ਅਪਰਾਧਖਬਰਾਂ

ਕੁਲਗਾਮ ‘ਚ ਹਿਜ਼ਬੁਲ ਦੇ 3 ਅੱਤਵਾਦੀ ਗ੍ਰਿਫਤਾਰ

ਜੰਮੂ-ਕਸ਼ਮੀਰ – ਜੰਮੂ-ਕਸ਼ਮੀਰ ਪੁਲਸ ਨੇ ਅੱਜ ਕੁਲਗਾਮ ‘ਚ ਸਰਪੰਚ ਸ਼ਬੀਰ ਅਹਿਮਦ ਮੀਰ ਦੀ ਹੱਤਿਆ ਦੇ ਮਾਮਲੇ ‘ਚ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ । ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਸਰਪੰਚ ਸ਼ਬੀਰ ਅਹਿਮਦ ਮੀਰ ਦੀ ਹਾਲ ਹੀ ਵਿੱਚ ਹੋਈ ਹੱਤਿਆ ਵਿੱਚ ਸ਼ਾਮਲ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਦੇ ਇੱਕ ਦਹਿਸ਼ਤੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ ਦੋ ਪਿਸਤੌਲਾਂ ਸਮੇਤ ਅਪਰਾਧਕ ਸਮੱਗਰੀ ਬਰਾਮਦ ਕੀਤੀ ਗਈ ਹੈ। “ਅਪਰਾਧ ਲਈ ਵਰਤੇ ਗਏ ਵਾਹਨ ਵੀ ਜ਼ਬਤ ਕਰ ਲਏ ਗਏ ਹਨ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਰਪੰਚ ਨੂੰ ਹਿਜ਼ਬੁਲ ਦੇ ਚੀਫ ਕਮਾਂਡਰ ਫਾਰੂਕ ਨੱਲੀ ਦੇ ਨਿਰਦੇਸ਼ਾਂ ‘ਤੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਮੁਸ਼ਤਾਕ ਯਤੂ ਨੇ ਮਾਰਿਆ ਸੀ। ਸ੍ਰੀਨਗਰ 11 ਮਾਰਚ ਨੂੰ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਪਿਛਲੇ 10 ਦਿਨਾਂ ਵਿੱਚ ਸਰਪੰਚ ਦੀ ਇਹ ਤੀਜੀ ਹੱਤਿਆ ਸੀ।ਜੰਮੂ-ਕਸ਼ਮੀਰ ਪੁਲਿਸ ਦੇ ਅਨੁਸਾਰ ਸਰਪੰਚ ਨੂੰ ਸ੍ਰੀਨਗਰ ਦੇ ਇੱਕ ਸੁਰੱਖਿਅਤ ਹੋਟਲ ਵਿੱਚ ਰਿਹਾਇਸ਼ ਦਿੱਤੀ ਗਈ ਸੀ ਪਰ ਉਹ ਪੁਲਿਸ ਮੁਲਾਜ਼ਮਾਂ ਨੂੰ ਦੱਸੇ ਬਿਨਾਂ ਘਰ ਚਲਾ ਗਿਆ । ਮਾਰੇ ਗਏ ਪੰਚਾਇਤ ਨੇਤਾ ਦੀ ਪਛਾਣ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਵਜੋਂ ਕੀਤੀ ਗਈ ਸੀ, ਪਰ ਬਾਅਦ ਵਿੱਚ ਇਸ ਦਾਅਵੇ ਤੋਂ ਇਨਕਾਰ ਕਰ ਦਿੱਤਾ ਗਿਆ। 9 ਮਾਰਚ ਨੂੰ , ਸਮੀਰ ਅਹਿਮਦ ਭੱਟ ਨਾਮ ਦੇ ਸਰਪੰਚ ਨੂੰ ਸ਼੍ਰੀਨਗਰ ਦੇ ਬਾਹਰੀ ਇਲਾਕੇ ਖੋਨਮੋਹ ਇਲਾਕੇ ਵਿੱਚ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਜਾਂਚ ਮੁਤਾਬਕ ਅੱਤਵਾਦੀਆਂ ਨੇ ਉਸ ਦੇ ਘਰ ‘ਤੇ ਧਾਵਾ ਬੋਲਿਆ ਅਤੇ ਉਸ ਦੀ ਛਾਤੀ ‘ਚ ਦੋ ਗੋਲੀਆਂ ਚਲਾਈਆਂ। ਭੱਟ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। 2 ਮਾਰਚ ਨੂੰ ਕੁਲਗਾਮ ਜ਼ਿਲ੍ਹੇ ਵਿੱਚ ਮੁਹੰਮਦ ਯਾਕੂਬ ਡਾਰ ਨਾਮ ਦੇ ਇੱਕ ਪੰਚਾਇਤ ਮੈਂਬਰ ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।ਕਸ਼ਮੀਰ ਘਾਟੀ ਵਿੱਚ ਦਸ ਦਿਨਾਂ ਦੇ ਅੰਦਰ ਤਿੰਨ ਸਥਾਨਕ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਹੱਤਿਆ ਨੂੰ ਲੈ ਕੇ ਉੱਚ ਸੁਰੱਖਿਆ ਅਧਿਕਾਰੀਆਂ ਨੇ ਇੱਕ ਮੀਟਿੰਗ ਕੀਤੀ ਸੀ।

Comment here