ਅਜਬ ਗਜਬਸਿਆਸਤਖਬਰਾਂਗੁਸਤਾਖੀਆਂਚਲੰਤ ਮਾਮਲੇ

ਚੱਕ ਲੋ ਰੱਖ ਲੋ ਪਾਰਟੀ ਦਾ ਮੈਨੀਫੈਸਟੋ ਕਮਾਲ ਕਰ ਰਿਹੈ…

ਜਲੰਧਰ- ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੱਕਲੋ ਰੱਖਲੋ ਪਾਰਟੀ ਦੇ ਪ੍ਰਧਾਨ ਦਿਲਬਾਗ ਸਿਬੀਆ ਨੇ ਪਾਰਟੀ ਦੇ  ਮੈਨੀਫੈਸਟੋ ਬਾਰੇ ਖੁੱਲ ਕੇ ਚਰਚਾ ਕੀਤੀ, ਤੇ ਦੱਸਿਆ ਕਿ

1 ਸਾਡੀ ਸਰਕਾਰ ਬਣਨ ਤੇ ਮਹੀਨੇ ਭਰ ਦਾ ਪੂਰਾ ਰਾਸ਼ਨ ਫ੍ਰੀ ਦਿੱਤਾ ਜਾਇਆ ਕਰੇਗਾ ਜੋ ਕੇ ਸਿੱਧਾ ਤੁਹਾਡੇ ਘਰ ਪਹੁੰਚੇਗਾ ਜਿਸ ਨੂੰ ਤੁਸੀਂ ਸਾਡੀ ਐਪ ‘ਮੇਰਾ ਰਾਸ਼ਨ’ ਤੇ ਜਾ ਕੇ ਬੁੱਕ ਕਰ ਸਕੋਗੇ।

2ਬਿਜਲੀ ਬਿਲਕੁਲ ਮੁਫ਼ਤ ਮਿਲੇਗੀ ਤੇ ਤੁਸੀਂ ਜਿੰਨੀਆਂ ਮਰਜ਼ੀ ਯੂਨਿਟਾਂ ਬਾਲ ਸਕੋਗੇ ਤੇ ਬਿੱਲ ਹਰ ਵਾਰ ਜ਼ੀਰੋ ਆਵੇਗਾ।

3 ਤੁਹਾਡੇ ਹਲਕੇ ਦਾ ਐਮ ਐਲ ਏ ਤੁਹਾਡੇ ਮੁੰਡਿਆਂ ਨੂੰ ਰਿਸ਼ਤੇ ਕਰਵਾਉਣ ਲਈ ਜ਼ੁੰਮੇਵਾਰ ਹੋਵੇਗਾ ।

4 ਸ਼ਾਮ ਨੂੰ ਘਰ ਘਰ ਸ਼ਰਾਬ ਪਹੁੰਚਾਉਣ ਦੀ ਜਿੰਮੇਵਾਰੀ ਪਾਈਪਾਂ ਸਾਡੀ ਪਾਰਟੀ ਦੇ ਬਲਾਕ ਪ੍ਰਧਾਨਾਂ ਦੀ ਹੋਵੇਗੀ ਤੇ ਹਫ਼ਤੇ ਚ ਇੱਕ ਦਿਨ ਬੱਕਰਾ ਤੇ ਇੱਕ ਦਿਨ ਮੁਰਗ਼ਾ ਤੇ ਬਾਕੀ ਦਿਨ ਤਰੀ ਆਲੇ ਆਂਡੇ ਸਮੇਤ ਸਲਾਦ ਪਹੁੰਚਾਏ ਜਾਇਆ ਕਰਨਗੇ ਜਿਸ ਨਾਲ ਬਹੁਤ ਸਾਰੇ ਮੁੰਡਿਆਂ ਨੂੰ ਰੁਜ਼ਗਾਰ ਵੀ ਮਿਲੇਗਾ।

5 ਵਿਆਹ ਦਾ ਸਾਰਾ ਖਰਚ ਸੱਭਿਆਚਾਰਿਕ ਮਾਮਲਿਆਂ ਬਾਰੇ ਮੰਤਰੀ ਕਰਿਆ ਕਰਨਗੇ ਤੇ ਵਿਆਹ ਉੱਪਰ ਉੱਭਰਦੇ ਗਾਇਕ ਦਾ ਅਖਾੜਾ ਲਾਇਆ ਜਾਇਆ ਕਰੇਗਾ।

6 ਸੁਭਾ, ਦੁਪਹਿਰ ਅਤੇ ਸ਼ਾਮ ਦੀ ਚਾਹ ਰੋਟੀ ਵਾਸਤੇ ਪਿੰਡ ਦੇ ਪੰਚਾਇਤ ਘਰ ਵਿੱਚ ਹਰ ਰੋਜ ਬਦਲ ਬਦਲ ਕੇ ਕਦੇ ਇੰਡੀਅਨ ਸਟਾਈਲ ਤੇ ਕਦੇ ਵੈਸਟਰਨ ਸਟਾਈਲ Buffets ਲਗਾਇਆ ਜਾਇਆ ਕਰਨਗੇ ਤੇ ਘਰ ਦੀਆਂ ਸੁਆਣੀਆਂ ਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਪਵੇਗੀ।

