ਅਪਰਾਧਸਿਆਸਤਖਬਰਾਂਦੁਨੀਆ

ਚੀਨ ਤੇ ਪਾਕਿ ਧਾਰਮਿਕ ਸੁਤੰਤਰਤਾ ਦੀ ਉਲੰਘਣਾ ’ਚ ਸਭ ਤੋਂ ਮੋਹਰੀ

ਵਾਸ਼ਿੰਗਟਨ-ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਜੇ. ਬਲਿੰਕੇਨ ਦੇ ਅਨੁਸਾਰ ਦੁਨੀਆ ਭਰ ’ਚ ਬਹੁਤ ਸਾਰੀਆਂ ਥਾਵਾਂ ’ਤੇ, ਅਸੀਂ ਸਰਕਾਰਾਂ ਨੂੰ ਸਿਰਫ ਉਨ੍ਹਾਂ ਦੀਆਂ ਮਾਨਤਾਵਾਂ ਅਨੁਸਾਰ ਆਪਣੀ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰਨ ਲਈ ਲੋਕਾਂ ਨੂੰ ਪ੍ਰੇਸ਼ਾਨ, ਗ੍ਰਿਫਤਾਰ, ਧਮਕੀ, ਜੇਲ ਅਤੇ ਮਾਰਦੇ ਹੋਏ  ਦੇਖਦੇ  ਹਾਂ। ਅਮਰੀਕੀ ਪ੍ਰਸ਼ਾਸਨ ਹਰੇਕ ਵਿਅਕਤੀ ਦੇ ਧਰਮ ਜਾਂ ਵਿਸ਼ਵਾਸ ਦੀ ਆਜ਼ਾਦੀ ਦੇ ਅਧਿਕਾਰ ਦਾ ਸਮਰਥਨ ਕਰਨ ਲਈ ਪ੍ਰਤੀਬੱਧ ਹੈ, ਜਿਸ ’ਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਕਰਨ ਵਾਲਿਆਂ ਅਤੇ ਘਟੀਆ ਸਲੂਕ ਕਰਨ ਵਾਲਿਆਂ ਦਾ ਸਾਹਮਣਾ ਕਰਨਾ ਅਤੇ ਉਨ੍ਹਾਂ ਦਾ ਮੁਕਾਬਲਾ ਕਰਨਾ ਸ਼ਾਮਲ ਹੈ?
ਸੈਕਰੇਟਰੀ ਆਫ ਸਟੇਟਸ ਭਾਵ ਵਿਦੇਸ਼ ਮੰਤਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਹਰੇਕ ਸਾਲ ਅਜਿਹੀਆਂ ਸਰਕਾਰਾਂ ਅਤੇ ਗੈਰ-ਸਰਕਾਰੀ ਹਿੱਤਧਾਰਕਾਂ ਦੀ ਪਛਾਣ ਕਰੇ ਜੋ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੇ ਕਾਰਨ, ਕੌਮਾਂਤਰੀ ਧਾਰਮਿਕ ਆਜ਼ਾਦੀ ਕਾਨੂੰਨ  ਤਹਿਤ ਨਾਮਜ਼ਦਾਂ ਦੀ ਸੂਚੀ ’ਚ ਸਥਾਨ ਹਾਸਲ ਕਰਦੇ ਹਨ। ਬਲਿੰਕੇਨ  ਕਹਿੰਦੇ ਹਨ ਕਿ ‘ਮੈਂ ਬਰਮਾ, ਪੀਪਲਜ਼ ਰਿਪਬਲਿਕ ਆਫ ਚਾਈਨਾ, ਇਰਟਰੀਆ, ਈਰਾਨ, ਡੀ. ਪੀ. ਆਰ.  ਕੇ., ਪਾਕਿਸਤਾਨ, ਰੂਸ, ਸਾਊਦੀ ਅਰਬ, ਤਾਜ਼ਿਕਸਤਾਨ ਅਤੇ ਤੁਰਕਮੇਨਿਸਤਾਨ ਨੂੰ ਧਾਰਮਿਕ ਆਜ਼ਾਦੀ ਦੇ ਸਹੇਜਣ, ਚੱਲ ਰਹੇ ਅਤੇ ਗੰਭੀਰ ਉਲੰਘਣਾਵਾਂ ’ਚ ਸ਼ਾਮਲ ਹੋਣ ਜਾਂ ਸਹਿਣ ਕਰਨ  ਲਈ ਵਿਸ਼ੇਸ਼ ਚਿੰਤਾ ਵਾਲੇ ਦੇਸ਼ਾਂ ਦੇ ਰੂਪ ’ਚ ਨਾਮਜ਼ਦ ਕਰ ਰਿਹਾ ਹਾਂ। ਮੈਂ ਅਲਜੀਰੀਆ, ਕੋਮੋਰੋਸ, ਕਿਊਬਾ ਅਤੇ ਨਿਕਾਰਾਗੁਆ ਨੂੰ ਉਨ੍ਹਾਂ ਦੀਆਂ ਸਰਕਾਰਾਂ ਦੇ ਕਾਰਨ ਇਕ ਵਿਸ਼ੇਸ਼ ਨਿਗਰਾਨੀ ਸੂਚੀ ’ਚ ਰੱਖ ਰਿਹਾ ਹੈ, ਜੋ ‘ਧਾਰਮਿਕ ਆਜ਼ਾਦੀ ਦੀ ਗੰਭੀਰ  ਉਲੰਘਣਾ’ ’ਚ ਸ਼ਾਮਲ ਰਹੀਆਂ ਹਨ ਜਾਂ ਉਨ੍ਹਾਂ ਨੇ ਇਸ ਨੂੰ ਸਹਿਣ ਕੀਤਾ ਹੈ।