ਸਿਆਸਤਖਬਰਾਂ

ਕੈਪਟਨ ਦੀ ਨਰਾਜ਼ਗੀ ਤੇ ਪਾਰਟੀ ਚ ਨਰਾਜ਼ਗੀ, ਭਾਜਪਾ ਚ ਖੁਸ਼ੀ

ਚੰਡੀਗੜ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫੇਰਬਦਲ ਕਾਰਨ ਸਖਤ ਨਰਾਜ਼ ਹਨ, ਪਰ ਕੈਪਟਨ ਦੀ ਨਾਰਾਜ਼ਗੀ ਨੂੰ ਦਰਕਿਨਾਰ ਕਰਦਿਆਂ ਕਾਂਗਰਸੀ ਬੁਲਾਰਾ  ਸੁਪ੍ਰਿਆ ਸ੍ਰੀਨੇਤ ਨੇ ਕਿਹਾ ਹੈ ਕਿ ਜੇਕਰ ਕੋਈ ਪਾਰਟੀ ਛੱਡਣਾ ਚਾਹੁੰਦਾ ਹੈ ਤਾਂ ਇਸ ਬਾਰੇ ਕੋਈ ਕੀ ਕਹਿ ਸਕਦਾ ਹੈ, ਰਾਜਨੀਤੀ ਵਿੱਚ ਗੁੱਸੇ, ਈਰਖਾ, ਨਿੱਜੀ ਟਿੱਪਣੀਆਂ ਜਾਂ ਬਦਲੇ ਦੀ ਭਾਵਨਾ ਲਈ ਕੋਈ ਥਾਂ ਨਹੀਂ ਹੈ। ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਕੈਪਟਨ ਕੁੱਝ ਕਰਨ ਤੋਂ ਪਹਿਲਾਂ ਅਪਣੀ ਪੀੜੀ ਹੇਠ ਸੋਟਾ ਫੇਰਨ ਕਿ ਕਾਂਗਰਸ ਨੇ ਉਨ੍ਹਾਂ ਨੂੰ ਸਾਢੇ ਨੌ ਸਾਲਾਂ ਲਈ ਮੁੱਖ ਮੰਤਰੀ ਬਣਾਇਆ। ਕਾਂਗਰਸ ਵਿਚਾਰਧਾਰਕ ਲੜਾਈ ਲੜ ਰਹੀ ਹੈ ਅਤੇ ਉਨ੍ਹਾਂ ਨਾਲ ਖੜ੍ਹੀ ਰਹੇਗੀ ਜੋ ਇਸ ਤਰ੍ਹਾਂ ਲੜਨਾ ਚਾਹੁੰਦੇ ਹਨ।

ਓਧਰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੇ ਤਖ਼ਤਾ ਪਲਟ ਨੂੰ ਲੈ ਕੇ ਕਾਂਗਰਸ ਤੇ ਗੰਭੀਰ ਦੋਸ਼ ਲਾਏ ਤੇ ਇਸ ਨੂੰ “ਕਾਂਗਰਸ ਦੀ ਦੇਸ਼ ਵਿਰੋਧੀ ਚਾਲ” ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹ ਕਦਮ ‘ਪਾਕਿਸਤਾਨ ਪੱਖੀ’ ਨਵਜੋਤ ਸਿੱਧੂ ਨੂੰ ਸੱਤਾ ਵਿੱਚ ਲਿਆਉਣ ਲਈ ਚੁੱਕਿਆ ਗਿਆ ਹੈ।
ਵਿਜ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ਼ਟਰਵਾਦੀ ਦੱਸਦਿਆਂ ਕਿਹਾ ਹੈ ਕਿ ਰਾਹ ਵਿੱਚ ਰੁਕਾਵਟਾਂ ਸਨ, ਇਸ ਲਈ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਸ਼ਟਰਵਾਦੀ ਤਾਕਤਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ।

Comment here