ਸਿਆਸਤਖਬਰਾਂਚਲੰਤ ਮਾਮਲੇ

ਗੁਜਰਾਤ ‘ਚ ਭਾਜਪਾ ਨੂੰ ਜਿਤਾਓ : ਪੀਐਮ ਮੋਦੀ

ਗੁਜਰਾਤ-ਕਾਂਗਰਸ ਦੇ ਲੰਬੇ ਸ਼ਾਸਨ ਦਾ ਸਪੱਸ਼ਟ ਸੰਦਰਭ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੱਤਾ ‘ਤੇ ਕਾਬਜ਼ ਰੱਖਣ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੀਤੀ ਗਲਤੀ ਨੂੰ ਨਾ ਦੁਹਰਾਉਣ। ਮੋਦੀ ਨੇ ਕਿਹਾ ਕਿ ਜਦੋਂ ਭਾਰਤ ਅੱਜ ਤੋਂ 25 ਸਾਲ ਬਾਅਦ ਆਜ਼ਾਦੀ ਦੇ 100 ਸਾਲ ਦਾ ਜਸ਼ਨ ਮਨਾਏਗਾ ਤਾਂ ਦੇਸ਼ ਦੀ ਮਜ਼ਬੂਤ ​​ਨੀਂਹ ਰੱਖਣ ਲਈ ਭਾਜਪਾ ਦੀ ਸਰਕਾਰ ਜ਼ਰੂਰੀ ਹੈ।
ਸਾਬਰਕਾਂਠਾ ਜ਼ਿਲ੍ਹੇ ਦੇ ਹਿੰਮਤਨਗਰ ਕਸਬੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, “ਇਹ ਚੋਣ ਇੱਥੇ ਸਿਰਫ਼ ਪੰਜ ਸਾਲਾਂ ਲਈ ਸਰਕਾਰ ਬਣਾਉਣ ਲਈ ਨਹੀਂ ਹੈ। ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਚੁੱਕੇ ਹਨ। ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਅੱਜ ਤੋਂ 25 ਸਾਲ ਬਾਅਦ ਕਿੱਥੇ ਹੋਵੇਗਾ। ਇਹ ਚੋਣ ਅਜਿਹੀ ਸਰਕਾਰ ਬਣਾਉਣ ਬਾਰੇ ਹੈ ਜੋ ਅਗਲੇ 25 ਸਾਲਾਂ ਲਈ ਦੇਸ਼ ਦੀ ਨੀਂਹ ਮਜ਼ਬੂਤ ​​ਕਰੇਗੀ।
ਸੂਬੇ ਦੀਆਂ ਕੁੱਲ 182 ਸੀਟਾਂ ‘ਚੋਂ ਹਿੰਮਤਨਗਰ ਸਮੇਤ 93 ਸੀਟਾਂ ‘ਤੇ ਦੂਜੇ ਪੜਾਅ ਤਹਿਤ 5 ਦਸੰਬਰ ਨੂੰ ਵੋਟਿੰਗ ਹੋਵੇਗੀ। ਉਨ੍ਹਾਂ ਕਿਹਾ, ‘ਹਰ ਕੋਈ ਕਹਿੰਦਾ ਹੈ ਕਿ ਜੇਕਰ ਸਰਦਾਰ ਪਟੇਲ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਭਾਰਤ ਇੱਕ ਹੋਰ ਦਿਸ਼ਾ ਵੱਲ ਵਧ ਰਿਹਾ ਹੁੰਦਾ। ਅਸੀਂ ਪਹਿਲਾਂ ਹੀ ਸੁਧਾਰ ਸ਼ੁਰੂ ਕਰ ਦਿੱਤੇ ਹਨ ਅਤੇ ਇੰਨੀ ਮਿਹਨਤ ਨਾਲ ਦੇਸ਼ ਨੂੰ ਸਹੀ ਦਿਸ਼ਾ ਦਿੱਤੀ ਹੈ। ਇਸ ਲਈ ਅਸੀਂ ਭਾਰਤ ਦੀ ਆਜ਼ਾਦੀ ਦੇ ਸਮੇਂ ਕੀਤੀ ਗਲਤੀ ਨੂੰ ਨਹੀਂ ਦੁਹਰਾ ਸਕਦੇ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਗਲੇ 25 ਸਾਲਾਂ ਵਿੱਚ ਗੁਜਰਾਤ ਨੂੰ ਵਿਕਸਤ ਦੇਸ਼ਾਂ ਦੀ ਸ਼੍ਰੇਣੀ ਵਿੱਚ ਲਿਆਉਣਾ ਚਾਹੁੰਦੇ ਹਨ। ਕਾਂਗਰਸ ਨੇਤਾਵਾਂ ‘ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਨੇ ਕਿਹਾ ਕਿ ਦਿੱਲੀ ਦੇ ਲੋਕ ਭਾਵੇਂ ਗੁਜਰਾਤ ਦਾ ਦੁੱਧ ਪੀਂਦੇ ਹਨ ਅਤੇ ਗੁਜਰਾਤ ਦਾ ਲੂਣ ਖਾਂਦੇ ਹਨ ਪਰ ਇੱਥੇ ਆ ਕੇ ਅਪਸ਼ਬਦ ਬੋਲਦੇ ਹਨ।

Comment here