ਅਪਰਾਧਸਿਆਸਤਖਬਰਾਂਦੁਨੀਆ

ਚੀਨ ਫਿਰ ਬਣਿਆ ਭਾਰਤ ਲਈ ਖਤਰਾ

ਨਵੀਂ ਦਿੱਲੀ-ਚੀਨ ਨੇ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਉਚਾਈ ਵਾਲੇ ਕਈ ਸਰਹੱਦੀ ਖੇਤਰਾਂ ’ਚ ਆਪਣੇ ਜਵਾਨਾਂ ਲਈ ਨਵੇਂ ਮਾਡਿਊਲਰ ਕੰਟੇਨਰ ਆਧਾਰਿਤ ਆਵਾਸ (ਆਰਜ਼ੀ ਤੰਬੂ) ਸਥਾਪਤ ਕੀਤੇ ਹਨ। ਖੇਤਰ ’ਚ ਭਾਰਤੀ ਫ਼ੌਜੀਆਂ ਦੀ ਤਾਇਨਾਤੀ ਦੇ ਜਵਾਬ ’ਚ ਉਸ ਨੇ ਇਹ ਕਦਮ ਚੁੱਕਿਆ ਹੈ। ਇਹ ਤੰਬੂ ਹੋਰਨਾਂ ਸਥਾਨਾਂ ਤੋਂ ਇਲਾਵਾ ਤਾਸ਼ੀਗੋਂਗ, ਮਾਂਜਾ, ਹਾਟ ਸਪ੍ਰਿੰਗਸ ਅਤੇ ਚੁਰੂਪ ਕੋਲ ਲਾਏ ਗਏ ਹਨ, ਜਿਹਡ ਖੇਤਰ ’ਚ ਦੋਵਾਂ ਧਿਰਾਂ ਵਿਚਾਲੇ ਤਣਾਅ ਨੂੰ ਦਰਸਾਉਂਦਾ ਹੈ।
ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਪਿਛਲੇ ਸਾਲ ਇਸ ਖੇਤਰ ਵਿਚ ਆਪਣੀ ਹਿਮਾਕਤ ’ਤੇ ਭਾਰਤੀ ਪ੍ਰਤੀਕਿਰਿਆ ਦੇ ਅਸਰ ਨੂੰ ਮਹਿਸੂਸ ਕਰ ਰਹੀ ਹੈ। ਚੀਨੀ ਫ਼ੌਜ ਨੂੰ ਇਸ ਖੇਤਰ ’ਚ ਫ਼ੌਜੀਆਂ ਦੀ ਲੰਬੀ ਤਾਇਨਾਤੀ ਅਤੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਚੀਨੀ ਕਾਰਵਾਈ ਤੋਂ ਬਾਅਦ ਭਾਰਤੀ ਪ੍ਰਤੀਕਿਰਿਆ ਨੇ ਗੁਆਂਢੀ ਦੇਸ਼ ਨੂੰ ਹੈਰਾਨ ਕਰ ਦਿੱਤਾ। ਖ਼ਾਸ ਕਰਕੇ ਗਲਵਾਨ ਘਾਟੀ ਦੇ ਸੰਘਰਸ਼ ਤੋਂ ਬਾਅਦ ਉਸ ਨੇ ਉਨ੍ਹਾਂ ਖੇਤਰਾਂ ’ਚ ਫ਼ੌਜੀਆਂ ਨੂੰ ਤਾਇਨਾਤ ਕੀਤਾ ਜਿੱਥੇ ਪਹਿਲਾਂ ਕਦੇ ਤਾਇਨਾਤੀ ਨਹੀਂ ਹੁੰਦੀ ਸੀ।

Comment here