ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਚੀਨ ਨੇ ਕੋਰੋਨਾ ਮਹਾਂਮਾਰੀ ਬਾਰੇ ਛੁਪਾਏ ਤੱਥ-ਡਬਲਯੂ.ਐੱਚ.ਓ.

ਬੀਜਿੰਗ-ਰਿਸਰਚ ਰਿਪੋਰਟ ਮੁਤਾਬਕ ਚੀਨ ਦੇ ਜਿਸ ਸੂਬੇ ’ਚ ਕੋਰੋਨਾ ਦੇ ਮਾਮਲੇ ਆਏ ਅਤੇ ਇਹ ਮਹਾਮਾਰੀ ਦਾ ਕੇਂਦਰ ਬਣਿਆ, ਉਥੇ ਕਈ ਮਹੀਨੇ ਪਹਿਲਾਂ ਤੋਂ ਹੀ ਇਸ ਮਹਾਮਾਰੀ ਦੀ ਜਾਂਚ ਲਈ ਇਸਤੇਮਾਲ ’ਚ ਆਉਣ ਵਾਲੀ ਪੀ.ਸੀ.ਆਰ. ਕਿੱਟ ਦੀ ਖਰੀਦਦਾਰੀ ਵੱਡੀ ਗਿਣਤੀ ’ਚ ਸ਼ੁਰੂ ਹੋ ਗਈ ਸੀ ਜਦਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੂੰ ਚੀਨ ਵੱਲੋਂ ਕੋਰੋਨਾ ਦੇ ਬਾਰੇ ’ਚ ਕੁਝ ਨਹੀਂ ਦੱਸਿਆ ਗਿਆ ਸੀ। ਮੀਡੀਆ ਰਿਪੋਰਟਸ ’ਚ ਦਾਅਵਾ ਕੀਤਾ ਗਿਆ ਸੀ ਕਿ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ’ਚ ਸਭ ਤੋਂ ਪਹਿਲਾਂ ਕੋਰੋਨਾ ਦਾ ਮਾਮਲਾ ਸਾਹਮਣੇ ਆਇਆ ਸੀ। ਵਿਸ਼ਵ ਸਿਹਤ ਸੰਗਠਨ ਨੇ ਪਹਿਲੇ ਹੀ ਦੱਸਿਆ ਸੀ ਕਿ ਚੀਨ ਦੇ ਅਧਿਕਾਰੀਆਂ ਨੇ ਉਸ ਨੂੰ 31 ਦਸੰਬਰ 2019 ਨੂੰ ਪਹਿਲੀ ਵਾਰ ਸੂਚਿਤ ਕੀਤਾ ਸੀ ਕਿ ਸ਼ਹਿਰ ’ਚ ਨਿਮੋਨੀਆ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਦਾ ਕਾਰਨ ਪਤਾ ਨਹੀਂ ਹੈ।
ਇਸ ਤੋਂ ਬਾਅਦ 7 ਜਨਵਰੀ 2020 ਨੂੰ ਚੀਨੀ ਅਧਿਕਾਰੀਆਂ ਨੇ ਨਵੇਂ ਤਰ੍ਹਾਂ ਦੇ ਕੋਰੋਨਾ ਵਾਇਰਸ ਦੀ ਪਛਾਣ ਕੀਤੀ, ਜਿਸ ਨੂੰ ਸਾਰਸ-ਕੋਵ-2 ਦੇ ਰੂਪ ’ਚ ਜਾਣਿਆ ਗਿਆ। ਮੰਨਿਆ ਜਾਂਦਾ ਹੈ ਕਿ ਇਸ ਵਾਇਰਸ ਨਾਲ ਕੋਰੋਨਾ ਬੀਮਾਰੀ ਫੈਲੀ। ਹੌਲੀ-ਹੌਲੀ ਇਹ ਦੁਨੀਆ ਦੇ ਹਰ ਪਾਸੇ ਫੈਲ ਗਿਆ। ਅੱਜ ਕਰੀਬ 230 ਮਿਲੀਅਨ ਲੋਕ ਇਸ ਮਹਾਮਾਰੀ ਦੀ ਲਪੇਟ ’ਚ ਆ ਚੁੱਕੇ ਹਨ। ਦੁਨੀਆ ਭਰ ’ਚ 48 ਲੱਖ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਆਸਟ੍ਰੇਲੀਆਈ-ਅਮਰੀਕੀ ਫਰਮ ਇੰਟਰਨੈੱਟ 2.0 ਮੁਤਾਬਕ, ਪੋਲੀਮੇਰੇਜ਼ ਚੇਨ ਰਿਐਕਸ਼ਨ (ਪੀ.ਸੀ.ਆਰ.) ਦੀ ਖਰੀਦਦਾਰੀ ਸਾਲ 2019 ’ਚ ਹੁਬਈ ਸੂਬੇ ’ਚ ਅਚਾਨਕ ਵਧ ਗਈ ਸੀ। ਸਾਲ ਦੇ ਦੂਜੇ ਹਿੱਸੇ ’ਚ ਇਸ ਦੀ ਖਰੀਦਦਾਰੀ ’ਚ ਹੋਰ ਤੇਜ਼ੀ ਆਈ। ਪੀ.ਸੀ.ਆਰ. ਉਹ ਤਰੀਕਾ ਹੈ, ਜਿਸ ’ਚ ਜਾਂਚਕਰਤਾ ਇਨਫੈਕਸ਼ਨ ਜਾਂ ਜੈਨੇਟਿਕ ਬੀਮਾਰੀ ਨੂੰ ਲੈ ਕੇ ਡੀ.ਐੱਨ.ਏ. ਸੈਂਪਲ ਦੀ ਜਾਂਚ ਕਰਦੇ ਹਨ।

Comment here