ਅਖੀਰ ’ਚ ਮੈਂ ਅਲ-ਸ਼ਬਾਬ, ਬੋਕੋ ਹਰਮ, ਹਯਾਤ ਤਹਿਰੀਰ ਅਲ-ਸ਼ਾਮ, ਹੌਥਿਸ, ਆਈ. ਐੱਸ. ਆਈ. ਐੱਸ., ਆਈ. ਐੱਸ. ਆਈ. ਐੱਸ.-ਗ੍ਰੇਟਰ ਸਹਾਰਾ, ਆਈ. ਐੱਸ. ਆਈ. ਐੱਸ-ਪੱਛਮੀ ਅਫਰੀਕਾ, ਜਮਾਤ ਨਸਤਰ ਅਲ-ਇਸਲਾਮ ਵਾਲ-ਮੁਸਲਮੀਨ ਨੂੰ ਨਾਮਜ਼ਦ ਕਰ ਰਿਹਾ ਹਾਂ ਅਤੇ ਤਾਲਿਬਾਨ ਨੂੰ ਵਿਸ਼ੇਸ਼ ਚਿੰਤਾ ਵਾਲੇ ਸੰਗਠਨ ਦੇ ਰੂਪ ’ਚ।’
ਬਲਿੰਕੇਨ ਨੇ ਕਿਹਾ ਕਿ ‘ਅਸੀਂ ਸਾਰੀਆਂ ਸਰਕਾਰਾਂ ’ਤੇ ਉਨ੍ਹਾਂ ਦੇ ਕਾਨੂੰਨਾਂ ਅਤੇ ਪ੍ਰਥਾਵਾਂ ’ਚ ਕਮੀਆਂ ਨੂੰ ਦੂਰ ਅਤੇ ਘਟੀਆ ਸਲੂਕ ਲਈ ਜ਼ਿੰਮੇਵਾਰ ਲੋਕਾਂ ਲਈ ਜਵਾਬਦੇਹੀ ਲਈ ਉਤਸ਼ਾਹਿਤ ਕਰਨ ਲਈ ਦਬਾਅ ਪਾਉਣਾ ਜਾਰੀ ਰੱਖਾਂਗੇ। ਸੰਯੁਕਤ ਰਾਜ ਅਮਰੀਕਾ ਸਰਕਾਰਾਂ, ਨਾਗਰਿਕ ਸਮਾਜ ਸੰਗਠਨਾਂ ਅਤੇ ਧਾਰਮਿਕ ਭਾਈਚਾਰਿਆਂ ਦੇ ਮੈਂਬਰਾਂ ਦੇ ਨਾਲ ਕੰਮ ਕਰਨ ਲਈ ਪ੍ਰਤੀਬੱਧ ਹੈ। ਤਾਂ ਕਿ ਦੁਨੀਆ ਭਰ ’ਚ ਧਾਰਮਿਕ ਆਜ਼ਾਦੀ ਨੂੰ ਅੱਗੇ ਵਧਾਇਆ ਜਾ ਸਕੇ ਅਤੇ ਉਨ੍ਹਾਂ ਵਿਅਕਤੀਆਂ ਅਤੇ ਭਾਈਚਾਰਿਆਂ ਦੀ ਦੁਰਦਸ਼ਾ ਦਾ ਹੱਲ ਕੀਤਾ ਜਾ ਸਕੇ ਜੋ ਆਪਣੇ ਭਰੋਸਾ ਕਰਨ ਜਾਂ ਨਾ ਕਰਨ ਦੇ ਕਾਰਨ ਘਟੀਆ ਸਲੂਕ, ਤਸ਼ੱਦਦ ਅਤੇ ਵਿਤਕਰੇ ਦਾ ਸਾਹਮਣਾ ਕਰ ਰਹੇ ਹਨ।’
ਅੱਜ ਵਿਸ਼ਵ ’ਚ ਧਾਰਮਿਕ ਆਜ਼ਾਦੀ ਲਈ ਚੁਣੌਤੀਆਂ ਮੁੱਢਲੀਆਂ ਤੇ ਸਹੇਜੀਆਂ ਹਨ ਅਤੇ ਡੂੰਘੀਆਂ ਜੜ੍ਹਾਂ ਜਮਾ ਚੁੱਕੀਆਂ ਹਨ। ਉਹ ਹਰ ਦੇਸ਼ ’ਚ ਮੌਜੂਦ ਹਨ।  ਉਹ ਉਨ੍ਹਾਂ ਸਾਰਿਆਂ ਤੋਂ ਲਗਾਤਾਰ ਵਿਸ਼ਵ ਪੱਧਰੀ ਪ੍ਰਤੀਬੱਧਤਾ ਦੀ ਮੰਗ ਕਰਦੀਆਂ ਹਨ ਜੋ ਜਿਉਂ ਦੇ ਤਿਉਂ ਰੂਪ ’ਚ ਨਫਰਤ,  ਅਸਹਿਣਸ਼ੀਲਤਾ ਅਤੇ ਤਸ਼ੱਦਦ ਨੂੰ ਪ੍ਰਵਾਨ ਕਰਨ ਦੀਆਂ ਚਾਹਵਾਨ ਨਹੀਂ ਹਨ। ਉਨ੍ਹਾਂ ਨੂੰ ਕੌਮਾਂਤਰੀ ਭਾਈਚਾਰੇ ਦੇ ਤਤਕਾਲ ਧਿਆਨ ਦੀ ਲੋੜ ਹੈ।

Comment here