ਸਿਆਸਤਖਬਰਾਂਦੁਨੀਆ

ਚੀਨ ਵਲੋਂ ਭੇਜੇ ਹਥਿਆਰ ਨਿਕਲੇ ਖਰਾਬ, ਪਾਕਿ ਨਰਾਜ਼

ਬੀਜਿੰਗ-ਚੀਨ ਨੇ ਕੁਝ ਆਧੁਨਿਕ ਮਿਲਟਰੀ ਹਥਿਆਰ ਪਾਕਿਸਤਾਨ ਆਰਮੀ ਨੂੰ ਸਪਲਾਈ ਕੀਤੇ ਸਨ ਪਰ ਬਹੁਤ ਹੀ ਖਰਾਬ ਅਤੇ ਘਟੀਆ ਸਰਵਸਿੰਗ ਦੇ ਕਾਰਨ ਉਸ ਦੇ ਰੱਖ-ਰਖਾਅ ’ਚ ਪਾਕਿਸਤਾਨੀ ਆਰਮੀ ਨੂੰ ਪਰੇਸ਼ਾਨੀ ਹੋ ਰਹੀ ਹੈ। ਪਾਕਿਸਤਾਨੀ ਆਰਮੀ ਨੂੰ ਇਹ ਨਾ-ਗਵਾਰ ਲੱਗ ਰਿਹਾ ਹੈ ਅਤੇ ਹੁਣ ਇਸ ਕਾਰਨ ਦੋਵਾਂ ਦੇਸ਼ਾਂ ਦੀ ਦੋਸਤੀ ’ਚ ਦਰਾਰ ਆ ਰਹੀ ਹੈ।
ਅਲੀ ਮਾਇਆਦੀਨ ਦੇ ਇਕ ਬਲਾਗ ’ਚ ਨਿਸਾਰ ਅਹਿਮਦ ਨੇ ਦੱਸਿਆ ਹੈ ਕਿ ਪਾਕਿਸਤਾਨ ਇਸ ਸਮੇਂ ਆਪਣੀ ਫੌਜ ਸਮੱਰਥਾਵਾਂ ਨੂੰ ਵਾਧਾ ਦੇ ਰਿਹਾ ਹੈ। ਇਸ ਦੇ ਤਹਿਤ ਉਸ ਨੇ ਚੀਨ ਤੋਂ ਮਾਨਵ ਰਹਿਤ ਲੜਾਕੇ ਹਵਾਈ ਵਾਹਨਾਂ ਦੀ ਖਰੀਦ ਕੀਤੀ ਸੀ। ਚੀਨ ਦੇ ਚੇਂਗਦੂ ਏਅਰਕਰਾਫਟ ਇੰਡਸਟਰੀ ਨੇ ਪਾਕਿਸਤਾਨ ਨੂੰ ਤਿੰਨ ਹਥਿਆਰਬੰਦ ਡਰੋਨ ਜਨਵਰੀ 2021 ’ਚ ਦਿੱਤੇ ਸਨ ਜਿਨ੍ਹਾਂ ਨੂੰ ਪਾਕਿਸਤਾਨੀ ਹਵਾਈ ਫੌਜ ’ਚ ਸ਼ਾਮਲ ਕੀਤਾ ਗਿਆ ਸੀ ਪਰ ਕੁਝ ਹੀ ਦਿਨਾਂ ਬਾਅਦ ਇਨ੍ਹਾਂ ਡਰੋਨ ’ਚ ਖਰਾਬੀ ਆ ਗਈ ਅਤੇ ਅੰਤਤ: ਇਨ੍ਹਾਂ ਨੂੰ ਹਵਾਈ ਫੌਜ ਦੇ ਬੇੜੇ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਇਨ੍ਹਾਂ ਦੀ ਵਰਤੋਂ ਬੰਦ ਹੋ ਗਈ। ਰਿਪੋਰਟ ’ਚ ਡਰੋਨ ਦੀ ਖਰੀਦ ਨੂੰ ਪਾਕਿਸਤਾਨ ਆਰਮੀ ਦਾ ਇਕ ਬੁਰਾ ਸੁਫ਼ਨਾ ਦੱਸਿਆ ਗਿਆ ਹੈ।
ਅਲ ਮਾਇਆਦੀਨ ’ਚ ਅਹਿਮਦ ਨੇ ਲਿਖਿਆ ਹੈ ਕਿ ਮਨੁੱਖ ਰਹਿਤ ਲੜਾਕੂ ਵਾਹਨਾਂ (ਯੂ.ਸੀ.ਏ.ਵੀ.) ਦੀ ਖਰੀਦ ਤੋਂ ਬਾਅਦ ਰਿਸ਼ਤਿਆਂ ’ਚ ਤਣਾਅ ਆ ਗਿਆ। ਦੱਸਿਆ ਗਿਆ ਕਿ ਇਹ ਸਮਾਂ ਅਜਿਹਾ ਹੈ ਕਿ ਜਦੋਂ ਪਾਕਿਸਤਾਨ ਆਪਣੇ ਫੌਜ ਉਪਕਰਣਾਂ ਨੂੰ ਵਾਧਾ ਦੇ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਚੀਨ ਨਿਰਮਿਤ ਵਿੰਗ ਲੂੰਗ ਮਨੁੱਖ ਰਹਿਤ ਹਵਾਈ ਪ੍ਰਣਾਲੀ (ਯੂ.ਸੀ.ਏ.ਵੀ.) ਨੂੰ ਸ਼ਾਮਲ ਕੀਤੇ ਜਾਣ ਦੇ ਕੁਝ ਦਿਨਾਂ ਦੇ ਅੰਦਰ ਹੀ ਕੁਝ ਖਰਾਬੀ ਦੇ ਕਾਰਨ ਉਨ੍ਹਾਂ ਦੀ ਵਰਤੋਂ ਬੰਦ ਹੋ ਗਈ। ਉਧਰ ਸੀ.ਏ.ਟੀ.ਆਈ.ਸੀ. ਹੁਣ ਤੱਕ ਗਰਾਊਂਡੇਡ ਡਰੋਨ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਤਮਾਮ ਸੰਪਰਕਾਂ ਦੇ ਅੱਗੇ ਬਿਲਕੁੱਲ ਵੀ ਸਹਿਯੋਗ ਕਰਦਾ ਨਹੀਂ ਦਿਖਿਆ। ਫਰਮ ਵਲੋਂ ਸਪਲਾਈ ਕੀਤੇ ਗਏ ਪੁਰਜੇ ਘਟੀਆ ਸਨ ਅਤੇ ਜ਼ਿਆਦਾਤਰ ਵਰਤੋਂ ਦੇ ਲਈ ਜਗ੍ਹਾ ਤੋਂ ਬਾਹਰ ਸਨ।

Comment here