ਸਿਆਸਤਖਬਰਾਂਚਲੰਤ ਮਾਮਲੇ

ਗੁਰਬਾਣੀ ਦੇ ਪਾਠ ਮਗਰੋਂ ਸਿਆਸੀ ਮੈਦਾਨ ਚ ਜਾਂਦੇ ਨੇ ਸੁਖਬੀਰ ਬਾਦਲ

ਅੰਮ੍ਰਿਤਸਰ : ਇਸ ਵਾਰ ਦੀਆਂ ਚੋਣਾਂ ਠੰਡ ’ਚ ਵੀ ਸਿਆਸਤ ਦੀ ਗਰਮੀ ਦਾ ਅਹਿਸਾਸ ਕਰਵਾ ਰਹੀਆਂ ਹਨ। ਗੱਲ ਕਰੀਏ ਅਕਾਲੀ ਦਲ ਦੇ ਦਿੱਗਜ ਨੇਤਾ ਸੁਖਬੀਰ ਬਾਦਲ ਦੀ ਤਾਂ ਸਫ਼ੈਦ ਹਾਫ ਸਲੀਵ ਕੁਡ਼ਤਾ, ਪਜ਼ਾਮਾ ਤੇ ਬਲੈਕ ਵੇਸਟ ਕੋਟ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰ ਸਮਾਂ ਤਿਆਰ ਰਹਿੰਦੇ ਹਨ। ਉਹ ਅੱਜ ਕੱਲ੍ਹ ਘਰ ਛੱਡ ਕੇ ਪੂਰੇ ਪੰਜਾਬ ਦੇ ਦੌਰੇ ਕਰ ਰਹੇ ਅਤੇ ਜ਼ਿਆਦਾਤਰ ਹੋਟਲਾਂ ’ਚ ਹੀ ਰੁਕ ਰਹੇ ਹਨ। ਸਿਆਸੀ ਦੌਡ਼ਭੱਜ ਦੇ ਬਾਵਜੂਦ ਉਹ ਸਵੇਰੇ ਸਾਢੇ ਛੇ ਵਜੇ ਉੱਠ ਕੇ 10 ਮਿੰਟ ਪਾਠ ਲਈ ਜ਼ਰੂਰ ਕੱਢਦੇ ਹਨ ਤੇ ਉਸ ਪਿੱਛੋਂ ਸ਼ੁਰੂ ਹੁੰਦਾ ਹੈ ਸਿਆਸੀ ਖੇਡ। ਉਹ ਦਿਨ ਭਰ ਚੋਣ ਰੈਲੀਆਂ ਤੇ ਰਣਨੀਤੀਂਆਂ ਤੇ ਜੋਰ ਦਿੰਦੇ ਹਨ ਤੇ ਪੈਡਿੰਗ ਪਿਆ ਕੰਮ ਵੀ ਕਰ ਰਹੇ ਹਨ। ਪ੍ਰਚਾਰ ਦੌਰਾਨ ਉਹ ਲੋਕਾਂ ਨਾਲ ਮਿਲਣਾ ਨਹੀਂ ਭੁੱਲਦੇ, ਉਨ੍ਹਾਂ ਵਿਚਾਲੇ ਜਾ ਕੇ ਉਤਸ਼ਾਹ ਨਾਲ ਮੁੱਦਿਆਂ ’ਤੇ ਗੱਲ ਕਰਦੇ ਹਨ। ਮੰਚ ਤੇ ਮੈਦਾਨ ਦੋਵੇਂ ਥਾਈਂ ਸੁਖਬੀਰ। ਰੈਲੀ ਤੇ ਮੀਟਿੰਗਾਂ ਤੋਂ ਇਲਾਵਾ ਉਹ ਇੰਟਰਨੈੱਟ ਮੀਡੀਆ ’ਤੇ ਵੀ ਕਾਫੀ ਐਕਟੀਵ ਹਨ ਤੇ ਦਿਨ ਭਰ ਦੀਆਂ ਸਰਗਰਮੀਆਂ ਬਾਰੇ ਅਪਡੇਟ ਕਰਦੇ ਹਨ। ਵਿਰੋਧੀਆਂ ਨੂੰ ਜਵਾਬ ਦਿੰਦੇ ਹਨ ਤੇ ਉਨ੍ਹਾਂ ਦੀਆਂ ਸਰਗਰਮੀਆਂ ਦੀ ਜਾਣਕਾਰੀ ਵੀ ਇਕੱਠੀ ਕਰਦੇ ਹਨ। ਸੁਖਬੀਰ ਫਾਜ਼ਿਲਕਾ ਦੇ ਜਲਾਲਾਬਾਦ ਹਲਕੇ ਤੋਂ ਚੋਣ ਲਡ਼ ਰਹੇ ਹਨ ਤੇ ਪਾਰਟੀ ’ਚ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਭ ਤੋਂ ਵੱਡਾ ਚਿਹਰਾ ਉਹੀ ਹਨ। ਪ੍ਰਕਾਸ਼ ਸਿੰਘ ਬਾਦਲ ਖ਼ਰਾਬ ਸਿਹਤ ਕਾਰਨ ਆਪਣੇ ਹਲਕੇ ਤਕ ਹੀ ਸੀਮਿਤ ਹਨ, ਇਸ ਲਈ ਪ੍ਰਚਾਰ ਦੀ ਪੂਰੀ ਵਾਗਡੋਰ ਸੁਖਬੀਰ ਦੇ ਹੱਥ ਹੈ।

Comment here