ਸਿਆਸਤਖਬਰਾਂਦੁਨੀਆ

ਚੀਨ ਪ੍ਰਮਾਣੂ ਤਾਕਤ ਦੇ ਵਿਸਥਾਰ ਲਈ ਕਰ ਰਿਹਾ ਬੁਨਿਆਦੀ ਢਾਂਚੇ ਦਾ ਨਿਰਮਾਣ

ਵਾਸ਼ਿੰਗਟਨ-ਚੀਨ ਆਪਣੀ ਜ਼ਮੀਨੀ, ਸਮੁੰਦਰੀ ਅਤੇ ਵਾਯੂ ਆਧਾਰਿਤ ਪ੍ਰਮਾਣੂ ਸਮਰੱਥਾ ਪ੍ਰਣਾਲੀ ਦੀ ਗਿਣਤੀ ’ਚ ਵਾਧਾ ਕਰ ਰਿਹਾ ਹੈ ਅਤੇ ਆਪਣੀ ਪ੍ਰਮਾਣੂ ਤਾਕਤ ਦੇ ਵਿਸਤਾਰ ਲਈ ਜ਼ਰੂਰੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਿਹਾ ਹੈ ਅਤੇ ਸਾਲ 2030 ਤੱਕ ਉਸ ਦੇ ਕੋਲ ਮੈਜੂਦ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਘਟੋ-ਘੱਟ 1000 ਤੱਕ ਪਹੁੰਚ ਸਕਦੀ ਹੈ।
ਪੈਂਟਾਗਨ ਦੀ ਇਹ ਰਿਪੋਰਟ ਉਸ ਸਮੇਂ ਆਈ ਹੈ ਜਦ ਤਾਈਵਾਨ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਅਮਰੀਕਾ ਅਤੇ ਚੀਨ ਦੇ ਸੰਬੰਧਾਂ ’ਚ ਤਣਾਅ ਹੈ। ਪੈਂਟਾਗਨ ਦਾ ਨਵਾਂ ਮੁਲਾਂਕਣ ਪਿਛਲੇ ਸਾਲ ਦੀ ਉਸ ਦੀ ਰਿਪੋਰਟ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਕਿਉਂਕਿ ਪਿਛਲੀ ਰਿਪੋਰਟ ’ਚ ਉਸ ਨੇ ਕਿਹਾ ਸੀ ਕਿ ਇਕ ਦਹਾਕੇ ਦੇ ਅੰਦਰ ਬੀਜਿੰਗ ਦੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਕਰੀਬ 400 ਹੋ ਸਕਦੀ ਹੈ। ਉਸ ਨੇ ਕਿਹਾ ਕਿ ਚੀਨ ਦੇ ਹਮਲਾਵਰ ਰੁਖ ਅਤੇ ਮੁੜ ਕਾਰਵਾਈ ਕਰਨ ਦੀਆਂ ਸੁਵਿਧਾਵਾਂ ਦਾ ਨਿਰਮਾਣ ਕਰਾ ਕੇ ਪਲੂਟੋਨੀਅਮ ਦੇ ਨਿਰਮਾਣ ਦੀ ਸਮਰੱਥਾ ਵਧਾ ਰਿਹਾ ਹੈ ਅਤੇ ਇਸ ਦੇ ਰਾਹੀਂ ਆਪਣੇ ਪ੍ਰਮਾਣੂ ਸ਼ਕਤੀ ਦੇ ਵਿਸਤਾਰ ’ਚ ਸਹਿਯੋਗ ਲੈ ਰਿਹਾ ਹੈ।
ਇਸ ਰਿਪੋਰਟ ’ਚ ਤਾਈਵਾਨ, ਭਾਰਤ ਵਿਰੁੱਧ ਚੀਨ ਦੇ ਹਮਲਾਵਰ ਰੁਖ ਅਤੇ ਇੰਡੋਨੇਸ਼ੀਆ, ਮਲੇਸ਼ੀਆ, ਫਿਲੀਪੀਨ ਅਤੇ ਵੀਅਤਨਾਮ ਵਿਰੁੱਧ ਬੀਜਿੰਗ ਦੇ ਸਖਤ ਰੁਖ ਰੱਖਣ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ। ਪੈਂਟਾਗਨ ਦਾ ਕਹਿਣਾ ਹੈ ਕਿ ਸਾਲ 2027 ਤੱਕ ਚੀਨ ਕੋਲ 700 ਤੱਕ ਪ੍ਰਮਾਣੂ ਹਥਿਆਰ ਹੋ ਸਕਦੇ ਹਨ ਅਤੇ ਬੀਜਿੰਗ ਦਾ ਇਰਾਦਾ 2030 ਤੱਕ 1000 ਪ੍ਰਮਾਣੂ ਹਥਿਆਰ ਰੱਖਣ ਦਾ ਹੈ

Comment here