ਸਿਆਸਤਖਬਰਾਂਚਲੰਤ ਮਾਮਲੇ

ਕੋਵਿਡ-19 : ਚੀਨ ’ਚ ਹਾਲਾਤ ਬੇਕਾਬੂ, ਪ੍ਰਦਰਸ਼ਨ ਬੀਜਿੰਗ ਤੱਕ ਫੈਲੇ

ਬੀਜਿੰਗ-ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ ਇਨਫੈਕਸ਼ਨ ਦੇ 39,452 ਨਵੇਂ ਮਾਮਲੇ ਆਏ, ਜਿਨ੍ਹਾਂ ਵਿਚ 36,304 ਸਥਾਨਕ ਮਾਮਲਿਆਂ ਵਿਚ ਮਰੀਜ਼ਾਂ ਵਿਚ ਬੀਮਾਰੀ ਦੇ ਲੱਛਣ ਨਹੀਂ ਦੇਖੇ ਗਏ। ਇਸ ਦਰਮਿਆਨ ਪੂਰਬੀ ਮਹਾਨਗਰ ਸ਼ੰਘਾਈ ਵਿਚ ਸ਼ੁਰੂ ਹੋਏ ਪ੍ਰਦਰਸ਼ਨ ਬੀਜਿੰਗ ਤੱਕ ਫੈਲ ਗਏ, ਜਿਥੇ ਮੱਧ ਸ਼ਹਿਰ ਵਿਚ ਲਿਯਾਂਗਮਾਹੇ ਨਦੀ ਦੇ ਨੇੜੇ ਐਤਵਾਰ ਸ਼ਾਮ ਨੂੰ ਸੈਂਕੜੇ ਲੋਕ ਇਕੱਠੇ ਹੋ ਗਏ।
ਇਸ ਦਰਮਿਆਨ, ਚੀਨ ਵਿਚ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਐਤਵਾਰ ਨੂੰ ਲਗਭਗ 40,000 ਨਵੇਂ ਮਾਮਲੇ ਸਾਹਮਣੇ ਆਏ। ਵੀਰਵਾਰ ਨੂੰ ਸ਼ੰਘਾਈ ਦੇ ਉਰੂਮਕੀ ਵਿੱਚ ਤਾਲਾਬੰਦੀ ਦੌਰਾਨ ਇੱਕ ਅਪਾਰਟਮੈਂਟ ਵਿੱਚ ਅੱਗ ਲੱਗਣ ਨਾਲ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਲੋਕ ਮੋਮਬੱਤੀਆਂ ਫੜੇ ਹੋਏ ਲੋਕਾਂ ਨੇ ਸਰਕਾਰ ਦੀ ਮਨਮਾਨੀ ਤਾਲਾਬੰਦੀ ਦੇ ਵਿਰੁੱਧ ਸ਼ੰਘਾਈ ਵਿੱਚ ਪ੍ਰਦਰਸ਼ਨਾਂ ਦੇ ਪ੍ਰਤੀ ਇੱਕਮੁੱਠਤਾ ਵਿੱਚ ਨਾਅਰੇਬਾਜ਼ੀ ਕੀਤੀ। ਸ਼ਨੀਵਾਰ ਅਤੇ ਐਤਵਾਰ ਨੂੰ ਸ਼ੰਘਾਈ ਵਿੱਚ ਪ੍ਰਦਰਸ਼ਨਕਾਰੀਆਂ ਨੇ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ (ਸੀਪੀਸੀ) ਅਤੇ ਦੇਸ਼ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਸਤੀਫੇ ਦੀ ਮੰਗ ਕੀਤੀ। ਵਿਦਿਆਰਥੀਆਂ ਨੇ ਬੀਜਿੰਗ ਦੀ ਵੱਕਾਰੀ ਸਿੰਗਹੁਆ ਯੂਨੀਵਰਸਿਟੀ ਅਤੇ ਨਾਨਜਿੰਗ ਵਿੱਚ ਕਮਿਊਨੀਕੇਸ਼ਨ ਯੂਨੀਵਰਸਿਟੀ ਵਿੱਚ ਵੀ ਪ੍ਰਦਰਸ਼ਨ ਕੀਤਾ। ਆਨਲਾਈਨ ਅਪਲੋਡ ਕੀਤੀਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਵਿਦਿਆਰਥੀਆਂ ਨੂੰ ਉਰੂਮਕੀ ਤ੍ਰਾਸਦੀ ਦੇ ਪੀੜਤਾਂ ਲਈ ਮਾਰਚ ਕਰਦੇ ਅਤੇ ਯੂਨੀਵਰਸਿਟੀਆਂ ਵਿੱਚ ਪ੍ਰਦਰਸ਼ਨ ਕਰਦੇ ਹੋਏ ਦਿਖਾਇਆ ਗਿਆ ਹੈ। ਸਿੰਗਹੁਆ ਯੂਨੀਵਰਸਿਟੀ ਨੇ ਨਵੇਂ ਨੋਟਿਸ ਵਿੱਚ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਉਹ ਜਨਵਰੀ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਘਰ ਜਾਣਾ ਚਾਹੁੰਦੇ ਹਨ ਤਾਂ ਉਹ ਜਾ ਸਕਦੇ ਹਨ।

Comment here