ਅਪਰਾਧਸਿਆਸਤਖਬਰਾਂ

ਕੇਸਗੜ੍ਹ ਸਾਹਿਬ ਚ ਬੀੜੀ ਸੁੱਟਣ ਵਾਲੇ ਦਾ ਡੇਰਾ ਸਿਰਸਾ ਨਾਲ ਸੰਬੰਧ??

ਕਮੇਡੀ ਕਲਾਕਾਰ ਨੇਕ ਮਟਰਾਂ ਵਾਲਾ ਪੁਲਸ ਨੇ ਹਿਰਾਸਤ ਚ ਲਿਆ

ਅੰਮ੍ਰਿਤਸਰ-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੀਤੇ ਕੱਲ ਵਾਪਰੀ ਬੇਅਦਬੀ ਦੀ ਘਟਨਾ ਬਾਰੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲਾ ਸੌਧਾ ਸਾਧ ਦਾ ਚੇਲਾ ਹੈ ਤੇ ਇਸ ਦਾ ਬਾਪ ਸਾਧ ਦੇ ਡੇਰੇ ਦੀ 7 ਮੈਂਬਰੀ ਕਮੇਟੀ ਦਾ ਮੈਂਬਰ ਹੈ ਜੋ ਇਸ ਨੂੰ ਅਜਿਹੀਆਂ ਕਾਰਵਾਈਆਂ ਕਰਨ ਲਈ ਅਮਰੀਕਾ ਤੋਂ ਪੈਸੇ ਪਹੁੰਚਾਉਂਦਾ ਹੈ।ਜਦ ਇਹ ਇਸ ਘਟਨਾ ਨੂੰ ਅੰਜਾਮ ਦੇਣ ਲਈ 9 ਵਜੇ ਆਪਣੇ ਘਰੋਂ ਨਿਕਲਿਆ ਤਾਂ ਇਸ ਦੇ ਮੋਬਾਇਲ ’ਤੇ ਇਸ ਦਾ ਸੰਪਰਕ ਸਿੱਧਾ ਇਸ ਦੀ ਘਰਵਾਲੀ ਨਾਲ ਸੀ। ਉਨ੍ਹਾਂ ਕਿਹਾ ਸਰਕਾਰ ਦੱਸੇ ਕਿ ਬੇਅਦਬੀ ਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਇਸ ਵਿਅਕਤੀ ਪਿੱਛੇ ਕਿਹਡ਼ੀਆਂ ਤਾਕਤਾਂ ਦਾ ਹੱਥ ਹੈ। ਜੇ ਇਸਦੇ ਪਿੱਛੇ ਸੌਧਾ ਸਾਧ ਦਾ ਹੱਥ ਹੈ ਤਾਂ ਸਰਕਾਰ ਸੌਧਾ ਸਾਧ ਤੇ ਉਸ ਦੇ ਡੇਰੇ ਦੀ ਪ੍ਰਬੰਧਕੀ ਕਮੇਟੀ ’ਤੇ ਵੀ ਕੇਸ ਦਰਜ ਕਰੇ।

