ਅਜਬ ਗਜਬਖਬਰਾਂਚਲੰਤ ਮਾਮਲੇ

ਜਦੋਂ 75 ਸਾਲਾ ਬਜ਼ੁਰਗ ਪਤਨੀ ਤੋਂ ਤਲਾਕ ਲੈਣ ਲਈ ਅਦਾਲਤ ਪਹੁੰਚਿਆ…

ਮੈਸੂਰ-ਕਰਨਾਟਕ ‘ਚ ਤਲਾਕ ਦਾ ਅਜੀਬ ਮਾਮਲਾ ਦੇਖਣ ਨੂੰ ਮਿਲਿਆ। ਦਰਅਸਲ, ਮੈਸੂਰ (ਦੇ ਇਕ 75 ਸਾਲਾ ਵਿਅਕਤੀ ਨੇ ਆਪਣੀ 70 ਸਾਲਾ ਪਤਨੀ ਵਿਰੁੱਧ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਜੋੜੇ ਦਾ ਵਿਆਹ 35 ਸਾਲ ਪਹਿਲਾਂ ਹੋਇਆ ਸੀ ਅਤੇ ਉਦੋਂ ਤੋਂ ਉਹ ਮੈਸੂਰ ਵਿੱਚ ਰਹਿ ਰਹੇ ਹਨ। ਉਨ੍ਹਾਂ ਦੀਆਂ ਤਿੰਨ ਧੀਆਂ ਹਨ। ਤਿੰਨੋਂ ਆਪਣੀ ਪਸੰਦ ਦੇ ਲੜਕੇ ਨਾਲ ਵਿਆਹ ਕਰਵਾ ਕੇ ਸੈਟਲ ਹੋ ਚੁੱਕੀਆਂ ਹਨ।
ਉਕਤ ਵਿਅਕਤੀ ਨੂੰ ਆਪਣੀਆਂ ਲੜਕੀਆਂ ਦਾ ਆਪਣੀ ਪਸੰਦ ਨਾਲ ਵਿਆਹ ਕਰਵਾਉਣਾ ਪਸੰਦ ਨਹੀਂ ਸੀ, ਜਿਸ ਕਾਰਨ ਪਤੀ-ਪਤਨੀ ‘ਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਪਤਨੀ ਨੇ ਵਾਰ-ਵਾਰ ਆਪਣੇ ਪਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਧੀਆਂ ਜਵਾਨ ਹੋ ਗਈਆਂ ਹਨ ਅਤੇ ਉਨ੍ਹਾਂ ਦੇ ਵਿਆਹ ਹੋ ਗਏ ਹਨ। ਹੁਣ ਉਹ ਇਸ ਬਾਰੇ ਕੁਝ ਨਹੀਂ ਕਰ ਸਕਦੇ।
ਆਪਣੀਆਂ ਧੀਆਂ ਦੇ ਵਿਆਹ ਤੋਂ ਨਾਰਾਜ਼ ਸ਼ਖਸ ਆਪਣੀ ਪਤਨੀ ਦਾ ਕਹਿਣਾ ਮੰਨਣ ਨੂੰ ਤਿਆਰ ਨਹੀਂ ਸੀ। ਉਸ ਨੇ ਧੀਆਂ ਦੇ ਵਿਆਹ ਲਈ ਵੀ ਪਤਨੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਉਸ ਦੇ ਕਾਰਨ ਹੀ ਧੀਆਂ ਹੱਥੋਂ ਨਿਕਲ ਗਈਆਂ। ਸਮੇਂ ਦੇ ਨਾਲ ਪਤੀ-ਪਤਨੀ ਦੇ ਮਤਭੇਦ ਵਧਦੇ ਗਏ। ਪਤੀ ਨੇ ਤਲਾਕ ਲਈ ਅਰਜ਼ੀ ਦਾਇਰ ਕੀਤੀ ਅਤੇ ਮਾਮਲਾ ਫੈਮਿਲੀ ਕੋਰਟ ਤੱਕ ਪਹੁੰਚ ਗਿਆ।
ਜੱਜ ਨੇ ਸਮਝਦਾਰੀ ਦਿਖਾਈ
ਮੈਸੂਰ ਵਿੱਚ 11 ਫਰਵਰੀ ਦਿਨ ਸ਼ਨੀਵਾਰ ਨੂੰ ਮੈਗਾ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਥੇ ਜੱਜ ਨੇ ਜੋੜੇ ਨੂੰ ਇਕੱਠੇ ਹੋਣ ਲਈ ਮਨਾ ਲਿਆ ਅਤੇ ਉਨ੍ਹਾਂ ਨੂੰ ਤਲਾਕ ਦੀ ਪਟੀਸ਼ਨ ਵਾਪਸ ਲੈਣ ਲਈ ਰਾਜ਼ੀ ਕਰ ਦਿੱਤਾ। ਜੱਜ ਨੇ ਕਿਹਾ, “ਹੁਣ ਤੱਕ ਕੁੱਲ 36 ਤਲਾਕ ਮੰਗਣ ਵਾਲੇ ਜੋੜੇ ਆਪਣੇ ਮਤਭੇਦ ਭੁਲਾ ਕੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਸਹਿਮਤ ਹੋਏ ਹਨ।” ਇਨ੍ਹਾਂ ਵਿੱਚੋਂ ਸਭ ਤੋਂ ਵੱਧ 27 ਮਾਮਲੇ ਸ਼ਹਿਰੀ ਖੇਤਰਾਂ ਦੇ ਸਨ।

Comment here