ਅਪਰਾਧਸਿਆਸਤਖਬਰਾਂਦੁਨੀਆ

ਛੋਟੇ-ਛੋਟੇ ਫੌਜੀ ਆਪ੍ਰੇਸ਼ਨਾਂ ਨਾਲ ਚੀਨ ਗੁਆਂਢੀ ਜ਼ਮੀਨ ’ਤੇ ਕਰ ਰਿਹੈ ਕਬਜ਼ਾ

ਨਵੀਂ ਦਿੱਲੀ- ਚੀਨ ਹਮੇਸ਼ਾ ਹੀ ਵਿਵਾਦਾ ’ਚ ਰਹਿਣ ਵਾਲੇ ਦੇਸ਼ਾਂ ਚੋਂ ਇੱਕ ਹੈ। ਉਹ ਆਪਣੇ ਆਪ ਨੂੰ ਸੁਪਰ ਪਾਵਰ ਬਣਾਉਣ ਲਈ ਹਮੇਸ਼ਾ ਕੋਈ ਨਾ ਕੋਈ ਹੱਥਕੱਢੇ ਅਪਣਾਉਦਾ ਰਹਿੰਦਾ ਹੈ। ਹੁਣ ਚੀਨ ਅਸਲ ਕੰਟਰੋਲ ਰੇਖਾ ’ਤੇ ਜਿਉਂ ਦੀ ਤਿਉਂ ਸਥਿਤੀ ਨੂੰ ਬਦਲਣ ਲਈ ‘ਸਲਾਮੀ ਸਲਾਈਸਿੰਗ’ ਤਕਨੀਕ ਦੀ ਵਰਤੋਂ ਕਰ ਰਿਹਾ ਹੈ। ਉਹ ਸਰਹੱਦੀ ਇਲਾਕਿਆਂ ’ਚ ਗੁਆਂਢੀਆਂ ਦੀ ਜ਼ਮੀਨ ’ਤੇ ਕਬਜ਼ਾ ਕਰ ਰਿਹਾ ਹੈ। ਇਸ ’ਚ ਉਹ ਹਮਲਾਵਰ ਐਕਸ਼ਨ ਰਾਹੀਂ ਦੂਜੇ ਦਾਅਵੇਦਾਰਾਂ ਦਾ ਟੈਸਟ ਲੈਂਦਾ ਹੈ। ਫਿਰ ਮੁਕਾਬਲੇ ਦਾ ਸਾਹਮਣਾ ਕਰਨ ’ਤੇ ਪਿੱਛੇ ਹੱਟ ਜਾਂਦਾ ਹੈ। ਦਰਅਸਲ ਸਲਾਮੀ ਸਲਾਈਸਿੰਗ ਦਾ ਮਤਲਬ ਗੁਆਂਢੀ ਦੇਸ਼ ਵਿਰੁੱਧ ਛੋਟੇ-ਛੋਟੇ ਫੌਜੀ ਆਪ੍ਰੇਸ਼ਨ ਚਲਾ ਕੇ ਕਿਸੇ ਵੱਡੇ ਇਲਾਕੇ ’ਤੇ ਕਬਜ਼ਾ ਕਰਨਾ ਹੈ। ਇਸ ਤਰ੍ਹਾਂ ਦੇ ਆਪ੍ਰੇਸ਼ਨ ਇੰਨੇ ਛੋਟੇ ਪੱਧਰ ’ਤੇ ਕੀਤੇ ਜਾਂਦੇ ਹਨ ਕਿ ਇਨ੍ਹਾਂ ਕਾਰਨ ਜੰਗ ਹੋਣ ਦਾ ਖਤਰਾ ਨਹੀਂ ਰਹਿੰਦਾ ਪਰ ਗੁਆਂਢੀ ਦੇਸ਼ ਨੂੰ ਇਹ ਸਮਝ ਨਹੀਂ ਆਉਂਦਾ ਕਿ ਇਸ ਦਾ ਜਵਾਬ ਕਿਵੇਂ ਦਿੱਤਾ ਜਾਏ। ਇਸੇ ਤਕਨੀਕ ਦੇ ਅਧੀਨ ਚੀਨ ਨੇ ਨੇਪਾਲ ਅਤੇ ਭੂਟਾਨ ਦੇ ਸਰਹੱਦੀ ਇਲਾਕਿਆਂ ’ਚ ਕਈ ਕਸਬਿਆਂ ਤੇ ਕਬਜ਼ਾ ਵੀ ਕੀਤਾ ਹੈ। ਚੀਨ ਨੇ ਅਕਤੂਬਰ 2021 ’ਚ ਜ਼ਮੀਨੀ ਸਰਹੱਦੀ ਕਾਨੂੰਨ ਨੂੰ ਅਪਣਾਇਆ ਇਸ ਰਾਹੀਂ ਚੀਨ ਨੇ ਦਾਅਵਾ ਕੀਤਾ ਕਿ ਉਹ ਆਪਣੀ ਪ੍ਰਭੂਸੱਤਾ ਅਤੇ ਸਰਹੱਦ ਦੀ ਮਜ਼ਬੂਤੀ ਨਾਲ ਰਾਖੀ ਕਰੇਗਾ। ਨਾਲ ਹੀ ਇਹ ਵਿਦੇਸ਼ ਮੰਤਰਾਲਾ, ਜਨਤਕ ਸੁਰੱਖਿਆ, ਕਸਟਮ ਡਿਊਟੀ, ਇਮੀਗ੍ਰੇਸ਼ਨ ਪ੍ਰਸ਼ਾਸਨ ਅਤੇ ਸਥਾਨਕ ਸਰਕਾਰਾਂ ਸਮੇਤ ਪ੍ਰਮੁੱਖ ਚੀਨੀ ਅਧਿਕਾਰੀਆਂ ਦਰਮਿਆਨ ਤਾਲਮੇਲ ਪੈਦਾ ਕਰਦਾ ਹੈ। ਇਸ ਕਾਨੂੰਨ ਨਾਲ ਭਾਰਤ ’ਤੇ ਉਲਟਾ ਅਸਰ ਹੋ ਸਕਦਾ ਹੈ। ਉਦਾਹਰਣ ਵਜੋਂ ਚੀਨ ਦੀ ਫੌਜ ਭਾਰਤ ਵਲੋਂ ਆਪਣੀ ਸਰਹੱਦ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਰੋਕ ਸਕਦੀ ਹੈ।

Comment here