7 ਹਰੇਕ ਪਿੰਡ ਇੱਕ ਸਿਨੇਮਾ ਘਰ ਬਣਾਇਆਂ ਜਾਏਗਾ ਤਾਂ ਜੋ ਪਿੰਡ ਦੇ ਲੋਕ ਨਵੀਂਆਂ ਫਿਲਮਾਂ ਦੇਖ ਸਕਣ।

8 ਹਰ ਇੱਕ ਪਿੰਡ ਨੂੰ ਮੁਫ਼ਤ ਵਾਈ ਫਾਈ ਇੰਟਰਨੈਟ ਨਾਲ ਲੈਸ ਕੀਤਾ ਜਾਵੇਗਾ ਤਾਂ ਦੁਨੀਆਂ ਬਾਰੇ ਜਾਣਕਾਰੀ ਮਿਲਦੀ ਰਹੇ।

9 ਹਰ ਇੱਕ ਪਰਿਵਾਰ ਨੂੰ ਸਾਲ ਵਿੱਚ ਇੱਕ ਵਾਰ ਪਹਾੜਾਂ ਦੀ ਸੈਰ ਤੇ ਦੋ ਸਾਲ ਚ ਇੱਕ ਵਾਰ ਵਿਦੇਸ਼ ਦੀ ਸੈਰ ਕਰਵਾਈ ਜਾਇਆ ਕਰੇਗੀ ਜਿਸਦਾ ਸਾਰਾ ਖ਼ਰਚਾ ਸੈਰ ਸਪਾਟਾ ਵਿਭਾਗ ਆਪਣੇ ਕੋਲੋਂ ਕਰੇਗਾ।

10 ਸਾਰੇ ਪਿੰਡਾਂ ਤੇ ਸ਼ਹਿਰਾਂ ਨੂੰ ਮੈਟਰੋ ਨਾਲ ਜੋੜਿਆ ਜਾਏਗਾ ਤਾਂ ਕੇ ਕੁੜੀਆਂ ਨੂੰ ਸੰਧਾਰਾ ਪਹੁੰਚਾਉਣ ਜਾਂ ਹੋ ਦਿਨ ਤਿਉਹਾਰ ਤੇ ਆਉਣ ਜਾਣ ਵਿੱਚ ਦਿੱਕਤ ਨਾ ਆਵੇ।

11 ਚਾਲੀ ਸਾਲ ਤੋਂ ਉੱਪਰ ਵਾਲ਼ਿਆਂ ਲਈ ਜ਼ਰਦਾ, ਬੀੜੀ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਹੋਰ ਦਵਾਈਆਂ (ਇਸ਼ਾਰਾ ਸਮਝੋ)ਬਿਲਕੁਲ ਮੁਫ਼ਤ ਦਿੱਤੀਆਂ ਜਾਇਆ ਕਰਨਗੀਆਂ।

12 ਕਿਸੇ ਪਰਿਵਾਰਕ ਮੈਂਬਰ ਦੀ ਮੌਤ ਹੋ ਜਾਣ ਤੇ 100 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਜਾਇਆ ਕਰੇਗਾ ਤੇ ਕਿਸੇ ਵਿਅਕਤੀ ਦੀ ਬਿਮਾਰੀ ਦਾ ਸਾਰਾ ਖ਼ਰਚਾ ਸਿਹਤ ਵਿਭਾਗ ਕਰੇਗਾ।

13 ਖੇਤੀ ਸਾਰੀ ਰੋਬੋਟਜ਼ ਨਾਲ ਕੀਤੀ ਜਾਵੇਗੀ ਤਾਂ ਕੇ ਸਾਡੇ ਕਿਸਾਨ ਵੀਰਾਂ ਨੂੰ ਤਪਦੀਆਂ ਧੁੱਪਾਂ ਅਤੇ ਪੋਹ ਦੀਆਂ ਰਾਤਾਂ ਚ ਕੰਮ ਨਾ ਕਰਨਾ ਪਵੇ।

14 ਕਾਲਜ,ਸਕੂਲ ਤੇ ਯੂਨੀਵਰਸਿਟੀਆਂ ਸਾਰਾ ਕੁੱਝ ਬੰਦ ਕਰਕੇ ਜੂਆ ਘਰ ਬਣਾਏ ਜਾਣਗੇ ਤਾਂ ਕੇ ਮਨੋਰੰਜਨ ਵਿੱਚ ਕਮੀ ਨਾ ਆਵੇ।

15 ਹਰ ਪਰਿਵਾਰ ਨੂੰ ਆਧੁਨਿਕ ਹਥਿਆਰ ਤੇ ਟੈਂਕ ਮੁਹੱਈਆ ਕਰਵਾਏ ਜਾਣਗੇ।

ਅੰਤ ਵਿੱਚ ਉਹਨਾਂ ਕਿਹਾ ਕਿ ਇਹ ਸਾਡਾ ਆਪਣਾ ਪੰਜਾਬ ਹੈ ਤੇ ਇਸਦਾ ਵਿਕਾਸ ਅਸੀਂ ਆਪਣੇ ਲਹੂ ਦਾ ਆਖਰੀ ਕਤਰਾ ਡੋਲ ਕੇ ਵੀ ਕਰਾਂਗੇ, ਤੇ ਆਸ ਪ੍ਰਗਟਾਈ ਕਿ ਏਨੀਆਂ ਸਹੂਲਤਾਂ ਨੂੰ ਦੇਖਦਿਆਂ ਪੰਜਾਬ ਦੀ ਜਨਤਾ ਐਤਕੀਂ ਉਹਨਾਂ ਦੀ ਪਾਰਟੀ ਨੂੰ ਜ਼ਰੂਰ ਸੱਤਾ ਵਾਲੇ ਤਖਤ ਤੇ ਬਿਠਾਏਗੀ।

Comment here