅਫ਼ਗਾਨਿਸਤਾਨ ਵਿਚ ਸੀਨੀਅਰ ਲਸ਼ਕਰ ਕਮਾਂਡਰ ਅੱਬੂ ਮੁਨਾਜਿਲ ਨੂੰ ਜੰਮੂ-ਕਸ਼ਮੀਰ ਦੇ ਬਾਰੀ ਬ੍ਰਹਿਮਣਾ ਅਤੇ ਸਾਂਬਾ ਸੈਕਟਰ ਵਿਚਾਲੇ ਮੌਜੂਦ ਕੁਝ ਸੰਵੇਦਨਸ਼ੀਲ ਟਿਕਾਣਿਆਂ ਨੂੰ ਆਈ. ਈ. ਡੀ. ਧਮਾਕੇ ਨਾਲ ਉਡਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਪੀ. ਓ. ਕੇ. ਵਿਚ ਮੌਜੂਦ ਆਈ. ਐੱਸ. ਆਈ. ਦੀ ਸਾਈਬਰ ਪ੍ਰੋਪੇਗੰਡਾ ਯੂਨਿਟ ਖ਼ਾਸ ਤੌਰ ’ਤੇ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸਪੋਰਟ ਲਈ ਤਿਆਰ ਕੀਤੀ ਗਈ ਸੀ। ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ’ਤੇ ਕਾਬਿਜ਼ ਹੋਣ ਵਿਚ ਇਸਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਇਸ ਯੂਨਿਟ ਵਿਚ 200 ਲੋਕ ਹਨ, ਜੋ ਸੋਸ਼ਲ ਮੀਡੀਆ ਰਾਹੀਂ ਪ੍ਰੋਪੇਗੰਡਾ ਵਾਰ ਵਿਚ ਲੱਗੇ ਹੋਏ ਹਨ।

Comment here