ਇਸ ਦੌਰਾਨ ਪੁਲਸ ਵਿਭਾਗ ਤੋਂ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੇ ਮੁਲਜ਼ਮ ਲੁਧਿਆਣਾ ਵਾਸੀ ਪਰਮਜੀਤ ਸਿੰਘ ਦੇ ਸਬੰਧ ਡੇਰਾ ਸਿਰਸਾ ਨਾਲ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। 4 ਦਿਨਾਂ ਦੇ ਪੁਲਸ ਰਿਮਾਂਡ ’ਤੇ ਚੱਲ ਰਹੇ ਬੇਅਦਬੀ ਦੇ ਦੋਸ਼ੀ ਦੇ ਪਿਛੋਕੜ, ਸੰਪਰਕ ਸੂਤਰਾਂ ਤੇ ਸਹਿਯੋਗੀਆਂ ਬਾਰੇ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਸ ਘਟਨਾ ਪਿਛਲੀ ਅਸਲ ਸਾਜ਼ਿਸ਼ ਤੇ ਮਕਸਦ ਨੂੰ ਸਾਹਮਣੇ ਲਿਆਂਦਾ ਜਾ ਸਕੇ। ਪੁਲਸ ਸੂਤਰਾਂ ਅਨੁਸਾਰ ਦੋਸ਼ੀ ਬੀਤੇ ਕੱਲ 12-13 ਸਤੰਬਰ ਦੀ ਦਰਮਿਆਨੀ ਰਾਤ ਦੇ 12 ਵਜੇ ਦੇ ਕਰੀਬ ਲੁਧਿਆਣਾ ਤੋਂ ਇਨੋਵਾ ਕ੍ਰਿਸਟਾ ਕਾਰ ’ਤੇ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਇਆ ਸੀ। ਉਸ ਨੇ ਇੱਥੇ ਆ ਕੇ ਤਕਰੀਬਨ 3 ਵਜੇ ਸਵੇਰੇ ਤਖਤ ਸ੍ਰੀ ਕੇਸਗੜ੍ਹ ਸਾਹਿਬ ’ਚ ਪ੍ਰਵੇਸ਼ ਕੀਤਾ ਤੇ ਉਹ ਰਾਗੀ ਸਿੰਘਾਂ ਦੇ ਪਿਛਲੇ ਪਾਸੇ ਬੈਠ ਗਿਆ। ਜਿੱਥੇ ਉਸ ਨੇ ਪਾਵਨ ਸਰੂਪ ਵੱਲ ਤੇ ਰਾਗੀਆਂ ਵੱਲ ਬੀੜੀ ਦਾ ਧੂੰਆਂ ਸੁੱਟਿਆ। ਪੁਲਸ ਨੇ ਉਸ ਦੇ ਲੁਧਿਆਣਾ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਪਹੁੰਚਣ ਦੇ ਸਮੇਂ ਦੌਰਾਨ ਰਸਤੇ ’ਚ ਵੱਖ-ਵੱਖ ਥਾਵਾਂ ਤੋਂ ਸੀ. ਸੀ. ਟੀ. ਵੀ. ਫੁਟੇਜ ਹਾਸਲ ਕਰ ਲਈਆਂ ਹਨ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਹ ਰਸਤੇ ’ਚ ਕਿੱਥੇ-ਕਿੱਥੇ ਰੁਕਿਆ ਤੇ ਇਸ ਦੌਰਾਨ ਉਸ ਨੂੰ ਕੌਣ-ਕੌਣ ਮਿਲਿਆ ਅਤੇ ਉਸ ਨੇ ਬੇਅਦਬੀ ਲਈ ਵਰਤੀ ਸਿਗਰਟ ਕਿੱਥੋਂ ਲਈ? ਇਸ ਦੇ ਨਾਲ ਮੁਲਜ਼ਮ ਤੇ ਉਸ ਦੇ ਸਹੁਰੇ ਪਰਿਵਾਰ ਦੀ ਬੈਂਕ ਡਿਟੇਲ ਅਤੇ ਹੋਰਨਾਂ ਸਰੋਤਾਂ ਰਾਹੀਂ ਵਿਦੇਸ਼ ਤੋਂ ਪੈਸੇ ਆਉਣ ਦੀ ਡਿਟੇਲ ਵੀ ਲੱਭੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਮਿਲੀ ਫੰਡਿੰਗ ਦਾ ਪਤਾ ਲਾਇਆ ਜਾ ਸਕੇ। ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਦੀ ਪਤਨੀ ਤੇ ਕੁਝ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਕੋਲੋਂ ਵੀ ਪੁਲਸ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ। ਪਿਛਲੇ ਦਿਨਾਂ ਦੌਰਾਨ ਉਸ ਨੂੰ ਮਿਲਣ ਵਾਲੇ ਲੋਕਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਮੁੱਢਲੀ ਪੁੱਛਗਿੱਛ ’ਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਬੇਅਦਬੀ ਦੇ ਦੋਸ਼ੀ ਦਾ ਪਰਿਵਾਰ ਡੇਰਾ ਸਿਰਸਾ ਦਾ ਸ਼ਰਧਾਲੂ ਹੈ। ਇਹ ਵੀ ਪਤਾ ਲੱਗਾ ਹੈ ਕਿ ਉਸ ਦੇ ਪਰਸ ’ਚੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੇ ਪੰਜਾਬੀ ਕਮੇਡੀ ਕਲਾਕਾਰ ਨੇਕ ਮਟਰਾਂ ਵਾਲੇ  ਦੀ ਤਸਵੀਰ ਵੀ ਮਿਲੀ ਹੈ। ਪੁਲਸ ਵਲੋਂ ਦੋਸ਼ੀ ਦੀ ਪੁੱਛਗਿੱਛ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਲੋਂ ਬਣਾਈ 7 ਮੈਂਬਰੀ ਕਮੇਟੀ ਦੀ ਹਾਜ਼ਰੀ ’ਚ ਕੀਤੀ ਜਾ ਰਹੀ ਹੈ। ਕਮੇਟੀ ਦੇ ਹੀ ਇਕ ਮੈਂਬਰ ਨੇ ਆਪਣੇ ਫੇਸਬੁੱਕ ’ਤੇ ਪੋਸਟ ਪਾ ਕੇ ਲਿਖਿਆ ਹੈ ਕਿ ਦੋਸ਼ੀ ਦਾ ਪਿਤਾ ਡੇਰਾ ਸਿਰਸਾ ਦੀ 7 ਮੈਂਬਰੀ ਕਮੇਟੀ ਦਾ ਮੈਂਬਰ ਰਹਿ ਚੁੱਕਾ ਹੈ ਤੇ ਦੋਸ਼ੀ ਪਰਮਜੀਤ ਸਿੰਘ ਦਾ ਵਿਆਹ ਵੀ ਡੇਰੇ ਦੇ ਅੰਦਰ ਉਥੋਂ ਦੀਆਂ ਰਹੁ-ਰੀਤਾਂ ਮੁਤਾਬਕ ਹੋਇਆ ਸੀ।  ਨੇਕ ਮਟਰਾਂ ਵਾਲੇ ਨੂੰ ਵੀ ਪੁਲਸ ਨੇ ਹਿਰਾਸਤ ਚ ਲੈ ਲਿਆ ਹੈ।

Comment here