ਅਪਰਾਧਸਿਆਸਤਖਬਰਾਂਦੁਨੀਆ

ਕੈਮਰਿਆਂ ਨਾਲ ਮੀਡੀਆ ਤੇ ਵਿਦੇਸ਼ੀ ਵਿਦਿਆਰਥੀਆਂ ’ਤੇ ਨਜ਼ਰ ਰੱਖ ਰਿਹੈ ਚੀਨ

ਬੀਜਿੰਗ-ਚੀਨ ਦੇ ਸਭ ਤੋਂ ਵੱਡੇ ਸੂਬੇ ਹੇਨਾਨ ਦੀ ਸਰਕਾਰ ਨੇ 29 ਜੁਲਾਈ ਨੂੰ ਇਕ ਟੈਂਡਰ ਜਾਰੀ ਕੀਤਾ ਸੀ ਜਿਸ ਵਿਚ ਮੀਡੀਆ ਨਾਲ ਜੁੜੇ ਲੋਕਾਂ ਦੇ ਸੂਬੇ ’ਚ ਆਉਣ ’ਤੇ ਉਨ੍ਹਾਂ ਦਾ ਬਿਊਰਾ ਇਕੱਠਾ ਕਰਨ ਦੀ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ। ਇਸ ਤਹਿਤ ਹੇਨਾਨ ਸੂਬੇ ’ਚ ਤਿੰਨ ਹਜ਼ਾਰ ਅਜਿਹੇ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਨਾਲ ਚਿਹਰੇ ਦੀ ਪਛਾਣ ਕੀਤੀ ਜਾ ਸਕੇ। ਇਸੇ ਯੋਜਨਾ ਤਹਿਤ ਚੀਨ ਨੇ ਪੱਤਰਕਾਰਾਂ, ਕੌਮਾਂਤਰੀ ਵਿਦਿਆਰਥੀਆਂ ਅਤੇ ਹੋਰ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਇਕ ਨਿਗਰਾਨੀ ਪ੍ਰਣਾਲੀ ਬਣਾਈ ਹੈ।
ਇਨ੍ਹਾਂ ਕੈਮਰਿਆਂ ਨੂੰ ਰਾਸ਼ਟਰੀ ਅਤੇ ਖੇਤਰੀ ਡਾਟਾਬੇਸ ਨਾਲ ਜੋੜਿਆ ਗਿਆ ਹੈ। ਇਸ ਲਈ 17 ਸੰਬਰ ਨੂੰ ਇਕ ਚੀਨੀ ਤਕਨੀਕੀ ਕੰਪਨੀ ਨਿਓਸਾਫਟ ਨਾਲ 7,82,000 ਡਾਲਰ ਦੀ ਡੀਲ ਕੀਤੀ ਸੀ। ਇਸ ਕੰਪਨੀ ਨੂੰ ਆਪਣਾ ਕੰਮ ਦੋ ਮਹੀਨਿਆਂ ’ਚ ਪੂਰਾ ਕਰਨਾ ਸੀ, ਜੋ ਹੁਣ ਖਤਮ ਹੋ ਚੁੱਕਾ ਹੈ। ਦੱਸਿਆ ਜਾਂਦਾ ਹੈ ਕਿ ਜਨਤਕ ਥਾਵਾਂ ’ਤੇ ਲੱਖਾਂ ਕੈਮਰੇ ਲਗਾ ਕੇ ਸਮਾਰਟਫੋਨ ਅਤੇ ਫੇਸੀਅਲ ਰਿਕੋਗਨੀਸ਼ਨ ਰਾਹੀਂ ਲੋਕਾਂ ’ਤੇ ਨਜ਼ਰ ਰੱਖੀ ਜਾਵੇਗੀ। ਇਸ ਘਟਨਾਕ੍ਰਮ ’ਤੇ ਨਜ਼ਰ ਰੱਖਣ ਵਾਲੀ ਅਮਰੀਕੀ ਨਿਗਰਾਨੀ ਏਜੰਸੀ ਆਈ.ਪੀ.ਵੀ.ਐੱਮ. ਮੁਤਾਬਕ, ਜਨਤਕ ਸੁਰੱਖਿਆ ਦੇ ਨਾਂ ’ਤੇ ਵਿਸ਼ੇਸ਼ ਰੂਪ ਨਾਲ ਪੱਤਰਕਾਰਾਂ ਅਤੇ ਵਿਦੇਸ਼ ਤੋਂ ਪੜ੍ਹਨ ਆਏ ਵਿਦਿਆਰਥੀਆਂ ’ਤੇ ਖਾਸਤੌਰ ’ਤੇ ਇਸ ਨਾਲ ਨਜ਼ਰ ਰੱਖੀ ਜਾਵੇਗੀ।

Comment here