ਅਪਰਾਧਸਿਆਸਤਖਬਰਾਂਚਲੰਤ ਮਾਮਲੇਮਨੋਰੰਜਨ

ਗੈਂਗਸਟਰਵਾਦ ਲਈ ਪੰਜਾਬੀ ਸੰਗੀਤ ਜਗਤ ਵੀ ਜ਼ਿਮੇਵਾਰ

ਚੰਡੀਗੜ੍ਹ : ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਗੈਂਗਸਟਰਵਾਦ ਭਾਰੂ ਪੈਣ ਲੱਗਿਆ ਹੈ, ਖਾਸ ਕਰਕੇ ਕਲਾਕਾਰਾਂ ਅਤੇ ਖਿਡਾਰੀਆਂ ਦੇ ਨਾਮ ਇਸ ਕਲਚਰ ਨਾਲ ਜੁੜੇ ਹੋਏ ਹਨ। ਇਸ ਬਾਰੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੇ ਇੱਕ ਵੱਡੇ ਬਿਆਨ ਵਿੱਚ ਪੰਜਾਬੀ ਇੰਡਸਟਰੀ ‘ਚ ਨਵੀਂ ਚਰਚਾ ਛਿੜ ਗਈ ਹੈ। ਉਨ੍ਹਾਂ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਗੈਂਗਸਟਰਵਾਦ ਲਈ ਪੰਜਾਬੀ ਇੰਡਸਟਰੀ ਜ਼ਿੰਮੇਵਾਰ ਹੈ। ਪੰਜਾਬੀ ਗਾਣਿਆਂ ਵਿਚਲਾ ਗੈਂਗਵਾਰ ਕਲਚਰ ਜ਼ਿੰਮੇਵਾਰ ਹੈ। ਗੈਂਗਵਾਰ ਵਾਲੇ ਗਾਣਿਆਂ ਨਾਲ ਪੀੜ੍ਹੀਆਂ’ਖ਼ਤਮ ਹੋ ਰਹੀਆਂ ਹਨ। ਗਾਇਕ ਨਿੱਕੂ ਨੇ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਦਾ ਫਰਜ ਹੈ ਕਿ ਪੰਜਾਬ ਮਾਂ ਬੋਲੀ ਨੂੰ ਪੂਰੀ ਦੁਨੀਆਂ ਨਾਲ ਜੁੜਣਾ। ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਨਵੀਂ ਪੜੀ ਗਾਣਿਆਂ ਰਾਹੀਂ ਹੀ ਪੰਜਾਬੀ ਸਭਿਆਚਾਰ ਨਾਲ ਜੁੜਦੇ ਹਨ। ਪਰ ਜੇਕਰ ਪੰਜਾਬ ਗਾਣਿਆਂ ਵਿੱਚ ਭ੍ਰਿਸ਼ਟਾਚਾਰ ਤੇ ਗੈਂਗਵਾਰ ਆ ਜਾਵੇਗਾ ਤਾਂ ਵਿਦੇਸ਼ਾਂ ਦੇ ਨਾਲ ਪੰਜਾਬ ਵਿੱਚ ਬੈਠੇ ਬੱਚਿਆਂ ਤੇ ਵੀ ਮਾੜਾ ਪ੍ਰਭਾਵ ਪਵੇਗਾ। ਜੇ ਗੀਤਾਂ ਵਿੱਚ ਗੈਂਗਵਾਰ ਰਹੇਗਾ ਤਾਂ ਵਿਦੇਸ਼ਾਂ ਵਿੱਚ ਪੰਜਾਬੀ ਪੀੜੀ ਸਾਡੇ ਅਸਲ ਪੰਜਾਬੀ ਸਭਿਆਚਾਰ ਤੋਂ ਜਾਣੂ ਨਹੀਂ ਹੋ ਸਕਣਗੇ। ਇਸ ਕੰਮ ਵਿੱਚ ਪੰਜਾਬੀ ਇੰਡਸਟਰੀ ਜਿੰਮੇਵਾਰ ਹੈ। ਪੰਜਾਬੀ ਗੀਤਾਂ ਦਾ ਪੰਜਾਬੀ ਮਾਂ ਬੋਲੀ ਨੂੰ ਵਿਸ਼ਵ ਪੱ(ਧਰ ਉੱਤੇ ਲੈ ਕੇ ਜਾਣ ਵਿੱਚ ਅਹਿਮ ਯੋਗਦਾਨ ਹੈ। ਇਸ ਲਈ ਗੈਂਗਵਾਰ ਨੂੰ ਵੜਾਵਾ ਦੇਣ ਦੀ ਥਾਂ ਉੱਤੇ ਚੰਗੇ ਤੇ ਮਿਆਰੀ ਗੀਤ ਗਾਉਣੇ ਚਾਹੀਦੇ ਹਨ।

Comment here