ਖਬਰਾਂ

ਗੱਲਾਂ ਨਾਲ ਕਮਾਈ ਉਹ ਵੀ ਤੀਹ ਕਰੋੜ ਦੀ

ਮਿੱਤਰਾਂ ਦਾ ਦੁੱਧ ਨਾ ਵਿਕਦਾ, ਤੇਰਾ ਵਿਕਦਾ ਜੈਕੁਰੇ ਪਾਣੀ…

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰੇੰਦਰ ਮੋਦੀ ਦੀ ‘ਮਨ ਕੀ ਬਾਤ’  ਦੇ 78 ਐਪੀਸੋਡ ਪ੍ਰਸਾਰ ਭਾਰਤੀ ਵੱਲੋਂ ਟੈਲੀਕਾਸਟ ਕਰਕੇ ਕਮਾਈ ਕੀਤੀ ਜਾ ਰਹੀ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਰਾਜ ਸਭਾ ਨੂੰ ਦੱਸਿਆ ਕਿ 2014 ਤੋਂ ਕੁਲ 30.80 ਕਰੋੜ ਰੁਪਏ ਪ੍ਰਾਪਤ ਹੋਏ ਹਨ। ਇਸ ਪ੍ਰੋਗਰਾਮ ਨੇ ਸਾਲ 2017-18 ਵਿਚ 10.64 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇੱਕ ਲਿਖਤੀ ਜਵਾਬ ਵਿੱਚ ਵੱਡੇ ਸਦਨ ਨੂੰ ਦੱਸਿਆ ਕਿ ਰੇਡੀਓ ਅਤੇ ਦੂਰਦਰਸ਼ਨ ਤੋਂ ਇਲਾਵਾ ‘ਮਨ ਕੀ ਬਾਤ’ ਦਾ ਪ੍ਰਸਾਰਣ 91 ਨਿੱਜੀ ਪ੍ਰਾਈਵੇਟ ਚੈਨਲਾਂ ਅਤੇ ਡੀਟੀਐਚ ਪਲੇਟਫਾਰਮਾਂ ‘ਤੇ ਵੀ ਹੋ ਚੁੱਕਾ ਹੈ। ਮੰਤਰਾਲੇ ਅਨੁਸਾਰ, ਸਾਲ 2014-15 ਵਿੱਚ, ਪ੍ਰੋਗਰਾਮ ਨੇ 1.16 ਰੁਪਏ ਦੀ ਕਮਾਈ ਹੋਈ ਸੀ। ਇਸ ਤੋਂ ਬਾਅਦ ਸਾਲ 2015-16 ਵਿਚ ਇਹ ਅੰਕੜਾ ਵਧ ਕੇ 2.81 ਕਰੋੜ ਰੁਪਏ ਹੋ ਗਿਆ। ਫਿਰ ਸਾਲ 2016-17 ਵਿਚ ਇਸ ਨੇ 5.14 ਕਰੋੜ ਰੁਪਏ ਦੀ ਕਮਾਈ ਕੀਤੀ। ਸਾਲ 2017-18 ਵਿਚ ਸਭ ਤੋਂ ਵੱਧ 10.64 ਕਰੋੜ ਰੁਪਏ ਦੀ ਕਮਾਈ ਹੋਈ ਸੀ। ਇਸਦੇ ਨਾਲ ਹੀ, ਸਾਲ 2018-19 ਵਿੱਚ, ਪ੍ਰੋਗਰਾਮ ਨੇ 7.47 ਕਰੋੜ ਰੁਪਏ ਦੀ ਕਮਾਈ ਕੀਤੀ। ਫਿਰ ਸਾਲ 2019-20 ਵਿਚ ਇਸ ਨੂੰ 2.56 ਕਰੋੜ ਰੁਪਏ ਮਿਲੇ। ਸਾਲ 2020-21 ਵਿਚ 1.02 ਕਰੋੜ ਰੁਪਏ ਆਏ ਸਨ। ਮੰਤਰੀ ਠਾਕੁਰ ਨੇ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਦੇਸ਼ ਦਾ ਸਭ ਤੋਂ ਪ੍ਰਸਿੱਧ ਟੈਲੀਵਿਜ਼ਨ ਰੇਡੀਓ ਪ੍ਰੋਗਰਾਮ ਹੈ। ਬਾਰਕ ਦੀ ਰੇਟਿੰਗ ਦੇ ਅਨੁਸਾਰ, ਮਨ ਕੀ ਬਾਤ ਪ੍ਰੋਗਰਾਮ ਦੀ ਵਿਯੂਅਰਸ਼ਿਪ ਸਾਲ 2018 ਤੋਂ 2020 ਦੌਰਾਨ 6 ਕਰੋੜ ਤੋਂ 14.35 ਕਰੋੜ ਦੇ ਵਿਚਕਾਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਰੇਡੀਓ ਰਾਹੀਂ ਲੋਕਾਂ ਤੱਕ ਪਹੁੰਚਣਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਹਰ ਨਾਗਰਿਕ ਨੂੰ ਇਸ ਪ੍ਰੋਗਰਾਮ ਰਾਹੀਂ ਪੀਐਮ ਮੋਦੀ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਪ੍ਰੋਗਰਾਮ ‘ਮਨ ਕੀ ਬਾਤ’ ਪੂਰੀ ਤਰ੍ਹਾਂ ਪ੍ਰਸਾਰ ਭਾਰਤੀ ਦੇ ਸਰੋਤਾਂ ਰਾਹੀਂ ਪ੍ਰਸਾਰਿਤ ਕੀਤਾ ਗਿਆ ਹੈ। ਇਸ ਲਈ ਕੋਈ ਬਾਹਰੀ ਖਰਚੇ ਜਾਂ ਸਰੋਤ ਨਹੀਂ ਵਰਤੇ ਗਏ ਹਨ। …. ਵੈਸੇ ਗੱਲਾਂ ਨਾਲ ਮੋਟੀ ਕਮਾਈ ਕਰਨ ਵਾਲਾ ਇਹ ਸ਼ਾਇਦ ਪਹਿਲਾ ਸਰਕਾਰੀ ਪਰੋਗਰਾਮ ਹੈ।

Comment here