ਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਕੁਦਰਤੀ ਆਫ਼ਤਾਂ ਮੌਕੇ ਸਿੱਖਾਂ ਦੀ ਲੰਗਰ ਸੇਵਾ ਮਹਾਨ-ਜੌਹਨ ਹੌਰਗਨ

ਐਬਟਸਫੋਰਡ-‘ਕੈਨੇਡਾ ਵਿਚ ਸਿੱਖਾਂ ਦਾ ਵਿਲੱਖਣ ਇਤਿਹਾਸ ਹੈ ਤੇ ਬੀਤੇ 2 ਸਾਲਾਂ ਵਿਚ ਬਿ੍ਟਿਸ਼ ਕੋਲੰਬੀਆ ਵਿਚ ਆਈਆਂ ਕੁਦਰਤੀ ਆਫ਼ਤਾਂ ਮੌਕੇ ਜਿਸ ਤਰ੍ਹਾਂ ਸਿੱਖ ਭਾਈਚਾਰੇ ਵਲੋਂ ਕੋਰੋਨਾ, ਜੰਗਲੀ ਅੱਗਾਂ ਅਤੇ ਹੜ੍ਹ ਪੀੜਤਾਂ ਵਾਸਤੇ ਲੰਗਰ ਪਹੁੰਚਾਇਆ ਗਿਆ, ਉਹ ਬੇਮਿਸਾਲ ਹੈ ਅਤੇ ਸਿੱਖ ਧਰਮ ਵਿਚ ਲੰਗਰ ਦੀ ਪ੍ਰਥਾ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ।’ ਉਪਰੋਕਤ ਸ਼ਬਦਾਂ ਬਿ੍ਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਜੌਹਨ ਹੌਰਗਨ ਨੇ ਸੰਨ 1912 ‘ਚ ਸਥਾਪਤ ਹੋਏ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਵਿਕਟੋਰੀਆ ਦੀ ਇਮਾਰਤ ਦੇ ਨਵੀਨੀਕਰਨ ਮੁਕੰਮਲ ਹੋਣ ਉਪਰੰਤ ਰੱਖੇ ਗਏ ਸਮਾਗਮ ਮੌਕੇ ਸੰਗਤਾਂ ਨੂੰ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਹੇ ।ਮੁੱਖ ਮੰਤਰੀ ਨੇ ਕਿਹਾ ਕਿ ਬਿ੍ਟਿਸ਼ ਕੋਲੰਬੀਆ ਵਿਚ ਸਿੱਖਾਂ ਦਾ ਅਹਿਮ ਯੋਗਦਾਨ ਹੈ ।ਇਸ ਮੌਕੇ ਜੌਹਨ ਹੌਰਗਨ ਨੇ ਲੰਗਰ ਹਾਲ ਵਿਚ ਪ੍ਰਸ਼ਾਦੇ ਤਿਆਰ ਕਰਨ ਦੀ ਸੇਵਾ ਵੀ ਕੀਤੀ ।ਸਮਾਗਮ ਮੌਕੇ ਵਿਕਟੋਰੀਆ ਦੀ ਮੇਅਰ ਲੀਸਾ ਹੈਲਪਸ, ਪੁਲਿਸ ਮੁਖੀ ਦਲਬੀਰ ਸਿੰਘ ਮਾਣਕ, ਵੈਨਕੂਨਰ ਸਥਿਤ ਭਾਰਤੀ ਕੌਂਸਲ ਜਨਰਲ ਮਨੀਸ਼, ਸਾਬਕਾ ਸਿੱਖਿਆ ਮੰਤਰੀ ਸੋਹਣ ਸਿੰਘ ਸਹੋਤਾ ਆਦਿ ਹਾਜ਼ਰ ਸਨ।

Comment here