ਅਪਰਾਧਸਿਆਸਤਖਬਰਾਂਦੁਨੀਆ

ਚੀਨੀ ਹੈਕਰ ਨਿੱਜੀ ਤੇ ਸਰਕਾਰੀ ਸੰਗਠਨਾਂ ਨੂੰ ਬਣਾ ਰਹੇ ਨਿਸ਼ਾਨਾ

ਬੈਂਕਾਕ-ਅਮਰੀਕਾ ਦੀ ਇਕ ਨਿੱਜੀ ਸਾਈਬਰ ਸੁਰੱਖਿਆ ਕੰਪਨੀ ਨੇ ਆਪਣੀ ਰਿਪੋਰਟ ’ਚ ਦੱਸਿਆ ਕਿ ਚੀਨ ਦੇ ਸੰਭਾਵੀ ਤੌਰ ’ਤੇ ਰਾਜ-ਪ੍ਰਾਯੋਜਿਤ ਹੈਕਰ ਦੱਖਣ-ਪੂਰਬੀ ਏਸ਼ੀਆ ਵਿਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਸੰਗਠਨਾਂ ਨੂੰ ਵਿਆਪਕ ਰੂਪ ਤੋਂ ਨਿਸ਼ਾਨਾ ਬਣਾ ਰਹੇ ਹਨ। ਇਹਨਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਪ੍ਰਾਜੈਕਟਾਂ ’ਤੇ ਬੀਜਿੰਗ ਨਾਲ ਨੇੜਿਓਂ ਜੁੜੇ ਸੰਗਠਨ ਵੀ ਸ਼ਾਮਲ ਹਨ। ਮੈਸਾਚਿਉਸੇਟਸ ਸਥਿਤ ‘ਰਿਕਾਰਿਡ ਫਿਊਚਰ’ ਦੀ ਚਿਤਾਵਨੀ ਖੋਜ ਸੰਸਥਾ ‘ਇਨਸਾਕਟ ਗਰੁੱਪ’ ਮੁਤਾਬਕ ਹੈਕਰਾਂ ਦੇ ਮੁੱਖ ਨਿਸ਼ਾਨੇ ’ਤੇ ਥਾਈਲੈਂਡ ਦਾ ਪ੍ਰਧਾਨ ਮੰਤਰੀ ਦਫਤਰ ਅਤੇ ਫ਼ੌਜ, ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਦੀਆਂ ਜਲ ਸੈਨਾਵਾਂ, ਵੀਅਤਨਾਮ ਦੀ ਨੈਸ਼ਨਲ ਅਸੈਂਬਲੀ ਅਤੇ ਇਸਦੇ ਕਮਿਊਨਿਸਟ ਪਾਰਟੀ ਦਾ ਕੇਂਦਰੀ ਦਫਤਰ ਅਤੇ ਮਲੇਸ਼ੀਆ ਦੀ ਰੱਖਿਆ ਮੰਤਰਾਲੇ ਹੈ। ਸਮੂਹ ਨੇ ਦੱਸਿਆ ਕਿ ਦੱਖਣ-ਪੂਰਬੀ ਏਸ਼ੀਆ ਵਿੱਚ ਹਾਈ-ਪ੍ਰੋਫਾਈਲ ਫ਼ੌਜੀ ਅਤੇ ਸਰਕਾਰੀ ਸੰਸਥਾਵਾਂ ਨੂੰ ਹੈਕਰਾਂ ਨੇ ‘ਫਨੀਡ੍ਰੀਮ’ ਅਤੇ ‘ਚਿਨੌਕਸੀ’ ਵਰਗੇ ਸਾਫਟਵੇਅਰ ਦੀ ਵਰਤੋਂ ਕਰਦੇ ਹੋਏ ਨਿਸ਼ਾਨਾ ਬਣਾਇਆ। ਇਹ ਸਾਫਟਵੇਅਰ ਜਨਤਕ ਤੌਰ ’ਤੇ ਉਪਲਬਧ ਨਹੀਂ ਹੈ ਪਰ ਮੰਨਿਆ ਜਾਂਦਾ ਹੈ ਕਿ ਚੀਨੀ ਸਰਕਾਰ ਦੁਆਰਾ ਸਪਾਂਸਰ ਕੀਤੇ ਕਈ ਸਮੂਹਾਂ ਦੁਆਰਾ ਵਰਤਿਆ ਜਾਂਦਾ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਨੇ ਅਜੇ ਤੱਕ ਇਨ੍ਹਾਂ ਦੋਸ਼ਾਂ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਅਤੀਤ ਵਿੱਚ, ਚੀਨੀ ਅਧਿਕਾਰੀਆਂ ਨੇ ਹੈਕਿੰਗ ਲਈ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸਹਾਇਤਾ ਤੋਂ ਲਗਾਤਾਰ ਇਨਕਾਰ ਕੀਤਾ ਹੈ ਅਤੇ ਇਸ ਦੀ ਬਜਾਏ ਉਹਨਾਂ ਦਾ ਕਹਿਣਾ ਹੈ ਕਿ ਚੀਨ ਖੁਦ ਸਾਈਬਰ ਹਮਲਿਆਂ ਦਾ ਇੱਕ ਵੱਡਾ ਨਿਸ਼ਾਨਾ ਰਿਹਾ ਹੈ। ਇਨਸੈਕਟ ਸਮੂਹ ਨੇ ਦੱਸਿਆ ਕਿ ਮਲੇਸ਼ੀਆ, ਇੰਡੋਨੇਸ਼ੀਆ ਅਤੇ ਵੀਅਤਨਾਮ ਸਾਈਬਰ ਹਮਲਿਆਂ ਦਾ ਨਿਸ਼ਾਨਾ ਬਣਨ ਵਾਲੇ ਚੋਟੀ ਦੇ ਤਿੰਨ ਦੇਸ਼ ਹਨ। ਇਸ ਤੋਂ ਇਲਾਵਾ ਮਿਆਂਮਾਰ, ਫਿਲੀਪੀਨਜ਼, ਲਾਓਸ, ਥਾਈਲੈਂਡ, ਸਿੰਗਾਪੁਰ ਅਤੇ ਕੰਬੋਡੀਆ ਵੀ ਹੈਕਰਾਂ ਦੇ ਨਿਸ਼ਾਨੇ ’ਤੇ ਹਨ।
ਕੰਪਨੀ ਨੇ ਦੱਸਿਆ ਕਿ ਅਕਤੂਬਰ ’ਚ ਇਸ ਰਿਪੋਰਟ ਦੇ ਨਤੀਜਿਆਂ ਬਾਰੇ ਸਾਰੇ ਦੇਸ਼ਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਉਹਨਾਂ ਨੇ ਕਿਹਾ ਕਿ 2021 ਵਿੱਚ ਇਨਸੈਕਟ ਸਮੂਹ ਨੇ ਦੱਖਣੀ ਚੀਨ ਸਾਗਰ ’ਤੇ ਦਾਅਵਾ ਕਰਨ ਵਾਲੇ ਵੀਅਤਨਾਮ, ਮਲੇਸ਼ੀਆ ਅਤੇ ਫਿਲੀਪੀਨਜ਼ ਦੇਸ਼ਾਂ ਦੇ ਪ੍ਰਧਾਨ ਮੰਤਰੀ ਦਫਤਰਾਂ, ਫੌਅਦਾਰਿਆਂ ਅਤੇ ਸਰਕਾਰੀ ਵਿਭਾਗਾਂ ਨੂੰ ਲਗਾਤਾਰ ਨਿਸ਼ਾਨਾ ਬਣਾਉਂਦੇ ਹੋਏ ਸਾਈਬਰ ਜਾਸੂਸੀ ਮੁਹਿੰਮ ਦਾ ਪਤਾ ਲਗਾਇਆ। ਇਸ ਦੌਰਾਨ, ਇੰਡੋਨੇਸ਼ੀਆ ਅਤੇ ਥਾਈਲੈਂਡ ਵਿੱਚ ਵੀ ਕੁਝ ਸੰਗਠਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

Comment here